07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਕੇਂਦਰੀ ਮੰਤਰੀ ਮਨੋਹਰ ਲਾਲ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ 101ਵੀਂ ਜੈਅੰਤੀ 'ਤੇ ਅਟਲ ਪਾਰਕ ਵਿਖੇ ਦਿੱਤੀ ਸ਼ਰਧਾਂਜਲੀ

Ad Position 21
repet_subhas-goyals [Copy P29]
ਅਜੀਤ ਡੈਸਕ 26-12-2025
ਕਰਨਾਲ, 25 ਦਸੰਬਰ (ਗੁਰਮੀਤ ਸਿੰਘ ਸੱਗੂ)-ਕੇਂਦਰੀ ਊਰਜਾ, ਰਿਹਾਇਸ਼ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਭਾਰਤ ਰਤਨ ਅਟਲ ਬਿਹਾਰੀ ਵਾਜਪਾਈ ਨੇ ਸ਼ਾਸਨ ਨੂੰ ਸੁਸ਼ਾਸਨ ਵਿਚ ਬਦਲਣ ਦਾ ਦਿ੍ਸ਼ਟੀਕੋਣ ਦਿੱਤਾ ਸੀ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2014 ਵਿਚ ਹਰ ਸਾਲ 25 ਦਸੰਬਰ ਨੂੰ ਸੁਸ਼ਾਸਨ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਸੀ | ਕੇਂਦਰੀ ਊਰਜਾ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਵੀਰਵਾਰ ਨੂੰ ਸਥਾਨਕ ਸੈਕਟਰ 9 ਦੇ ਅਟਲ ਪਾਰਕ ਵਿਖੇ ਭਾਰਤ ਰਤਨ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ 101ਵੀਂ ਜੈਅੰਤੀ ਮਨਾਉਣ ਲਈ ਕਰਵਾਏ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ | ਇਸ ਤੋਂ ਪਹਿਲਾਂ ਉਨ੍ਹਾਂ ਅਟਲ ਬਿਹਾਰੀ ਵਾਜਪਾਈ ਦੀ ਤਸਵੀਰ 'ਤੇ ਫੁੱਲ ਭੇਟ ਕਰ ਉਨ੍ਹਾਂ ਨੂੰ ਸਰਧਾਂਜਲੀ ਦਿੱਤੀ | ਉਨ੍ਹਾਂ ਕਿਹਾ ਕਿ ਭਾਰਤ ਨੇ ਲਗਭਗ 500 ਸਾਲ ਗੁਲਾਮੀ ਵੇਖੀ ਹੈ, ਪਰ ਮਹਾਂਪੁਰਖਾਂ ਅਤੇ ਗੁਰੂਆਂ ਦੀਆਂ ਕੁਰਬਾਨੀਆਂ ਨੇ ਕਦੇ ਵੀ ਦੇਸ਼ ਦੀ ਰਾਸ਼ਟਰੀ ਭਾਵਨਾ ਨੂੰ ਕਮਜ਼ੋਰ ਨਹੀਂ ਹੋਣ ਦਿੱਤਾ | ਅੱਜ ਅਸੀਂ ਜਿਸ ਖੁੱਲ੍ਹੀ ਹਵਾ ਵਿਚ ਸਾਹ ਲੈਂਦੇ ਹਾਂ, ਉਹ ਸਸਤੀ ਆਜ਼ਾਦੀ ਨਹੀਂ, ਸਗੋਂ ਲੱਖਾਂ ਕੁਰਬਾਨੀਆਂ ਦਾ ਨਤੀਜਾ ਹੈ | ਉਨ੍ਹਾਂ ਕਿਹਾ ਕਿ ਅੱਜ ਸਰਕਾਰ ਦਾ ਟੀਚਾ ਭਾਰਤ ਦੇ ਸ਼ਾਨਦਾਰ 5,000 ਸਾਲ ਪੁਰਾਣੇ ਇਤਿਹਾਸ ਨੂੰ ਸੁਰੱਖਿਅਤ ਰੱਖਣਾ ਹੈ | ਉਨ੍ਹਾਂ ਕਿਹਾ ਕਿ ਆਪਣੇ ਕਾਰਜਕਾਲ ਦੌਰਾਨ ਅਟਲ ਬਿਹਾਰੀ ਵਾਜਪਾਈ ਨੇ ਸ਼ਾਸਨ, ਕਰਤੱਵ ਅਤੇ ਸੇਵਾ ਦੀ ਭਾਵਨਾ ਨਾਲ ਦੇਸ਼ ਦੀ ਅਗਵਾਈ ਕੀਤੀ | ਉਨ੍ਹਾਂ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਸੁਨਹਿਰੀ ਚਤੁਰਭੁਜ ਬਣਾਇਆ |
ਉਨ੍ਹਾਂ ਦੀ ਦੂਰਦਰਸ਼ੀ ਸੋਚ ਨੇ ਨਾ ਸਿਰਫ਼ ਦੇਸ਼ ਨੂੰ ਸੜਕਾਂ ਰਾਹੀਂ ਜੋੜਿਆ, ਸਗੋਂ ਉੱਤਰ-ਦੱਖਣ ਅਤੇ ਪੂਰਬ-ਪੱਛਮ ਨੂੰ ਵੀ ਇਕਜੁੱਟ ਕੀਤਾ | ਇਸ ਮੌਕੇ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਹਰਵਿੰਦਰ ਕਲਿਆਣ ਨੇ ਸਾਬਕਾ ਪ੍ਰਧਾਨ ਮੰਤਰੀ ਭਾਰਤ ਰਤਨ ਅਟਲ ਬਿਹਾਰੀ ਵਾਜਪਾਈ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਕਿਹਾ ਕਿ ਅੱਜ ਪੂਰੀ ਦੁਨੀਆ ਅਟਲ ਜੀ ਦੇ ਯੋਗਦਾਨ ਨੂੰ ਯਾਦ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਅਟਲ ਜੀ ਨੇ ਦੇਸ਼ 'ਚ ਉਸ ਸਮੇਂ ਸੁਸ਼ਾਸਨ ਸਥਾਪਤ ਕੀਤਾ, ਜਦੋਂ ਦੇਸ਼ ਆਪਣਾ ਰਸਤਾ ਭਟਕ ਰਿਹਾ ਸੀ | ਇਸ ਮੌਕੇ ਕਰਨਾਲ ਦੀ ਮੇਅਰ ਰੇਣੂ ਬਾਲਾ ਗੁਪਤਾ ਨੇ ਕਿਹਾ ਕਿ ਅੱਜ ਦੇਸ਼ ਭਰ ਵਿਚ ਸੁਸ਼ਾਸਨ ਦਿਵਸ ਮਨਾਇਆ ਜਾ ਰਿਹਾ ਹੈ | ਭਾਰਤ ਰਤਨ ਅਟਲ ਬਿਹਾਰੀ ਵਾਜਪਾਈ ਵਲੋਂ ਦਿਖਾਏ ਗਏ ਰਸਤੇ 'ਤੇ ਚੱਲਦਿਆਂ ਦੇਸ਼ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਵਿਕਾਸ ਵਿਚ ਇਕ ਨਵੀਂ ਗਤੀ ਪ੍ਰਾਪਤ ਕੀਤੀ ਹੈ | ਇਸ ਪ੍ਰੋਗਰਾਮ ਵਿਚ ਇੰਦਰੀ ਦੇ ਵਿਧਾਇਕ ਰਾਮ ਕੁਮਾਰ ਕਸ਼ਯਪ ਨੇ ਭਾਰਤ ਰਤਨ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਪ੍ਰੋਗਰਾਮ ਵਿਚ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਨੀਲੋਖੇੜੀ ਦੇ ਵਿਧਾਇਕ ਭਗਵਾਨ ਦਾਸ ਕਬੀਰਪੰਥੀ, ਜ਼ਿਲ੍ਹਾ ਇੰਚਾਰਜ ਭਾਰਤ ਭੂਸ਼ਣ ਜੁਵਾਲ, ਸਵੱਛ ਭਾਰਤ ਮਿਸ਼ਨ ਦੇ ਕਾਰਜਕਾਰੀ ਮੀਤ ਪ੍ਰਧਾਨ ਸੁਭਾਸ਼ ਚੰਦਰ, ਸਫ਼ਾਈ ਕਰਮਚਾਰੀ ਕਮਿਸ਼ਨ ਦੇ ਮੀਤ ਪ੍ਰਧਾਨ ਆਜ਼ਾਦ ਸਿੰਘ, ਕੇਂਦਰੀ ਮੰਤਰੀ ਦੇ ਨੁਮਾਇੰਦੇ ਕਵਿੰਦਰ ਰਾਣਾ, ਸਾਬਕਾ ਵਿਧਾਇਕ ਸੁਖੇਸ਼ ਕੁਮਾਰ ਕਸ਼ਯਪ, ਨਰੇਂਦਰ ਰਾਮ ਕਸ਼ਯਪ, ਸਾਬਕਾ ਵਿਧਾਇਕ ਨਰਿੰਦਰ ਸਾਂਗਵਾਨ, ਮੇਘਾ ਭੰਡਾਰੀ, ਰਾਜੇਸ਼ ਅੱਗੀ, ਅਮਰਨਾਥ ਸੌਦਯਾ, ਯਸ਼ਪਾਲ ਠਾਕੁਰ, ਰਾਜਵੀਰ ਸ਼ਰਮਾ, ਅੰਮਿ੍ਤ ਲਾਲ ਜੋਸ਼ੀ, ਸੰਜੀਵ ਮਹਿਤਾ, ਮੀਨਾ ਚੌਹਾਨ, ਗੁਲਾਬ ਸਿੰਘ ਮੂਨਕ, ਗੌਰਵ ਨਾਗਪਾਲ, ਮੋਨਿਕਾ ਗਰਗ, ਮਾਨਵ ਪੁਰੀ, ਮਦਨ ਗੁਰਜਰ, ਪਾਇਲ ਅਰੋੜਾ, ਸੰਤੋਸ਼ ਪਾਲ, ਪਿ੍ਯਨਿਤ ਕਾਂਗੜਾ ਸਮੇਤ ਵੱਡੀ ਗਿਣਤੀ ਵਿਚ ਭਾਜਪਾ ਦੇ ਅਹੁਦੇਦਾਰ, ਮੁਕੇਸ਼ ਦੀਵਾਲੀ ਅਤੇ ਵੱਡੀ ਗਿਣਤੀ ਵਿਚ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਅਟਲ ਬਿਹਾਰੀ ਵਾਜਪਾਈ ਦੀ ਜੈਅੰਤੀ 'ਤੇ ਸ਼ਰਧਾਂਜਲੀਆਂ ਭੇਟ ਅਗਲੀ ਖ਼ਬਰ ਸਿਹਤ ਖ਼ਬਰਨਾਮਾ
Ad Position 24