ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਗੋਪਾਲ ਗਊਸ਼ਾਲਾ ਵਿਖੇ ਗਊ ਭਲਾਈ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 25-12-2025
ਕੋਟਕਪੂਰਾ, 24 ਦਸੰਬਰ (ਮੋਹਰ ਸਿੰਘ ਗਿੱਲ)-ਅਸ਼ੋਕ ਕੁਮਾਰ ਸਿੰਗਲਾ ਚੇਅਰਮੈਨ ਗਊ ਸੇਵਾ ਕਮਿਸ਼ਨ ਪੰਜਾਬ, ਡਾ. ਰਾਜੇਸ਼ ਨਾਰੰਗ ਮੁੱਖ ਕਾਰਜਕਾਰੀ ਅਫ਼ਸਰ ਗਊ ਸੇਵਾ ਕਮਿਸ਼ਨ ਦੀ ਰਹਿਨੁਮਾਈ ਤੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਫ਼ਰੀਦਕੋਟ ਡਾ. ਸੁਰਜੀਤ ਮੱਲ ਦੇ ਨਿਰਦੇਸ਼ ਅਨੁਸਾਰ ਪਸ਼ੂ ਪਾਲਣ ਵਿਭਾਗ ਵਲੋਂ ਰਾਧਾ ਕਿ੍ਸ਼ਨ ਮਿੱਤਰ ਮੰਡਲ ਗੋਪਾਲ ਗਊਸ਼ਾਲਾ ਸਿੱਖਾਂਵਾਲਾ ਰੋਡ ਕੋਟਕਪੂਰਾ ਨੇੜੇ ਬਿਰਧ ਆਸ਼ਰਮ ਵਿਖੇ ਗਊ ਭਲਾਈ ਕੈਂਪ ਲਗਾਇਆ ਗਿਆ | ਜਿਸ 'ਚ ਕੁੱਲ 25,000 ਦੀ ਦਵਾਈ ਗਊ ਸੇਵਾ ਕਮਿਸ਼ਨ ਵਲੋਂ ਗਊਸ਼ਾਲਾ ਨੂੰ ਮੁਫ਼ਤ ਦਿੱਤੀ ਗਈ | ਕੈਂਪ 'ਚ ਪਸ਼ੂ ਪਾਲਣ ਵਿਭਾਗ ਵਲੋਂ ਡਾ. ਜਸਵਿੰਦਰ ਗਰਗ ਏ.ਡੀ.ਏ.ਐਚ., ਡਾ. ਅਮਰਿੰਦਰ ਸਿੰਘ ਸੰਧੂ (ਵੀ.ਓ), ਡਾ. ਵਿਕਾਸ ਗੁਪਤਾ (ਵੀ.ਓ), ਡਾ. ਰਵੀ ਕੁਲਭੂਸ਼ਨ (ਵੀ.ਓ), ਜਸਪਾਲ ਸਿੰਘ (ਐਸ.ਵੀ.ਆਈ), ਜਿੰਮੀ ਚੋਪੜਾ (ਵੀ.ਆਈ), ਗਊਸ਼ਾਲਾ ਪ੍ਰਬੰਧਕ ਰਜਿੰਦਰ ਦਿਓੜਾ, ਸੋਮ ਨਾਥ ਕੌੜਾ, ਮਹਾਂਵੀਰ ਪ੍ਰਸ਼ਾਦ ਬਾਂਸਲ, ਪ੍ਰੀਤਮ ਬਾਂਸਲ, ਪ੍ਰਦੀਪ ਚੋਪੜਾ, ਸੌਰਵ ਅਗਰਵਾਲ, ਸੰਜੇ ਗੋਇਲ, ਹਰਕੇਸ ਬਾਂਸਲ ਹਾਜ਼ਰ ਸਨ | ਗਊਸ਼ਾਲਾ ਪ੍ਰਬੰਧਕਾਂ ਵਲੋਂ ਗਊ ਸੇਵਾ ਕਮਿਸ਼ਨ ਤੇ ਪਸ਼ੂ ਪਾਲਣ ਵਿਭਾਗ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਪੁਲਿਸ ਵਲੋਂ ਇਕ ਗਿ੍ਫ਼ਤਾਰ ਅਗਲੀ ਖ਼ਬਰ ਜਗਤ ਗੁਰੂ ਬ੍ਰਹਮਾਨੰਦ ਸਰਸਵਤੀ ਸਾਰੀ ਮਨੁੱਖਤਾ ਦੇ ਮਾਰਗਦਰਸ਼ਕ ਸਨ-ਨਾਇਬ ਸਿੰਘ ਸੈਣੀ
Ad Position 24
No active advertisement