ਸ਼ਾਹਕੋਟ, 31 ਅਕਤੂਬਰ (ਬਾਂਸਲ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਬੱਗਾ ਵਿਖੇ ਪਿਛਲੇ ਦਿਨਾਂ ਤੋਂ ਪ੍ਰਭਾਤ ਫੇਰੀਆਂ ਜਾਰੀ ਹਨ¢ ਇਸ ਮÏਕੇ ਪਿੰਡ ਦੀਆਂ ਸੰਗਤਾਂ ਸਵੇਰੇ ਤੜਕੇ ਗੁਰਦੁਆਰਾ ਸਾਹਿਬ ਤੋਂ ਗੁਰੂ ਜੱਸ ਕਰਦੀਆਂ ਹੋਈਆਂ ਪਿੰਡ ਦੀ ਪਰਕਰਮਾ ਕਰਨ ਉਪਰੰਤ ਸੇਵਕ ਪਰਿਵਾਰਾਂ ਦੇ ਗ੍ਰਹਿ ਵਿਖੇ ਪਹੁੰਚਦੀਆਂ ਹਨ ਜਿਥੇ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਕਰਦੇ ਸ਼ਬਦ ਗਾਇਨ ਕੀਤੇ ਜਾਂਦੇ ਹਨ¢ ਸੰਗਤਾਂ ਲਈ ਸੇਵਕ ਪਰਿਵਾਰਾਂ ਵਲੋਂ ਚਾਹ ਦੇ ਲੰਗਰ ਲਗਾਏ ਜਾਂਦੇ ਹਨ¢ ਪ੍ਰਭਾਤ ਫੇਰੀਆਂ ਵਿਚ ਹੋਰਨਾਂ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਭਾਈ ਮੇਜਰ ਸਿੰਘ, ਸਰਪੰਚ ਜਸਵੰਤ ਸਿੰਘ ਗਿੱਲ, ਅਮਰੀਕ ਸਿੰਘ ਮੱਟੂ, ਹਰਜੀਤ ਸਿੰਘ ਸੈਕਟਰੀ, ਅਵਤਾਰ ਸਿੰਘ ਬਾਂਸਲ, ਜਸਵੀਰ ਸਿੰਘ ਪੰਨੂੰ ਸੈਕਟਰੀ, ਤਜਿੰਦਰ ਸਿੰਘ ਪੰਨੂੰ, ਤਰਲੋਕ ਸਿੰਘ ਪੰਚ, ਰੇਸ਼ਮ ਸਿੰਘ, ਗੁਰਪ੍ਰੀਤ ਸਿੰਘ ਹੁੰਜਣ, ਰਣਬੀਰ ਸਿੰਘ, ਹਰਭਜਨ ਸਿੰਘ ਬਾਂਸਲ, ਸਤਵੀਰ ਸਿੰਘ ਸਿੰਧੜ, ਸਰਬਜੀਤ ਸਿੰਘ ਅਤੇ ਹੋਰ ਸੰਗਤਾਂ ਉਤਸ਼ਾਹ ਨਾਲ ਸ਼ਾਮਿਲ ਹੁੰਦੀਆਂ ਹਨ¢