ਸ਼ਾਹਕੋਟ, 31 ਅਕਤੂਬਰ (ਸੁਖਦੀਪ ਸਿੰਘ)-ਪੰਜਾਬ 'ਚ ਆਏ ਹੜ੍ਹਾਂ ਕਾਰਨ ਪਾਣੀ ਦੇ ਵਹਾਅ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਭੁੱਲਰ ਵਿਖੇ ਸਬਮਰਸੀਬਲ ਮੋਟਰ ਦਾ ਬੋਰ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਸੀ, ਜਿਸ ਕਾਰਨ ਸਟਾਫ਼ ਅਤੇ ਵਿਦਿਆਰਥੀਆਂ ਨੂੰ ਪੀਣ ਵਾਲੇ ਪਾਣੀ ਦੀ ਕਾਫ਼ੀ ਮੁਸ਼ਕਲ ਪੇਸ਼ ਆ ਰਹੀ ਸੀ | ਇਹ ਗੱਲ ਐਨ.ਆਰ.ਆਈ. ਇੰਦਰਜੀਤ ਸਿੰਘ ਭੁੱਲਰ ਦੇ ਧਿਆਨ 'ਚ ਆਉਣ ਤੋਂ ਬਾਅਦ ਉਨ੍ਹਾਂ ਵਲੋਂ ਆਪਣੀ ਨੇਕ ਕਮਾਈ 'ਚੋਂ ਸਕੂਲ ਨੂੰ ਸਹਿਯੋਗ ਦਿੰਦਿਆਂ ਇਸ ਮੁਸ਼ਕਿਲ ਦਾ ਹੱਲ ਕੀਤਾ ਗਿਆ | ਇਸ ਮੌਕੇ ਲੈਕਚਰਾਰ ਨਰਿੰਦਰ ਕੁਮਾਰ (ਸਰੀਰਕ ਸਿੱਖਿਆ ਅਤੇ ਖੇਡਾਂ) ਨੇ ਦੱਸਿਆ ਕਿ ਇੰਦਰਜੀਤ ਭੁੱਲਰ ਲੰਬੇ ਸਮੇਂ ਤੋਂ ਇੰਗਲੈਂਡ ਵਿਖੇ ਰਹਿ ਰਹੇ ਹਨ | ਇੰਨ੍ਹਾਂ ਦੇ ਪਿਤਾ ਸਵ. ਸੋਹਣ ਸਿੰਘ ਭੁੱਲਰ ਵੀ ਸਮੇਂ-ਸਮੇਂ 'ਤੇ ਸਕੂਲ ਦੀ ਬਿਹਤਰੀ ਅਤੇ ਵਿਦਿਆਰਥੀਆਂ ਦੀ ਭਲਾਈ ਲਈ ਆਪਣਾ ਯੋਗਦਾਨ ਪਾਉਂਦੇ ਰਹਿੰਦੇ ਸਨ | ਉਨ੍ਹਾਂ ਦੱਸਿਆ ਕਿ ਐਨ.ਆਰ.ਆਈ. ਇੰਦਰਜੀਤ ਸਿੰਘ ਭੁੱਲਰ ਵਲੋਂ ਪ੍ਰਭਜੋਤ ਸਿੰਘ ਲਾਇਆਬਿਲਿਟੀ ਹੈੱਡ ਕੈਪੀਟਲ ਬੈਂਕ ਜਲੰਧਰ ਨੇ ਸਬਮਰਸੀਬਲ ਮੋਟਰ ਲਗਵਾਉਣ ਦੀ ਪ੍ਰਕਿਰਿਆ ਸ਼ੁਰੂ ਕਰਵਾਈ ਸੀ | ਇਸ ਸੇਵਾ ਲਈ ਬਲਾਕ ਨੋਡਲ ਅਫ਼ਸਰ (ਪਿ੍ੰਸੀਪਲ) ਹਰਪ੍ਰੀਤ ਸਿੰਘ ਸੋਂਧੀ, ਪਿ੍ੰਸੀਪਲ ਦਿਨੇਸ਼ ਵਰਮਾ ਅਤੇ ਸਕੂਲ ਇੰਚਾਰਜ ਰਸ਼ਪਾਲ ਸਿੰਘ ਵਲੋਂ ਇੰਦਰਜੀਤ ਸਿੰਘ ਭੁੱਲਰ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਲੈਕਚਰਾਰ ਰਸ਼ਪਾਲ ਸਿੰਘ, ਲੈਕਚਰਾਰ ਨਰਿੰਦਰ ਕੁਮਾਰ, ਰੂਹੀ ਸਭਰਵਾਲ, ਮੋਨਿਕਾ ਸ਼ਿੰਗਾਰੀ, ਹਰਪ੍ਰੀਤ ਕੌਰ, ਸੰਦੀਪ ਰਾਣੀ, ਰੇਨੂੰ, ਨਵਦੀਪ ਕੌਰ, ਲਲਿਤਾ, ਯੋਗੇਸ਼ਵਰ, ਪ੍ਰਭਜੋਤ ਸਿੰਘ ਆਦਿ ਹਾਜ਼ਰ ਸਨ |