ਜੰਡਿਆਲਾ ਮੰਜਕੀ, 31ਅਕਤੂਬਰ (ਸੁਰਜੀਤ ਸਿੰਘ ਜੰਡਿਆਲਾ)-ਸਰਕਾਰੀ ਐਲੀਮੈਂਟਰੀ ਸਕੂਲ ਭੰਡਾਲ ਬੂਟਾ ਵਿਖੇ ਸਲਾਨਾ ਕੁੱਕ ਸਨਮਾਨ ਸਮਾਰੋਹ ਅਯੋਜਿਤ ਕੀਤਾ ਗਿਆ | ਜਿਸ ਵਿੱਚ ਸਕੂਲ ਸੈਂਟਰ ਚੂਹੇਕੀ ਦੀਆਂ 16 ਕੁੱਕਾਂ ਨੂੰ ਉਹਨਾਂ ਦੀ ਵਧੀਆ ਕਾਰਜ ਗੁਜ਼ਾਰੀ ਲਈ ਸਨਮਾਨਿਤ ਕੀਤਾ ਗਿਆ | ਸਮਾਰੋਹ ਦਾ ਅਯੋਜਨ ਸਕੂਲ ਮੁਖੀ ਰਾਜੇਸ਼ ਕੁਮਾਰ ਜੋਸ਼ੀ ਦੁਆਰਾ ਕੀਤਾ ਗਿਆ | ਇਸ ਸਨਮਾਨ ਸਮਾਰੋਹ ਵਿੱਚ ਬਲਾਕ ਸਿੱਖਿਆ ਅਫਸਰ ਚਮਨ ਲਾਲ ਰਾਣਾ, ਨਰੇਸ਼ ਕੁਮਾਰ ਸੁਪਰਡੈਂਟ ਅਤੇ ਸੈਂਟਰ ਹੈੱਡ ਟੀਚਰ ਸੰਜੀਵ ਕੁਮਾਰ, ਅਨੁਰਗ ਸੰਧੀਰ, ਜਸਵੀਰ ਕੌਰ ਰਵਿੰਦਰ ਕੌਰ, ਕਮਲੇਸ਼, ਮਨਜਿੰਦਰ ਕੌਰ, ਪਰਮਿੰਦਰ ਕੌਰ, ਸ਼ੈਲੀ, ਦਵਿੰਦਰ ਕੁਮਾਰ, ਰਤਨਦੀਪ, ਨਮਤਾ ਆਦਿ ਦਾ ਸੈਂਟਰ ਹੈੱਡ ਟੀਚਰ ਚੂਹੇਕੀ ਮਨੀਸ਼ ਮੋਹਨ ਅਤੇ ਹੈੱਡ ਟੀਚਰ ਰਾਜੇਸ਼ ਕੁਮਾਰ ਜੋਸ਼ੀ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਹਾਜ਼ਰ ਸਾਰੇ ਅਧਿਕਾਰੀਆਂ ਅਤੇ ਅਧਿਆਪਕਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਬਲਾਕ ਸਿੱਖਿਆ ਅਫ਼ਸਰ ਚਮਨ ਲਾਲ ਰਾਣਾ ਨੇ ਇਸ ਸਮਾਰੋਹ ਦੀ ਭਰਪੂਰ ਪ੍ਰਸ਼ੰਸਾ ਕੀਤੀ | ਅੰਤ ਵਿੱਚ ਸਭ ਨੂੰ ਰਿਫਰੈਸ਼ਮੈਂਟ ਪਾਰਟੀ ਦਿੱਤੀ ਗਈ |