ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਸਰਕਾਰੀ ਮਾਡਲ ਸੰਸਕਿ੍ਤੀ ਸਕੂਲ ਲੱਧੂਵਾਸ ਵਿਖੇ ਚੇਤਨਾ ਸੰਮੇਲਨ ਕਰਵਾਇਆ

Ad Position 21
No active advertisement
ਅਜੀਤ ਡੈਸਕ 23-11-2025
ਰਤੀਆ, 22 ਨਵੰਬਰ (ਬੇਅੰਤ ਕੌਰ ਮੰਡੇਰ)- ਸ਼ਹੀਦ ਦਵਿੰਦਰ ਸਿੰਘ ਦੇ 24ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਚੇਤਨਾ ਸੰਮੇਲਨ ਸਰਕਾਰੀ ਮਾਡਲ ਸੰਸਕਿ੍ਤੀ ਸਕੂਲ ਲਧੂਵਾਸ ਵਿਖੇ ਪਿ੍ੰਸੀਪਲ ਹਰਵਿੰਦਰ ਕੁਮਾਰ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ | 12ਵੀਂ ਜਮਾਤ ਦੀ ਵਿਦਿਆਰਥਣ ਨੇਹਾ ਨੇ ਸ਼ਹੀਦ ਦੀ ਜੀਵਨੀ ਪੇਸ਼ ਕੀਤੀ ਅਤੇ ਦੱਸਿਆ ਕਿ ਉਸ ਨੇ 19 ਨਵੰਬਰ, 2001 ਨੂੰ ਕੁਪਵਾੜਾ ਖੇਤਰ ਵਿਚ ਦੋ ਅੱਤਵਾਦੀਆਂ ਨੂੰ ਮਾਰ ਕੇ ਸ਼ਹਾਦਤ ਪ੍ਰਾਪਤ ਕੀਤੀ ਸੀ | ਸੰਬੋਧਨ ਕਰਦਿਆਂ ਪਿ੍ੰਸੀਪਲ ਨੇ ਕਿਹਾ ਕਿ ਸ਼ਹੀਦਾਂ ਦੀ ਕੁਰਬਾਨੀ ਨੂੰ ਨਹੀਂ ਭੁੱਲ ਸਕਦੇ | ਬੱਚਿਆਂ ਨੇ ਸ਼ਹੀਦ ਦਵਿੰਦਰ ਸਿੰਘ ਯਾਦਗਾਰੀ ਟਰੱਸਟ ਵੱਲੋਂ ਦਿੱਤੇ ਗਏ ਨਾਅਰੇ ਨਸ਼ਿਆਂ ਨੂੰ ਭਜਾਓ, ਸਮਾਜ ਬਚਾਓ, ਵਾਤਾਵਰਨ ਬਚਾਓ, ਜ਼ਿੰਦਗੀ ਬਚਾਓ ਦੇ ਨਾਅਰੇ ਲਗਾ ਕੇ ਜਾਗਰੂਕਤਾ ਪੈਦਾ ਕੀਤੀ | ਇਸ ਮੌਕੇ ਲੈਕਚਰਾਰ ਨਾਨਕ ਚੰਦ, ਬੁਲਾਰੇ ਗਮਦੂਰ ਸਿੰਘ, ਬਲਕਾਰ ਸਿੰਘ, ਰਾਜੇਸ਼ ਕੁਮਾਰ, ਜਸਵਿੰਦਰ ਕੌਰ, ਮਨਜੀਤ ਕੁਮਾਰ ਪੀਟੀਆਈ, ਰਮੇਸ਼ ਕੁਮਾਰ ਅਤੇ ਸਟਾਫ਼ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਦਵਿੰਦਰ ਸਿੰਘ ਦੀ ਕੁਰਬਾਨੀ ਹਮੇਸ਼ਾ ਯਾਦ ਰਹੇਗੀ-ਪਿ੍ੰਸੀਪਲ ਸਾਂਗਵਾਨ ਅਗਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਕਾਲਜ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਜੀਵਨ, ਸਿੱਖਿਆਵਾਂ ਅਤੇ ਯੋਗਦਾਨ ਬਾਰੇ ਭਾਸ਼ਣ ਕਰਵਾਇਆ...
Ad Position 24
No active advertisement