ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾ 'ਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350ਵਾਂ ਸ਼ਹੀਦੀ ਦਿਵਸ ਮਨਾਇਆ <br/>

Ad Position 21
No active advertisement
ਸਮਾਗਮ ਦੌਰਾਨ ਹਰਜਿੰਦਰ ਸਿੰਘ ਖ਼ਾਲਸਾ ਦਾ ਸਨਮਾਨ ਕਰਦੇ ਹੋਏ ਸਕੱਤਰ ਸੁਰਜੀਤ ਸਿੰਘ ਚੀਮਾ, ਟਰੱਸਟੀ ਜਸਵਿੰਦਰ ਸਿੰਘ, ਪਿ੍ੰਸੀਪਲ ਅਮਿਤਾਲ ਕੌਰ ਤੇ ਅਰਦਾਸ ਕਰਦੀ ਹੋਈ ਸੰਗਤ | ਤਸਵੀਰਾਂ-ਜੀ.ਪੀ.ਸਿੰਘ <br/> 01-11-2025
ਜਲੰਧਰ ਛਾਉਣੀ, 31 ਅਕਤੂਬਰ (ਪਵਨ ਖਰਬੰਦਾ)-ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾ 'ਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਸ਼ਹੀਦੀ ਦਿਵਸ ਦੀ ਸ਼ਤਾਬਦੀ ਕਮੇਟੀ ਦੇ ਸਹਿਯੋਗ ਨਾਲ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਅਤੇ ਉਨ੍ਹਾਂ ਦੇ ਪਿਆਰੇ ਸਿੱਖ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ 350ਵੀਂ ਸਾਲਾਂ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਪੂਰਵ ਮਨਾਇਆ ਗਿਆ ਸਭ ਤੋਂ ਪਹਿਲਾਂ ਸੁਖਮਨੀ ਸਾਹਿਬ ਦੇ ਜੀ ਦੇ ਪਾਠ ਦੇ ਭੋਗ ਪਾਏ ਗਏ | ਉਪਰੰਤ ਨਰਸਰੀ ਕਲਾਸ ਦੇ ਨੰਨ੍ਹੇ ਮੁੰਨੇ ਬੱਚਿਆਂ ਵਲੋਂ ਮੂਲ ਮੰਤਰ ਉਚਾਰਨ ਕੀਤਾ ਗਿਆ | ਸਕੂਲ ਦੇ ਵਿਦਿਆਰਥੀਆਂ ਵਲੋਂ ਰਸ ਭਿਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਇਸ ਮੌਕੇ ਹਰਜਿੰਦਰ ਸਿੰਘ ਖ਼ਾਲਸਾ ਦੁਬਈ ਵਾਲੇ ਅਤੇ ਸਤਿਕਾਰਯੋਗ ਸਿੱਖ ਵਿਦਵਾਨ, ਅਕਾਲ ਤਖ਼ਤ ਦੀ ਮਰਿਆਦਾ ਦੇ ਪਹਿਰੇਦਾਰ ਅਤੇ ਗੁਰਬਾਣੀ ਅਤੇ ਸਿੱਖ ਇਤਿਹਾਸ ਦੀ ਡੂੰਘਾਈ ਨਾਲ ਖੋਜ ਕਰਨ ਵਾਲੇ ਗੁਰਚਰਨਜੀਤ ਸਿੰਘ ਲਾਂਬਾ ਅਮਰੀਕਾ ਨਿਵਾਸੀ ਵੀ ਉਚੇਚੇ ਤੌਰ 'ਤੇ ਇਸ ਸਮਾਗਮ ਵਿੱਚ ਪੁੱਜੇ ਹੋਏ ਸਨ | ਉਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕੁਰਬਾਨੀ ਅਤੇ ਸਿੱਖ ਫ਼ਲਸਫ਼ੇ ਉੱਪਰ ਵਿਚਾਰਾਂ ਸੰਗਤਾਂ ਨਾਲ ਸਾਂਝੀਆਂ ਕੀਤੀਆਂ | ਇਸ ਤੋਂ ਬਾਅਦ ਸਕੂਲ ਮੈਨੇਜਮੈਂਟ ਦੇ ਸੈਕਟਰੀ ਸੁਰਜੀਤ ਸਿੰਘ ਚੀਮਾ ਨੇ ਆਈਆਂ ਹੋਈਆਂ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਬੇਨਤੀ ਕੀਤੀ ਕਿ ਗੁਰੂਆਂ ਦੀਆਂ ਇੰਨਾ ਮਹਾਨ ਕੁਰਬਾਨੀਆਂ ਨੂੰ ਹਮੇਸ਼ਾ ਯਾਦ ਰੱਖੋ ਅਤੇ ਆਪਣੇ ਬੱਚਿਆਂ ਨੂੰ ਵੀ ਇੰਨਾ ਕੁਰਬਾਨੀਆਂ ਨੂੰ ਹਰ ਵੇਲੇ ਯਾਦ ਕਰਵਾਓ ਕਿ ਕਿਸ ਤਰ੍ਹਾਂ ਗੁਰੂਆਂ ਨੇ ਧਰਮ, ਕਰਮ ਅਤੇ ਸਮਾਜ ਦੀ ਰੱਖਿਆ ਲਈ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ | ਅੰਤ ਵਿੱਚ ਸਕੂਲ ਸੈਕਟਰੀ ਸੁਰਜੀਤ ਸਿੰਘ ਚੀਮਾ, ਟਰੱਸਟੀ ਜਸਵਿੰਦਰ ਸਿੰਘ, ਪਿ੍ੰਸੀਪਲ ਮੈਡਮ ਅਮਿਤਾਲ ਕÏਰ ਅਤੇ ਸਮੂਹ ਸਟਾਫ਼ ਨੇ ਆਏ ਹੋਏ ਨੇ ਮੁੱਖ ਮਹਿਮਾਨਾਂ ਅਤੇ ਗੁਰੂ ਨਾਮ ਲੇਵਾ ਸੰਗਤਾਂ ਦਾ ਇੱਥੇ ਆਉਣ 'ਤੇ ਧੰਨਵਾਦ ਕੀਤਾ | ਇਸ ਸਮਾਗਮ ਵਿੱਚ ਜਸਵਿੰਦਰ ਸਿੰਘ ਵਰਿਆਣਾ, ਜਸਵਿੰਦਰ ਸਿੰਘ ਧੋਗੜੀ, ਬੀਬੀ ਹਰਜੀਤ ਕੌਰ ਤਲਵੰਡੀ, ਮਹਿੰਦਰਪਾਲ ਸਿੰਘ ਬਿਨਾਕਾ, ਹਰਸ਼ਰਨ ਸਿੰਘ ਚੀਮਾ, ਰਵਿੰਦਰ ਸਿੰਘ ਚੀਮਾ, ਕੁਲਵਿੰਦਰ ਸਿੰਘ ਚੀਮਾ, ਮਨਜੀਤ ਸਿੰਘ ਬਿੱਲਾ, ਹਰਵਿੰਦਰ ਸਿੰਘ ਜੱਬਲ, ਰੌਣਕ ਸਿੰਘ ਯੂ. ਐੱਸ. ਏ, ਗੁਰਮੀਤ ਸਿੰਘ ਧੋਗੜੀ, ਸੁਮਿੱਤਰ ਸਿੰਘ, ਪਰਮਿੰਦਰ ਸਿੰਘ ਦਸਮੇਸ਼ ਨਗਰ ਅਤੇ ਗੁਰਮੀਤ ਸਿੰਘ ਬਿੱਟੂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਬੱਗਾ ਵਿਖੇ ਗੁਰਪੁਰਬ ਸੰਬੰਧੀ ਪ੍ਰਭਾਤ ਫੇਰੀਆਂ ਜਾਰੀ <br/> ਅਗਲੀ ਖ਼ਬਰ ਧੋਖਾਧੜੀ ਦੇ ਮਾਮਲੇ 'ਚ ਮਾਂ-ਪੁੱਤਰਾਂ ਨੂੰ ਕੈਦ
Ad Position 24
No active advertisement