ਮਲਸੀਆਂ, 1 ਨਵੰਬਰ (ਦਲਜੀਤ ਸਿੰਘ ਸਚਦੇਵਾ)-ਮਦਰਜ਼ ਪ੍ਰਾਈਡ ਇੰਟਰਨੈਸ਼ਨਲ ਪਬਲਿਕ ਸਕੂਲ ਮਲਸੀਆਂ ਵਿਚ ਚੱਲ ਰਹੇ ਸਪੋਰਟਸ ਹਫ਼ਤੇ ਦੇ ਤਹਿਤ ਦੋ ਕਿਲੋਮੀਟਰ ਦੀ ਕ੍ਰੋਸ ਕੰਟਰੀ ਰੇਸ ਚੇਅਰਪਰਸਨ ਕੁਮਾਰੀ ਅਰੁਣ ਜੱਸਲ ਅਤੇ ਸਕੂਲ ਪਿ੍ੰਸੀਪਲ ਰਜਨੀ ਬਾਲਾ ਦੀ ਅਗਵਾਈ ਹੇਠ ਕਰਵਾਈ ਗਈ | ਰੇਸ ਵਿਚ ਸਕੂਲ ਦੇ ਚਾਰੇ ਹਾਊਸ ਯੈਲੋ, ਗਰੀਨ, ਬਲੂ ਅਤੇ ਰੈੱਡ ਦੇ ਛੇਵੀਂ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ | ਸਕੂਲ ਦੇ ਮੈਨੇਜਰ ਦੀਪਕ ਸਹਾਏ ਨੇ ਝੰਡੀ ਦਿਖਾ ਕੇ ਦੌੜ ਦੀ ਸ਼ੁਰੂਆਤ ਕੀਤੀ | ਕ੍ਰੋਸ ਕੰਟਰੀ ਰੇਸ 'ਚੋਂ ਯੈਲੋ ਹਾਊਸ ਨੇ ਪਹਿਲਾ ਸਥਾਨ, ਗਰੀਨ ਹਾਊਸ ਨੇ ਦੂਜਾ ਸਥਾਨ, ਬਲੂ ਹਾਊਸ ਨੇ ਤੀਜਾ ਸਥਾਨ ਤੇ ਰੈੱਡ ਹਾਊਸ ਨੇ ਚੌਥਾ ਸਥਾਨ ਪ੍ਰਾਪਤ ਕੀਤਾ | ਸਕੂਲ ਪਿ੍ੰਸੀਪਲ ਰਜਨੀ ਬਾਲਾ ਨੇ ਜੇਤੂ ਵਿਦਿਆਰਥੀਆਂ ਨੂੰ ਦੀ ਸ਼ਲਾਘਾ ਕੀਤੀ ਤੇ ਸਪੋਰਟਸ ਇੰਚਾਰਜ ਰਾਕੇਸ਼ ਕੁਮਾਰ ਦੀ ਮਿਹਨਤ ਦੀ ਵੀ ਪ੍ਰਸੰਸਾ ਕੀਤੀ | ਸੁਰੇਖਾ ਅਗਰਵਾਲ ਤੇ ਕਿਰਨ ਦੇਵਗੁਣ ਨੇ ਜੱਜ ਦੀ ਭੂਮਿਕਾ ਨਿਭਾਈ | ਸਟੇਜ ਦੀ ਕਾਰਵਾਈ ਸ਼੍ਰੀਮਤੀ ਰਾਜਵੀਰ ਕੌਰ ਨੇ ਬਾਖ਼ੂਬੀ ਚਲਾਈ | ਇਸ ਮੌਕੇ ਵਾਈਸ ਪਿ੍ੰਸੀਪਲ ਸ੍ਰੀਮਤੀ ਬਲਜੀਤ ਕੌਰ, ਇੰਚਾਰਜ ਹਰਮਨਪ੍ਰੀਤ ਕੌਰ, ਸਾਕਸ਼ੀ ਗੁਪਤਾ, ਰੂਬੀ, ਜਸਮੀਤ ਕੌਰ ਆਦਿ ਹਾਜ਼ਰ ਸਨ |