ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਇੱਕ ਸਿੱਖ ਪਰਿਵਾਰ ਨਾਲ ਧੱਕੇਸ਼ਾਹੀ ਬਾਰੇ ਚੁੱਪੀ ਨੂੰ ਲੈ ਕੇ ਦਿੱਲੀ ਕਮੇਟੀ ਦੀ ਕਾਰਜਸ਼ੈਲੀ 'ਤੇ ਚੁੱਕੇ ਸਵਾਲ <br/> ਆਤਮ ਸੁਰੱਖਿਆ ਦੇ ਮੱਦੇਨਜ਼ਰ ਗੁਰਬਾਣੀ ਰਿਸਰਚ ਫਾਊਾਡੇਸ਼ਨ ਵੱਲੋਂ ਸਿੱਖ ਬੱਚਿਆਂ ਲਈ ਸ਼ੁਰੂ ਕੀਤੀਆਂ ਜਾਣਗੀਆਂ 'ਗਤਕੇ' ਦੀਆਂ ਕਲਾਸਾਂ

Ad Position 21
No active advertisement
ਸ਼ਿਵ ਨਗਰ ਵਿਖੇ ਗਤਕੇ ਦੀਆਂ ਕਲਾਸਾਂ ਸ਼ੁਰੂ ਕਰਨ ਬਾਰੇ ਜਾਣਕਾਰੀ ਦਿੰਦੇ ਹੋਏ ਗੁਰਬਾਣੀ ਰਿਸਰਚ ਫਾਊਾਡੇਸ਼ਨ ਦੇ ਮੁਖੀ ਪਰਮਜੀਤ ਸਿੰਘ 'ਵੀਰਜੀ' ਤੇ ਗੁਰਪ੍ਰੀਤ ਸਿੰਘ ਸੋਨੂੰ | -ਅਜੀਤ ਤਸਵੀਰ <br/> 25-12-2025
ਨਵੀਂ ਦਿੱਲੀ,24 ਦਸੰਬਰ (ਜਗਤਾਰ ਸਿੰਘ)- ਗੁਰਬਾਣੀ ਰਿਸਰਚ ਫਾਊਾਡੇਸ਼ਨ ਵੱਲੋਂ ਆਤਮ ਸੁਰੱਖਿਆ ਦੇ ਮੱਦੇਨਜ਼ਰ ਸ਼ਿਵ ਨਗਰ ਇਲਾਕੇ ਵਿਚ ਸਿੱਖ ਬੱਚਿਆਂ ਲਈ ਗਤਕਾ ਸਿਖਲਾਈ ਦੀਆਂ ਕਲਾਸਾਂ ਸ਼ੁਰੂ ਕੀਤੀਆਂ ਜਾਣਗੀਆਂ ¢ ਫਾਊਾਡੇਸ਼ਨ ਦੇ ਚੇਅਰਮੈਨ ਪਰਮਜੀਤ ਸਿੰਘ 'ਵੀਰਜੀ' ਤੇ ਗੁਰਪ੍ਰੀਤ ਸਿੰਘ ਸੋਨੂੰ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਆਉਣ ਵਾਲੀ 1 ਜਨਵਰੀ ਤੋਂ ਸਿੱਖ ਬੱਚਿਆਂ ਲਈ ਗਤਕਾ ਸਿਖਲਾਈ ਦੀਆਂ ਕਲਾਸਾਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ ਅਤੇ ਛੇਤੀ ਹੀ ਇਸ ਸਬੰਧੀ ਬਾਕੀ ਜਾਣਕਾਰੀ ਵੀ ਸੰਗਤਾਂ ਨਾਲ ਸਾਂਝੀ ਕਰ ਦਿੱਤੀ ਜਾਵੇਗੀ ¢ ਉਨ੍ਹਾਂ ਕਿਹਾ ਕਿ ਸ਼ਿਵ ਨਗਰ ਸਮੇਤ ਵਰਿੰਦਰ ਨਗਰ, ਲਾਜਵੰਤੀ ਗਾਰਡਨ, ਪ੍ਰੇਮ ਨਗਰ ਤੇ ਹੋਰ ਇਲਾਕਿਆਂ ਚੋਂ ਵੀ ਜੇਕਰ ਕੋਈ ਬੱਚਾ ਗਤਕਾ ਸਿੱਖਣ ਦੀ ਇੱਛਾ ਰੱਖਦਾ ਹੈ ਤਾਂ ਉਸ ਨੂੰ ਗਤਕਾ ਦੀ ਸਿਖਲਾਈ ਦਿੱਤੀ ਜਾਵੇਗੀ ¢ ਉਨ੍ਹਾਂ ਕਿਹਾ ਕਿ ਮੌਜੂਦਾ ਹਲਾਤਾਂ ਦੇ ਮੱਦੇਨਜ਼ਰ ਅਤੇ ਆਤਮ ਸੁਰੱਖਿਆ ਲਈ ਬੱਚਿਆਂ ਨੂੰ ਗਤਕਾ ਦੀ ਸਿਖਲਾਈ ਹਰ ਹਾਲਤ ਵਿਚ ਲੈਣੀ ਚਾਹੀਦੀ ਹੈ ¢ ਪਰਮਜੀਤ ਸਿੰਘ ਵੀਰਜੀ ਨੇ ਸਿੱਖ ਇਤਿਹਾਸ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਨੇ ਆਪਣੇ ਜੀਵਨ ਕਾਲ ਵਿਚ ਕੁਲ 14 ਜੰਗਾਂ ਲੜੀਆਂ ਪਰ ਇਹ ਕਿਸੇ 'ਤੇ ਹਮਲਾ ਨਹੀਂ ਬਲਕਿ ਆਪਣੀ ਡਿਫੈਂਸ ਵਾਸਤੇ ਸੀ ¢ ਉਕਤ ਦੋਵਾਂ ਆਗੂਆਂ ਨੇ ਮਾਨਸਰੋਵਰ ਗਾਰਡਨ ਵਿਖੇ ਇੱਕ ਸਿੱਖ ਪਰਿਵਾਰ ਨਾਲ ਹੋਈ ਕੁੱਟਮਾਰ ਦਾ ਹਵਾਲਾ ਵੀ ਦਿੱਤਾ ਅਤੇ ਕਿਹਾ ਕਿ ਅਸੀਂ ਕਿਸੇ 'ਤੇ ਹਮਲਾ ਨਹੀਂ ਕਰਨਾ ਪਰ ਆਪਣੀ ਆਤਮ ਰੱਖਿਆ ਲਈ ਗਤਕੇ ਦੀ ਸਿਖਲਾਈ ਬੇਹੱਦ ਜ਼ਰੂਰੀ ਹੈ ¢ ਇਸ ਮਾਮਲੇ ਨੂੰ ਲੈ ਕੇ ਉਨ੍ਹਾਂ ਨੇ ਦਿੱਲੀ ਕਮੇਟੀ ਦੀ ਕਾਰਜਸ਼ੈਲੀ 'ਤੇ ਵੀ ਸਵਾਲ ਚੁੱਕੇ ਅਤੇ ਕਿਹਾ ਕਿ ਜਿਸ ਸਿੱਖ ਪਰਿਵਾਰ ਨਾਲ ਕੁੱਟਮਾਰ ਹੋਈ ਹੈ, ਦਿੱਲੀ ਕਮੇਟੀ ਨੂੰ ਆਪਣੇ ਲੀਗਲ ਸੈੱਲ ਦੀ ਮਦਦ ਨਾਲ ਦੋਸ਼ੀਆਂ ਖ਼ਿਲਾਫ਼ ਐੱਫ਼.ਆਈ.ਆਰ. ਦਰਜ ਕਰਾਉਣ ਲਈ ਅੱਗੇ ਆਉਣਾ
Ad Position 22
No active advertisement
ਪਿਛਲੀ ਖ਼ਬਰ ਆਤਮ ਸੁਰੱਖਿਆ ਦੇ ਮੱਦੇਨਜ਼ਰ ਗੁਰਬਾਣੀ ਰਿਸਰਚ ਫਾਊਾਡੇਸ਼ਨ ਵੱਲੋਂ ਸਿੱਖ ਬੱਚਿਆਂ ਲਈ ਸ਼ੁਰੂ ਕੀਤੀਆਂ ਜਾਣਗੀਆਂ 'ਗਤਕੇ' ਦੀ... ਅਗਲੀ ਖ਼ਬਰ ਸਾਹਿਤ ਅਕਾਦਮੀ ਨੇ ਵਿਨੋਦ ਕੁਮਾਰ ਸ਼ੁਕਲਾ ਦੇ ਦਿਹਾਂਤ 'ਤੇ ਕੀਤੀ ਸ਼ਰਧਾਂਜਲੀ ਭੇਟ <br/>
Ad Position 24
No active advertisement