31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਕਈ ਐੱਲ.ਈ.ਡੀ. ਲਾਈਟਾਂ ਦੇ ਬੰਦ ਰਹਿਣ ਦਾ ਗਰਮਾਅ ਸਕਦਾ ਹੈ ਮਾਮਲਾ

Ad Position 21
No active advertisement
ਵਿਲਾ ਕਾਲੋਨੀ ਕਾਲਾ ਸੰਘਿਆਂ ਰੋਡ ਬਸਤੀ ਸ਼ੇਖ਼ 'ਚ ਬੰਦ ਪਈ ਲਾਈਟ | ਤਸਵੀਰ : ਜੀਪੀ ਸਿੰਘ
ਆਪਣੇ ਵਾਰਡ ਦੇ ਸੁੰਦਰ ਨਗਰ ਇਲਾਕੇ ਵਿਚ ਆਪ ਲਾਈਟਾਂ ਠੀਕ ਕਰਦੇ ਹੋਏ ਕੁਲਦੀਪ ਸਿੰਘ ਲੁਬਾਣਾ | ਤਸਵੀਰ: ਜੀ. ਪੀ. ਸਿੰਘ
ਬਲਬੀਰ ਸਿੰਘ ਬਿੱਟੂ
20-10-2025

ਜਲੰਧਰ, 19 ਅਕਤੂਬਰ (ਸ਼ਿਵ)-ਆਉਣ ਵਾਲੇ ਦਿਨਾਂ ਵਿਚ ਸ਼ਹਿਰ ਵਿਚ ਬੰਦ ਪਈਆਂ ਐਲ. ਈ. ਡੀ. ਲਾਈਟਾਂ ਨੂੰ ਲੈ ਕੇ ਮਾਮਲਾ ਗਰਮਾ ਸਕਦਾ ਹੈ ਤੇ ਇਸ ਮਾਮਲੇ ਵਿਚ ਮੇਅਰ ਵਨੀਤ ਧੀਰ ਵੱਲੋਂ ਕੰਪਨੀ ਤੋਂ ਵੀ ਜਵਾਬ ਤਲਬੀ ਕੀਤੀ ਜਾ ਸਕਦੀ ਹੈ ਕਿ ਚਾਹੇ ਪੁਰਾਣੀਆਂ ਲੱਗੀਆਂ 24000 ਲਾਈਟਾਂ ਮੌਜੂਦਾ ਐੱਲ.ਈ.ਡੀ. ਲਾਈਟਾਂ ਦੀ ਸੰਭਾਲ ਕਰਨ ਵਾਲੀ ਕੰਪਨੀ ਨੂੰ ਟਰਾਂਸਫ਼ਰ ਨਹੀਂ ਕੀਤੀਆਂ ਜਾ ਸਕੀਆਂ ਹਨ ਪਰ ਜਿਹੜੀਆਂ ਲਾਈਟਾਂ ਦੀ ਸੰਭਾਲ ਦਾ ਕੰਮ ਐੱਚ.ਪੀ. ਐਲ. ਕੰਪਨੀ ਵੀ ਕਰ ਰਹੀ ਹੈ, ਉਨ੍ਹਾਂ ਵਿਚ ਵੀ ਕਈ ਲਾਈਟਾਂ ਦੀਵਾਲੀ ਦੇ ਤਿਉਹਾਰ ਮੌਕੇ ਬੰਦ ਪਈਆਂ ਹਨ | ਮੇਅਰ ਵਨੀਤ ਧੀਰ ਸ਼ਹਿਰ ਵਿਚ ਐਲ.ਈ. ਡੀ. ਲਾਈਟਾਂ ਨੂੰ ਸਹੀ ਰੱਖਣ ਲਈ ਆਪ ਕਈ ਵਾਰ ਕੰਪਨੀ ਨੂੰ ਸਖ਼ਤ ਹਦਾਇਤਾਂ ਦੇ ਚੁੱਕੇ ਹਨ ਪਰ ਇਸ ਦੇ ਬਾਵਜੂਦ ਅਜੇ ਵੀ ਕੰਪਨੀ ਵੱਲੋਂ ਕਈ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਸਮੇਂ ਸਿਰ ਹੱਲ ਨਹੀਂ ਕੀਤਾ ਜਾ ਰਿਹਾ ਹੈ | ਸ਼ਹਿਰ ਵਿਚ 24000 ਦੇ ਕਰੀਬ ਇਹ ਐਲ.ਈ.ਡੀ. ਲਾਈਟਾਂ ਲੱਗੀਆਂ ਹਨ, ਉਹ ਅਲੱਗ -ਅਲੱਗ ਸੰਸਦ ਮੈਂਬਰ, ਵਿਧਾਇਕਾਂ ਜਾਂ ਹੋਰ ਗਰਾਂਟ ਦੀ ਰਕਮਾਂ ਤੋਂ ਲਗਾਈਆਂ ਗਈਆਂ ਹਨ | ਇਨ੍ਹਾਂ ਲਾਈਟਾਂ ਵਿਚੋਂ ਹਜ਼ਾਰਾਂ ਲਾਈਟਾਂ ਇਸ ਕਰਕੇ ਬੰਦ ਪਈਆਂ ਹਨ ਕਿਉਂਕਿ ਉਨਾਂ ਵਿਚੋਂ ਕੋਈ ਲਾਈਟਾਂ ਦੀ ਸੰਭਾਲ ਦਾ ਕੰਮ ਅਜੇ ਤੱਕ ਨਗਰ ਨਿਗਮ ਨੇ ਕੰਪਨੀ ਨੂੰ ਟਰਾਂਸਫ਼ਰ ਨਹੀਂ ਕੀਤਾ ਹੈ | ਬੀਤੇ ਦਿਨੀਂ ਸ਼ਹਿਰ ਵਿਚ ਬੰਦ ਪਈਆਂ ਲਾਈਟਾਂ ਨੂੰ ਲੈ ਕੇ ਜਲੰਧਰ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਰਜਿੰਦਰ ਬੇਰੀ ਨੇ ਨਿਗਮ ਪ੍ਰਸ਼ਾਸਨ 'ਤੇ ਸ਼ਬਦੀ ਹਮਲਾ ਕੀਤਾ ਸੀ ਕਿ ਸ਼ਹਿਰ ਵਿਚ ਹਜ਼ਾਰਾਂ ਲਾਈਟਾਂ ਸਿਸਟਮ ਖ਼ਰਾਬ ਹੋਣ ਕਰਕੇ ਬੰਦ ਪਈਆਂ ਹਨ ਤੇ ਦੂਜੇ ਪਾਸੇ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਨੇ ਅੱਜ ਲਾਈਟਾਂ ਬੰਦ ਹੋਣ ਬਾਰੇ ਸ੍ਰੀ ਬੇਰੀ ਦੇ ਲਾਈਟਾਂ ਬੰਦ ਹੋਣ ਦੇ ਬਿਆਨ ਬਾਰੇ ਜਵਾਬ ਦਿੰਦੇ ਹੋਏ ਕਿਹਾ ਕਿ ਅਸਲ ਵਿਚ ਕਾਂਗਰਸ ਦੇ ਕਾਰਜਕਾਲ ਵਿਚ ਹੀ ਲਾਈਟਾਂ ਵਿਵਸਥਾ ਦਾ ਸਭ ਤੋਂ ਜ਼ਿਆਦਾ ਨੁਕਸਾਨ ਕੀਤਾ
ਗਿਆ ਸੀ | ਸ. ਬਿੱਟੂ ਦਾ ਕਹਿਣਾ ਸੀ ਕਿ ਕਾਂਗਰਸ ਸਰਕਾਰ ਦੇ ਕਾਰਜਕਾਲ ਵਿਚ 274 ਕਰੋੜ ਦਾ ਲਾਈਟਾਂ ਲਗਾਉਣ ਦਾ ਪ੍ਰਾਜੈਕਟ ਕਾਂਗਰਸ ਨੇ ਰੱਦ ਕਰਕੇ 60 ਕਰੋੜ ਰੁਪਏ ਵਿਚ ਲਾਈਟਾਂ ਲਗਵਾਈਆਂ ਸੀ ਪਰ ਉਸ ਨਾਲ ਲੋਕਾਂ ਨੂੰ ਰਾਹਤ ਨਹੀਂ ਮਿਲੀ ਹੈ ਪਰ ਹੁਣ ਮੇਅਰ ਵਨੀਤ ਧੀਰ ਵੱਲੋਂ ਸ਼ਹਿਰ ਦੀ ਸਟਰੀਟ ਲਾਈਟ ਵਿਵਸਥਾ ਨੂੰ ਵਿਸ਼ੇਸ਼ ਤੌਰ 'ਤੇ ਠੀਕ ਕਰਵਾਇਆ ਜਾ ਰਿਹਾ ਹੈ | ਸ. ਬਿੱਟੂ ਨੇ ਕਿਹਾ ਕਿ ਸ੍ਰੀ ਬੇਰੀ 10 ਹਜ਼ਾਰ ਲਾਈਟਾਂ ਦੇ ਬੰਦ ਹੋਣ ਦਾਅਵਾ ਕਰਦੇ ਹਨ ਪਰ ਉਨ੍ਹਾਂ ਦੇ ਕੌਂਸਲਰਾਂ ਨੇ ਜਾਣਕਾਰੀ ਨਹੀਂ ਦਿੱਤੀ ਕਿ ਕਿਸ ਜਗ੍ਹਾ 'ਤੇ 10 ਹਜ਼ਾਰ ਲਾਈਟਾਂ ਬੰਦ ਹਨ |'ਆਪ' ਆਗੂ ਕੁਲਦੀਪ ਸਿੰਘ ਲੁਬਾਣਾ ਨੇ ਆਪਣੇ ਵਾਰਡ ਵਿਚ 55 ਲਾਈਟਾਂ ਠੀਕ ਕੀਤੀਆਂ

ਜਲੰਧਰ, ਆਮ ਆਦਮੀ ਪਾਰਟੀ ਦੇ ਆਗੂ ਤੇ ਵਾਰਡ ਨੰਬਰ 3 ਦੇ ਕੌਂਸਲਰ ਪਤੀ ਕੁਲਦੀਪ ਸਿੰਘ ਲੁਬਾਣਾ ਵਾਰਡ ਵਿਚ ਅਕਸਰ ਹੀ ਆਪ ਹੀ ਕਈ ਸਮੱਸਿਆਵਾਂ ਹੱਲ ਕਰਦੇ ਨਜ਼ਰ ਆ ਜਾਂਦੇ ਹਨ ਤੇ ਉਨਾਂ ਵੱਲੋਂ ਅੱਜ ਆਪਣੇ ਵਾਰਡ ਵਿਚ ਕਈ ਦਿਨਾਂ ਤੋਂ ਬੰਦ 55 ਲਾਈਟਾਂ ਨੂੰ ਆਪ ਠੀਕ ਕੀਤਾ | ਕੁਲਦੀਪ ਸਿੰਘ ਲੁਬਾਣਾ ਨੇ ਦੱਸਿਆ ਕਿ ਕੰਪਨੀ ਦੇ ਮੁਲਾਜ਼ਮ ਵੀ ਦੀਵਾਲੀ ਕਰਕੇ ਲਾਈਟਾਂ ਠੀਕ ਕਰਵਾਉਣ ਦਾ ਕੰਮ ਕਰ ਰਹੇ ਹਨ | ਉਨਾਂ ਦੇ ਵਾਰਡ ਦੇ ਇਲਾਕਿਆਂ ਬਾਬਾ ਦੀਪ ਸਿੰਘ ਨਗਰ, ਸੁੰਦਰ ਨਗਰ, ਗੁਲਮੁਰਗ ਕਾਲੋਨੀ, ਬਚਿੰਤ ਨਗਰ, ਪੰਜਾਬੀ ਬਾਗ਼ ਤੇ ਹੋਰ ਇਲਾਕਿਆਂ ਵਿਚ ਬੰਦ ਲਾਈਟਾਂ ਨੂੰ ਠੀਕ ਕੀਤਾ ਹੈ | ਸ. ਲੁਬਾਣਾ ਨੇ ਕਿਹਾ ਕਿ ਕੰਪਨੀ ਦੇ ਮੁਲਾਜ਼ਮ ਉਨਾਂ ਨੂੰ ਸਹਿਯੋਗ ਕਰਦੇ ਰਹੇ ਹਨ ਪਰ ਉਨਾਂ ਵੱਲੋਂ ਆਪ ਹੀ ਲਾਈਟਾਂ ਠੀਕ ਕਰਵਾ ਦਿੱਤੀਆਂ ਗਈਆਂ ਹਨ | ਕੁਲਦੀਪ ਸਿੰਘ ਲੁਬਾਣਾ ਦਾ ਕਹਿਣਾ ਸੀ ਕਿ ਲੋਕਾਂ ਵੱਲੋਂ ਇਨ੍ਹਾਂ ਲਾਈਟਾਂ ਨੂੰ ਠੀਕ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਸੀ ਤੇ ਕਈ ਨਵੀਆਂ ਲਾਈਟਾਂ ਵੀ ਲਗਵਾਈਆਂ ਗਈਆਂ ਹਨ |

Ad Position 22
No active advertisement
ਪਿਛਲੀ ਖ਼ਬਰ ਡਾ. ਅਨੂਪ ਅਬਰੋਲ ਬਾਲ ਸੰਸਾਰ ਕੇਂਦਰ ਵਿਖੇ ਸਮਾਜ ਸੇਵੀ ਜਥੇਬੰਦੀਆਂ ਨੇ ਮਨਾਇਆ ਦੀਵਾਲੀ ਦਾ ਤਿਉਹਾਰ
ਅਗਲੀ ਖ਼ਬਰ ਕਈ ਇਲਾਕਿਆਂ ਵਿਚ ਟ੍ਰੈਫ਼ਿਕ ਬੇਕਾਬੂ, ਕੁਝ ਦਿਨ ਪਹਿਲਾਂ ਲੱਗੀਆਂ ਪਲਾਸਟਿਕ ਰੋਕਾਂ ਤੋੜੀਆਂ

Ad Position 24