ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਸਾਂਝ ਕੇਂਦਰ ਨੂਰਮਹਿਲ ਵਲੋਂ ਸੈਮੀਨਾਰ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 01-11-2025
ਜੰਡਿਆਲਾ ਮੰਜਕੀ, 31ਅਕਤੂਬਰ (ਸੁਰਜੀਤ ਸਿੰਘ ਜੰਡਿਆਲਾ)-ਸਬ ਇੰਸਪੈਕਟਰ ਦਲਵਿੰਦਰ ਸਿੰਘ ਇੰਚਾਰਜ, ਜਿਲਾ ਸਾਂਝ ਕੇਂਦਰ ਜਲੰਧਰ ਦਿਹਾਤੀ ਅਤੇ ਏਐੱਸਆਈ ਨਰਿੰਦਰ ਸਿੰਘ ਦੀ ਅਗਵਾਈ ਹੇਠ ਸਾਂਝ ਕੇਦਰ ਨੂਰਮਹਿਲ ਵੱਲੋ ਸਰਕਾਰੀ ਹਾਈ ਸਕੂਲ ਕੰਦੋਲਾ ਕਲਾਂ ਵਿੱਚ ਇੱਕ ਸੈਮੀਨਾਰ ਆਯੋਜਿਤ ਕੀਤਾ ਗਿਆ | ਜਿਸ ਵਿੱਚ ਬੱਚਿਆਂ ਨੂੰ ਸਾਈਬਰ ਕ੍ਰਾਈਮ ਸਬੰਧੀ ਸੁਚੇਤ ਕੀਤਾ ਗਿਆ ਅਤੇ ਇਸ ਕ੍ਰਾਈਮ ਅਧੀਨ ਹੁੰਦੇ ਜੁਰਮਾਂ ਤੋਂ ਜਾਣੂ ਕਰਾਇਆ ਗਿਆ | ਬੱਚਿਆਂ ਨੂੰ ਆਪਸੀ ਸਹਿਯੋਗ ਅਤੇ ਮਿਲਵਰਤਨ ਦੀ ਭਾਵਨਾ ਬਾਰੇ ਵੀ ਜਾਗਰੂਕ ਕੀਤਾ ਗਿਆ | ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਅਤੇ ਪਰਾਲੇ ਕਰਨ ਲਈ ਵੀ ਪ੍ਰੇਰਿਤ ਕੀਤਾ ਗਿਆ | ਸਾਂਝ ਕੇਂਦਰ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਵਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ | ਸੈਮੀਨਾਰ ਨੂੰ ਏਐੱਸਆਈ ਜਨਕ ਰਾਜ ਅਤੇ ਏਐੱਸਆਈ ਵਿਜੈ ਕੁਮਾਰ, ਸੀਨੀਅਰ ਸਿਪਾਹੀ ਸੰਜੀਤ ਕੁਮਾਰ,ਸਿਪਾਹੀ ਅਕਾਸ਼ਦੀਪ ਸਿੰਘ ਨੇ ਸੰਬੋਧਨ ਕੀਤਾ | ਇਸ ਮੌਕੇ ਹੈੱਡ ਟੀਚਰ ਸ੍ਰੀਮਤੀ ਨਵੀਨ ਟੰਡਨ, ਸ਼੍ਰੀਮਤੀ ਹਰਵਿੰਦਰ ਕੌਰ ਅਤੇ ਹੋਰ ਟੀਚਰ ਸਹਿਬਾਨ ਨੇ ਹਾਜ਼ਰ ਰਹਿ ਕੇ ਆਪਣਾ ਯੋਗਦਾਨ ਪਾਇਆ |

Ad Position 22
No active advertisement
ਪਿਛਲੀ ਖ਼ਬਰ ਸਕੂਲ ਕੁੱਕ ਸਨਮਾਨ ਸਮਾਰੋਹ ਕਰਵਾਇਆ <br/> ਅਗਲੀ ਖ਼ਬਰ ਐੱਨ.ਆਰ.ਆਈ. ਇੰਦਰਜੀਤ ਸਿੰਘ ਭੁੱਲਰ ਵਲੋਂ ਸਕੂਲ 'ਚ ਸਬਮਰਸੀਬਲ ਮੋਟਰ ਦੀ ਸੇਵਾ <br/>
Ad Position 24
No active advertisement