ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਜਗਤ ਗੁਰੂ ਬ੍ਰਹਮਾਨੰਦ ਸਰਸਵਤੀ ਸਾਰੀ ਮਨੁੱਖਤਾ ਦੇ ਮਾਰਗਦਰਸ਼ਕ ਸਨ-ਨਾਇਬ ਸਿੰਘ ਸੈਣੀ

Ad Position 21
No active advertisement
ਅਜੀਤ ਡੈਸਕ 25-12-2025
ਗੂਹਲਾ ਚੀਕਾ/ (ਕੈਥਲ), 24 ਦਸੰਬਰ (ਓ.ਪੀ. ਸੈਣੀ)-ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਜਗਤ ਗੁਰੂ ਬ੍ਰਹਮਾਨੰਦ ਸਰਸਵਤੀ ਸਾਰੀ ਮਨੁੱਖਤਾ ਦੇ ਮਾਰਗਦਰਸ਼ਕ ਸਨ | ਉਨ੍ਹਾਂ ਦਾ ਪੂਰਾ ਜੀਵਨ ਮਨੁੱਖੀ ਸੇਵਾ, ਧਰਮ, ਕੁਰਬਾਨੀ ਅਤੇ ਰਾਸ਼ਟਰ ਨਿਰਮਾਣ ਲਈ ਸਮਰਪਿਤ ਸੀ | ਉਹ ਰੌਸ਼ਨੀ ਦੇ ਇਕ ਚਾਨਣ ਮੁਨਾਰੇ ਸਨ ਜਿਨ੍ਹਾਂ ਦੇ ਗਿਆਨ ਦੀਆਂ ਕਿਰਨਾਂ ਅੱਜ ਵੀ ਸਾਡੇ ਵਿਚਾਰਾਂ, ਸਾਡੀ ਸਭਿਆਚਾਰ ਅਤੇ ਸਾਡੇ ਸਮਾਜ ਨੂੰ ਮਾਰਗਦਰਸ਼ਨ ਕਰਦੀਆਂ ਰਹਿੰਦੀਆਂ ਹਨ | ਸਥਾਨਕ ਲੋਕਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ, ਮੁੱਖ ਮੰਤਰੀ ਨੇ ਪਿੰਡ ਚੂਹੜਮਾਜਰਾ ਦਾ ਨਾਮ ਬਦਲ ਕੇ ਬ੍ਰਹਮਾਨੰਦ ਮਾਜਰਾ ਰੱਖਣ ਦਾ ਅਧਿਕਾਰਤ ਤੌਰ 'ਤੇ ਐਲਾਨ ਕੀਤਾ | ਉਨ੍ਹਾਂ ਨੇ ਕਈ ਵੱਡੇ ਵਿਕਾਸ ਪ੍ਰੋਜੈਕਟਾਂ ਦਾ ਐਲਾਨ ਕਰਕੇ ਵਿਕਾਸ ਦਾ ਡੱਬਾ ਵੀ ਖੋਲਿ੍ਹਆ | ਮੰਗਲਵਾਰ ਨੂੰ ਕੈਥਲ ਜ਼ਿਲ੍ਹੇ ਦੇ ਪਿੰਡ ਚੂਹੜਮਾਜਰਾ 'ਚ ਜਗਤ ਗੁਰੂ ਬ੍ਰਹਮਾਨੰਦ ਦੇ ਜਨਮ ਦਿਵਸ ਨੂੰ ਮਨਾਉਣ ਲਈ ਹਰਿਆਣਾ ਸਰਕਾਰ ਵਲੋਂ ਆਯੋਜਿਤ ਰਾਜ ਪੱਧਰੀ ਸਮਾਗਮ 'ਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਮਹਿਮਾਨ ਸਨ | ਇਸ ਪ੍ਰੋਗਰਾਮ ਦੀ ਪ੍ਰਧਾਨਗੀ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਹਰਵਿੰਦਰ ਕਲਿਆਣ ਨੇ ਕੀਤੀ | ਸਮਾਗਮ 'ਚ ਡਿਪਟੀ ਸਪੀਕਰ ਡਾ. ਕਿ੍ਸ਼ਨਾ ਮਿੱਢਾ, ਕੈਬਨਿਟ ਮੰਤਰੀ ਰਣਬੀਰ ਗੰਗਵਾ, ਮਹੀਪਾਲ ਢਾਂਡਾ, ਰਾਓ ਨਰਬੀਰ ਸਿੰਘ, ਸੰਸਦ ਮੈਂਬਰ ਨਵੀਨ ਜਿੰਦਲ, ਵਿਧਾਇਕ ਸਤਪਾਲ ਜੰਬਾ, ਰਾਮ ਕੁਮਾਰ ਕਸ਼ਯਪ, ਯੋਗੇਂਦਰ ਰਾਣਾ, ਭਗਵਾਨਦਾਸ ਕਬੀਰਪੰਥੀ, ਹੋਰ ਵਿਧਾਇਕ, ਸਾਬਕਾ ਮੰਤਰੀ ਅਤੇ ਸਾਬਕਾ ਵਿਧਾਇਕ, ਭਾਈਚਾਰੇ ਦੇ ਪ੍ਰਮੁੱਖ ਮੈਂਬਰਾਂ ਸਮੇਤ ਮੌਜੂਦ ਸਨ | ਚੂਹੜਮਾਜਰਾ ਪਿੰਡ ਪਹੁੰਚਣ 'ਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪਹਿਲਾਂ ਪਿੰਡ ਦੇ ਗੁਰੂ ਬ੍ਰਹਮਾਨੰਦ ਮੰਦਰ ਦਾ ਦੌਰਾ ਕੀਤਾ ਅਤੇ ਪ੍ਰਾਰਥਨਾ ਕੀਤੀ | ਫਿਰ ਉਨ੍ਹਾਂ ਨੇ ਸੂਚਨਾ, ਲੋਕ ਸੰਪਰਕ ਅਤੇ ਭਾਸ਼ਾ ਵਿਭਾਗ ਦੁਆਰਾ ਆਯੋਜਿਤ ਗੁਰੂ ਬ੍ਰਹਮਾਨੰਦ ਦੇ ਜੀਵਨ 'ਤੇ ਇਕ ਪ੍ਰਦਰਸ਼ਨੀ ਦਾ ਨਿਰੀਖਣ ਕੀਤਾ | ਆਪਣੇ ਸੰਦੇਸ਼ 'ਚ ਉਨ੍ਹਾਂ ਨੇ ਮਹਾਨ ਸੰਤ ਸਵਾਮੀ ਬ੍ਰਹਮਾਨੰਦ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਗੁਰੂ ਬ੍ਰਹਮਾਨੰਦ ਨੇ ਸਮਾਜ ਨੂੰ ਗਿਆਨ, ਭਗਤੀ ਅਤੇ ਸਦਭਾਵਨਾ ਦਾ ਰਸਤਾ ਦਿਖਾਇਆ ਸੀ | ਸਾਦਾ ਜੀਵਨ ਅਤੇ ਉੱਚ ਸੋਚ ਉਨ੍ਹਾਂ ਦੇ ਮੁੱਖ ਮੁੱਲ ਸਨ | ਮੁੱਖ ਮੰਤਰੀ ਨੇ ਸਮਾਗਮ 'ਚ ਇਕੱਠੀ ਹੋਈ ਭੀੜ ਨੂੰ ਵਧਾਈ ਦਿੱਤੀ ਅਤੇ ''ਓਮ ਤਤਸਤ'' ਦਾ ਜਾਪ ਕਰਦੇ ਹੋਏ, ਵਿਕਾਸ ਪ੍ਰੋਜੈਕਟਾਂ ਦੀ ਇਕ ਲੜੀ ਦਾ ਐਲਾਨ ਕੀਤਾ | ਉਨ੍ਹਾਂ ਨੇ ਪਿੰਡ ਚੂਹੜਮਾਜਰਾ ਦਾ ਨਾਮ ਬਦਲ ਕੇ ਬ੍ਰਹਮਾਨੰਦ ਮਾਜਰਾ ਰੱਖਣ, ਪਿੰਡ ਦੀ ਲਿੰਕ ਸੜਕ 'ਤੇ ਬ੍ਰਹਮਾਨੰਦ ਦੇ ਨਾਮ 'ਤੇ ਇਕ ਸ਼ਾਨਦਾਰ ਸਵਾਗਤ ਗੇਟ ਲਈ 21 ਲੱਖ ਰੁਪਏ ਦੇਣ, ਪਿੰਡ 'ਚ ਬੱਚਿਆਂ ਲਈ ਇਕ ਲਾਇਬ੍ਰੇਰੀ ਬਣਾਉਣ, ਢੰਡ ਤੋਂ ਪੁੰਡਰੀ ਤੱਕ ਮੁੱਖ ਸੜਕ ਦਾ ਨਾਮ ਬਦਲ ਕੇ ਬ੍ਰਹਮਾਨੰਦ ਮਾਰਗ ਰੱਖਣ, 51 ਲੱਖ ਰੁਪਏ ਦੀ ਗਰਾਂਟ, ਪਾਣੀਪਤ ਦੇ ਪਿੰਡ ਆਹਾਰ ਨੂੰ ਨਿਯਮਾਂ ਅਨੁਸਾਰ ਉਪ-ਤਹਿਸੀਲ ਬਣਾਉਣ ਦੀ ਪ੍ਰਕਿਰਿਆ ਨੂੰ ਪੂਰਾ ਕਰਨ, ਉਸੇ ਪਿੰਡ 'ਚ ਗੁਰੂ ਬ੍ਰਹਮਾਨੰਦ ਦੇ ਨਾਮ 'ਤੇ ਇਕ ਚੌਕ ਦਾ ਨਿਰਮਾਣ ਅਤੇ ਗੁਰੂਗ੍ਰਾਮ 'ਚ ਬੱਚਿਆਂ ਦੀ ਸਿੱਖਿਆ ਲਈ ਜ਼ਰੂਰੀ ਜਗ੍ਹਾ ਦਾ ਐਲਾਨ ਕੀਤਾ | ਸਮਾਗਮ ਨੂੰ ਸੰਬੋਧਨ ਕਰਦੇ ਹੋਏ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਹਰਵਿੰਦਰ ਕਲਿਆਣ ਨੇ ਕਿਹਾ ਕਿ ਬ੍ਰਹਮਾਨੰਦ ਨੇ ਸੇਵਾ ਨੂੰ ਪਰਮ ਅਧਿਆਤਮਿਕ ਅਭਿਆਸ ਅਤੇ ਮਨੁੱਖਤਾ ਨੂੰ ਸਭ ਤੋਂ ਵੱਡਾ ਗੁਣ ਦੱਸਿਆ ਹੈ | ਸਾਨੂੰ ਅੱਜ ਇਕ ਪ੍ਰਣ ਲੈਣਾ ਚਾਹੀਦਾ ਹੈ | ਉਨ੍ਹਾਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਹਰਿਆਣਾ ਸਰਕਾਰ ਦਾ ਧੰਨਵਾਦ ਪ੍ਰਗਟ ਕੀਤਾ | ਉਨ੍ਹਾਂ ਪਿੰਡ ਦੇ ਵਿਕਾਸ ਲਈ ਆਪਣੇ ਵਲੋਂ 31 ਲੱਖ ਰੁਪਏ ਦੀ ਗਰਾਂਟ ਦਾ ਐਲਾਨ ਵੀ ਕੀਤਾ, ਨਾਲ ਹੀ ਹਰਿਆਣਾ ਵਿਧਾਨ ਸਭਾ ਦੇ ਡਿਪਟੀ ਸਪੀਕਰ ਡਾ. ਕਿ੍ਸ਼ਨਾ ਮਿੱਢਾ, ਜਨ ਸਿਹਤ ਅਤੇ ਲੋਕ ਨਿਰਮਾਣ ਮੰਤਰੀ ਰਣਬੀਰ ਗੰਗਵਾ, ਸਿੱਖਿਆ ਮੰਤਰੀ ਮਹੀਪਾਲ ਢਾਂਡਾ, ਉਦਯੋਗ ਅਤੇ ਵਣਜ ਮੰਤਰੀ ਰਾਓ ਨਰਬੀਰ ਸਿੰਘ, ਸੰਸਦ ਮੈਂਬਰ ਨਵੀਨ ਜਿੰਦਲ ਵਲੋਂ 21-21 ਲੱਖ ਰੁਪਏ ਦੀ ਗਰਾਂਟ ਅਤੇ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਦੀ ਸਹਿਮਤੀ ਨਾਲ ਜ਼ਿਲ੍ਹਾ ਪ੍ਰੀਸ਼ਦ ਕੈਥਲ ਵਲੋਂ 21 ਲੱਖ ਰੁਪਏ ਦੀ ਗਰਾਂਟ ਦਾ ਐਲਾਨ ਕੀਤਾ | ਮੌਜੂਦ ਲੋਕਾਂ ਨੇ ਇਸ ਦਾ ਨਿੱਘਾ ਸਵਾਗਤ ਕੀਤਾ | ਇਸ ਸਮਾਰੋਹ ਨੂੰ ਹਰਿਆਣਾ ਵਿਧਾਨ ਸਭਾ ਦੇ ਡਿਪਟੀ ਸਪੀਕਰ ਡਾ. ਕਿ੍ਸ਼ਨਾ ਮਿੱਡਾ, ਕੈਬਨਿਟ ਮੰਤਰੀ ਰਣਬੀਰ ਗੰਗਵਾ, ਸਿੱਖਿਆ ਮੰਤਰੀ ਮਹੀਪਾਲ ਢਾਂਡਾ, ਸੰਸਦ ਮੈਂਬਰ ਨਵੀਨ ਜਿੰਦਲ ਅਤੇ ਵਿਧਾਇਕ ਸਤਪਾਲ ਜਾਂਬਾ ਨੇ ਵੀ ਸੰਬੋਧਨ ਕੀਤਾ | ਸਮਾਗਮ ਦੇ ਅੰਤ 'ਚ ਸਾਧਵੀ ਅਭਿਲਾਸਾ ਨੇ ਬ੍ਰਹਮਾਨੰਦ ਆਸ਼ਰਮ ਵਲੋਂ ਧੰਨਵਾਦ ਪ੍ਰਗਟ ਕੀਤਾ |
ਗੁਰੂ ਦਾ ਜੀਵਨ ਮਨੁੱਖਤਾ ਅਤੇ ਸਮਾਜ ਲਈ ਪ੍ਰੇਰਨਾ ਸਰੋਤ ਹੈ-ਸੰਸਦ ਮੈਂਬਰ ਨਵੀਨ ਜਿੰਦਲ
ਸੰਸਦ ਮੈਂਬਰ ਨਵੀਨ ਜਿੰਦਲ ਨੇ ਪਿੰਡ ਚੂਹੜਮਾਜਰਾ ਦੀ ਪਵਿੱਤਰ ਧਰਤੀ 'ਤੇ ਬ੍ਰਹਮਾਨੰਦ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਅਤੇ ਗੁਰੂ ਦੇ ਜਨਮ ਦਿਵਸ 'ਤੇ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਕੇਂਦਰੀ ਮੰਤਰੀ ਮਨੋਹਰ ਲਾਲ ਵਲੋਂ ਸਮਾਜ ਦੇ ਸਾਰੇ ਵਰਗਾਂ ਲਈ ਸਰਕਾਰੀ ਪੱਧਰ 'ਤੇ ਮਹਾਂਪੁਰਖਾਂ ਦੇ ਜਨਮ ਦਿਹਾੜੇ ਮਨਾਉਣ ਦਾ ਫ਼ੈਸਲਾ ਬਹੁਤ ਸ਼ਲਾਘਾਯੋਗ ਹੈ | ਗੁਰੂ ਦਾ ਜੀਵਨ ਮਨੁੱਖਤਾ ਅਤੇ ਸਮਾਜ ਲਈ ਪ੍ਰੇਰਨਾ ਸਰੋਤ ਹੈ | ਇਕੱਠੇ ਮਿਲ ਕੇ ਅਸੀਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਇਸ ਪਿੰਡ ਨੂੰ ਬਹੁਤ ਸੁੰਦਰ ਬਣਾਵਾਂਗੇ | ਇਸ ਮੌਕੇ 'ਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਜੋਤੀ ਸੈਣੀ, ਹਰਿਆਣਾ ਸਰਕਾਰ ਦੇ ਸ਼ਹੀਦ ਸਮਾਰਕ ਅੰਬਾਲਾ ਦੇ ਡਾਇਰੈਕਟਰ ਡਾ. ਕੁਲਦੀਪ ਸੈਣੀ, ਜ਼ਿਲ੍ਹਾ ਪ੍ਰਸ਼ਾਸਨ ਦੇ ਡੀ.ਸੀ. ਅਪਰਾਜਿਤਾ, ਐਸ.ਪੀ. ਉਪਾਸਨਾ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਗੋਪਾਲ ਗਊਸ਼ਾਲਾ ਵਿਖੇ ਗਊ ਭਲਾਈ ਕੈਂਪ ਲਗਾਇਆ ਅਗਲੀ ਖ਼ਬਰ ਸ਼ਹੀਦੀ ਪੰਦ੍ਹਰਵਾੜੇ ਨੂੰ ਸਮਰਪਿਤ ਇਕ ਰੋਜ਼ਾ ਗੁਰਮਤਿ ਸੈਮੀਨਾਰ ਕਰਵਾਇਆ <br/>
Ad Position 24
No active advertisement