ਜਲੰਧਰ, 31 ਅਕਤੂਬਰ (ਚੰਦੀਪ ਭੱਲਾ)-ਜੇ.ਐਮ.ਆਈ.ਸੀ ਰੀਤ ਬਰਿੰਦਰ ਧਾਲੀਵਾਲ ਦੀ ਅਦਾਲਤ ਨੇ ਜ਼ਮੀਨ ਦੇ ਸੌਦੇ ਦੀ ਖ਼ਰੀਦੋ-ਫ਼ਰੋਖ਼ਤ 'ਚ ਧੋਖਾਧੜੀ ਕਰਨ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਮਾਂ-ਪੁੱਤਰਾਂ ਰਾਜਵਿੰਦਰ ਕੌਰ ਪਤਨੀ ਹਰਵਿੰਦਰ ਪਾਲ ਸਿੰਘ, ਸਰਬ ਵਿਜੇ ਸਿੰਘ ਅਤੇ ਰਣ ਵਿਜੇ ਸਿੰਘ ਵਾਸੀ ਰਾਮੂਵਾਲ ਨੂੰ 3-3 ਸਾਲ ਦੀ ਕੈਦ ਅਤੇ 5-5 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਦਾ ਹੁਕਮ ਦਿੱਤਾ ਹੈ | ਦੋਸ਼ੀਆਂ ਖ਼ਿਲਾਫ਼ ਮਿਤੀ 18 ਜੁਲਾਈ 2016 ਨੂੰ ਥਾਣਾ ਬਸਤੀ ਬਾਵਾ ਖੇਲ੍ਹ ਵਿਖੇ ਹਿਤੇਸ਼ ਧੀਰ ਵਾਸੀ ਜੇ.ਪੀ.ਨਗਰ, ਜਲੰਧਰ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕੀਤਾ ਗਿਆ ਸੀ |