ਜਲੰਧਰ, 19 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਤਾਰਾ ਸਿੰਘ ਨਗਰ ਵਿਖੇ ਸਥਿਤ ਡਾ. ਅਨੂਪ ਅਬਰੋਲ ਬਾਲ ਸੰਸਕਾਰ ਕੇਂਦਰ ਵਿਖੇ ਸਮਾਜ ਸੇਵੀ ਸੰਸਥਾ ਦਿਵਿਆ ਦਿ੍ਸ਼ਟੀ ਅਤੇ ਯੂਨਾਈਟਿਡ ਕਵੀਨ ਵੈੱਲਫੇਅਰ ਸੁਸਾਇਟੀ ਵਲੋਂ ਦੀਵਾਲੀ ਦਾ ਤਿਉਹਾਰ ਗ਼ਰੀਬ ਬੱਚਿਆਂ ਨਾਲ ਮਨਾਇਆ ਗਿਆ¢ ਇਸ ਮੌਕੇ ਕਰਵਾਏ ਵਿਸ਼ੇਸ਼ ਸਮਾਗਮ ਦੌਰਾਨ ਬੱਚਿਆਂ ਨੇ ਦੀਵਾਲੀ ਦੇ ਤਿਉਹਾਰ ਨਾਲ ਸਬੰਧਿਤ ਵੱਖ-ਵੱਖ ਪੇਂਟਿੰਗਾਂ ਬਣਾਈਆਂ ਅਤੇ ਦੀਵਾਲੀ ਨਾਲ ਸੰਬੰਧਿਤ ਕਹਾਣੀਆਂ ਸੁਣਾਈਆਂ¢ ਭਾਗ ਲੈਣ ਵਾਲੇ ਬੱਚਿਆਂ ਨੂੰ ਇਨਾਮਾਂ ਦੇ ਕੇ ਉਤਸ਼ਾਹਿਤ ਕੀਤਾ ਗਿਆ¢ ਇਸ ਮੌਕੇ ਦੋਨੋਂ ਕਲੱਬ ਦੇ ਸਮੂਹ ਮੈਂਬਰ ਹਾਜ਼ਰ ਸਨ | ਸੰਸਥਾ ਦੇ ਪ੍ਰਧਾਨ ਆਸਥਾ ਅਬਰੋਲ ਨੇ ਉਮੀਦ ਪ੍ਰਗਟ ਕੀਤੀ ਕਿ ਭਵਿੱਖ 'ਚ ਵੀ ਉਨ੍ਹਾਂ ਦਾ ਸੰਸਥਾ ਇਸੇ ਤਰਾਂ ਜ਼ਰੂਰਤਮੰਦ ਲੋਕਾਂ ਦੀ ਮਦਦ ਕਰਦੀ ਰਹੇਗੀ¢ ਅੰਤ 'ਚ ਸਮਾਜ ਸੇਵਕ ਪ੍ਰਵੀਨ ਅਬਰੋਲ ਨੇ ਸਮਾਗਮ ਨੂੰ ਸਫਲ ਬਣਾਉਣ ਲਈ ਸਮੂਹ ਮੈਂਬਰਾਂ ਦਾ ਉਨ੍ਹਾਂ ਦੇ ਯੋਗਦਾਨ ਲਈ ਧੰਨਵਾਦ ਕੀਤਾ¢