ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਸਰਕਾਰੀ ਐਲੀਮੈਂਟਰੀ ਸਕੂਲ ਰਾਣੀ ਭੱਟੀ ਦੇ ਲੜਕੇ ਤੇ ਲੜਕੀਆਂ ਦਾ ਜ਼ਿਲ੍ਹਾ ਪੱਧਰੀ ਖੇਡਾਂ 'ਚ ਸ਼ਾਨਦਾਰ ਪ੍ਰਦਰਸ਼ਨ <br/>

Ad Position 21
No active advertisement
ਅਜੀਤ ਡੈਸਕ 01-11-2025
ਕਿਸ਼ਨਗੜ੍ਹ, 31 ਅਕਤੂਬਰ (ਹੁਸਨ ਲਾਲ)-ਬੀਤੇ ਦਿਨੀ ਜ਼ਿਲ੍ਹਾ ਪੱਧਰੀ ਖੇਡਾਂ ਸਰਕਾਰੀ ਪ੍ਰਾਇਮਰੀ ਸਕੂਲ ਅਠੋਲਾ ਜ਼ਿਲ੍ਹਾ ਜਲੰਧਰ ਵਿਖੇ ਹੋਈਆਂ | ਜਿਸ ਵਿੱਚ ਪਿਛਲੇ ਸਾਲ ਦੀ ਤਰ੍ਹਾਂ ਹੀ ਬਲਾਕ ਅਲਾਵਲਪੁਰ ਦੇ ਇੱਕ ਛੋਟੇ ਜਿਹੇ ਪਿੰਡ-ਰਾਣੀ ਭੱਟੀ ਦੇ 10 ਬੱਚਿਆਂ ਨੇ ਖੇਡ ਸ਼ਤਰੰਜ (ਲੜਕੇ ਅਤੇ ਲੜਕੀਆਂ) ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਗੋਲਡ ਮੈਡਲ ਜਿੱਤਿਆ ਅਤੇ ਜ਼ਿਲ੍ਹੇ ਵਿੱਚੋਂ ਪਹਿਲੇ ਨੰਬਰ 'ਤੇ ਰਹੇ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਇੰਚਾਰਜ ਰਣਜੀਤ ਸਿੰਘ ਨੇ ਦੱਸਿਆ ਕਿ ਸ਼ਤਰੰਜ ਵਿੱਚ ਲੜਕੀਆਂ ਅਤੇ ਲੜਕਿਆਂ ਦੀ ਟੀਮਾਂ ਜ਼ਿਲ੍ਹੇ ਵਿੱਚੋਂ ਪਹਿਲੇ ਨੰਬਰ 'ਤੇ ਰਹੀਆਂ | ਮਾਣ ਵਾਲੀ ਗੱਲ ਇਹ ਵੀ ਹੈ ਕਿ ਸਕੂਲ ਦੇ ਲੱਗਭਗ 50 ਫੀਸਦੀ ਬੱਚੇ ਜਿਲ੍ਹਾ ਪੱਧਰ ਦੇ ਜੇਤੂ ਹਨ | ਉਨ੍ਹਾਂ ਕਿਹਾ ਕਿ ਪਿਛਲੇ ਸਾਲ ਵੀ ਰਾਣੀ ਭੱਟੀ ਸਕੂਲ ਦੀਆਂ ਸ਼ਤਰੰਜ ਦੀਆਂ ਦੋ ਟੀਮਾਂ ਸਟੇਟ ਲੈਵਲ ਤੱਕ ਖੇਡ ਕੇ ਆਈਆਂ ਹਨ | ਸਕੂਲ ਦੇ ਬੱਚਿਆਂ ਦੀ ਇਸ ਪ੍ਰਾਪਤੀ 'ਤੇ ਪਿੰਡ ਰਾਣੀ ਭੱਟੀ ਦੇ ਸਰਪੰਚ ਮੁਕੇਸ਼ ਚੰਦਰ ਸ਼ਰਮਾ, ਪੰਚਾਇਤ ਮੈਂਬਰਾਂ ਅਤੇ ਐੱਸ.ਐਮ.ਸੀ. ਕਮੇਟੀ ਰਾਣੀ ਭੱਟੀ ਦੇ ਚੇਅਰਪਰਸਨ ਬਲਵਿੰਦਰ ਕੁਮਾਰੀ ਅਤੇ ਸਮੂਹ ਐੱਸ.ਐਮ.ਸੀ. ਕਮੇਟੀ ਮੈਂਬਰਾਂ ਅਤੇ ਸਮੂਹ ਬੱਚਿਆਂ ਦੇ ਮਾਪੇ ਤੇ ਨਗਰ ਨਿਵਾਸੀਆਂ ਨੇ ਜਿੱਤ ਦੀ ਖੁਸ਼ੀ ਵਿੱਚ ਬੱਚਿਆਂ ਅਤੇ ਅਧਿਆਪਕਾਂ ਦਾ ਸਵਾਗਤ ਹਾਰ ਪਾ ਕੇ ਢੋਲ ਵਜਾ ਕੇ ਮਠਿਆਈਆਂ ਖੁਆ ਕੇ ਕੀਤਾ | ਇਸ ਮੌਕੇ ਸਰਪੰਚ ਮੁਕੇਸ਼ ਚੰਦਰ ਸ਼ਰਮਾ ਨੇ ਜੇਤੂ ਵਿਦਿਆਰਥੀਆਂ ਨੂੰ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਉੱਘੇ ਸਮਾਜ ਸੇਵੀ ਬੀਰ ਚੰਦ ਸੁਰੀਲਾ, ਉੱਘੇ ਸਮਾਜ ਸੇਵੀ ਸਵਤੰਤਰ ਪ੍ਰਕਾਸ਼ ਸ਼ਰਮਾ, ਜਗਜੀਵਨ ਰਾਮ ਪੰਚ, ਨਰੇਸ਼ ਕੁਮਾਰ ਪੰਚ, ਪਰਸ਼ੋਤਮ ਲਾਲ ਪੰਚ, ਸਰਬਜੀਤ ਕੌਰ ਪੰਚ, ਸੁਖਵਿੰਦਰ ਕੌਰ ਸਿੱਖਿਆ ਮਾਹਰ, ਕੁਲਵੀਰ ਸਿੰਘ, ਜਸਵੰਤ ਰਾਮ, ਜਗੀਰੀ ਰਾਮ , ਬਲਜਿੰਦਰ ਕੌਰ, ਜੋਤੀ, ਕਮਲਜੀਤ ਕੌਰ , ਚਰਨਜੀਤ ਸਿੰਘ, ਰੇਸ਼ਮ ਸਿੰਘ ਚਮਿਆਰੀ ਅਤੇ ਸਮੂਹ ਨਗਰ ਨਿਵਾਸੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨਿਰਮਲ ਕੁਟੀਆ ਸੀਚੇਵਾਲ ਤੋਂ ਕੱਲ੍ਹ ਸਜਾਇਆ ਜਾਵੇਗਾ ਤੀਸਰਾ 'ਹਰਾ ਨਗਰ ਕੀਰਤਨ'-ਸ਼ੰਟੀ ਸੀਚੇਵਾਲ <br/> ਅਗਲੀ ਖ਼ਬਰ ਸਕੂਲ ਕੁੱਕ ਸਨਮਾਨ ਸਮਾਰੋਹ ਕਰਵਾਇਆ <br/>
Ad Position 24
No active advertisement