ਅੱਪਰਾ, 1 ਨਵੰਬਰ (ਦਲਵਿੰਦਰ ਸਿੰਘ ਅੱਪਰਾ)- ਸਰਕਾਰੀ ਹਾਈ ਸਮਾਰਟ ਸਕੂਲ ਵਿਖੇ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਹਦਾਇਤਾਂ ਅਨੁਸਾਰ ਵਿਗਿਆਨ, ਗਣਿਤ, ਅੰਗਰੇਜ਼ੀ ਅਤੇ ਸਮਾਜਿਕ ਵਿਗਿਆਨ ਆਦਿ ਵਿਸ਼ਿਆਂ ਨਾਲ ਸਬੰਧਿਤ ਮੇਲਾ ਕਰਵਾਇਆ ਗਿਆ | ਸਕੂਲ ਮੁਖੀ ਜਸਪਾਲ ਸੰਧੂ ਦੀ ਅਗਵਾਈ ਅਤੇ ਸਕੂਲ ਸਟਾਫ਼ ਦੀ ਦੇਖ-ਰੇਖ ਹੇਠ ਕਰਵਾਏ ਗਏ ਇਸ ਵਿਦਿਅਕ ਮੇਲੇ ਦਾ ਰਸਮੀ ਉਦਘਾਟਨ ਮੁੱਖ ਮਹਿਮਾਨ ਐਨ. ਆਰ. ਆਈ. ਜਗਮੇਲ ਸਿੰਘ ਸੰਧੂ, ਸਰਪੰਚ ਵਿਨੈ ਕੁਮਾਰ, ਸੋਹਣ ਸਿੰਘ ਸਹੋਤਾ (ਅੱਪਰਾ ਸਵੀਟਸ) ਵਲੋਂ ਕੀਤਾ ਗਿਆ | ਵਿਦਿਆਰਥੀਆਂ ਦੁਆਰਾ ਆਪਣੇ ਅਧਿਆਪਕਾਂ ਦੀ ਦੇਖ-ਰੇਖ ਹੇਠ ਬਣਾਏ ਗਏ ਵੱਖ-ਵੱਖ ਵਿਸ਼ਿਆਂ ਨਾਲ ਸਬੰਧਿਤ ਚਾਰਟਾਂ, ਮਾਡਲਾਂ ਅਤੇ ਹੋਰ ਕਲਾ ਕਿ੍ਤੀਆਂ ਦਾ ਪ੍ਰਦਰਸ਼ਨ ਕੀਤਾ ਗਿਆ | ਵਿਸ਼ੇਸ਼ ਤੌਰ 'ਤੇ ਹਾਜ਼ਰ ਮਹਿਮਾਨਾਂ ਵਲੋਂ ਬੱਚਿਆਂ ਦੀ ਲਗਨ ਤੇ ਮਿਹਨਤ ਦੀ ਭਰਪੂਰ ਸਰਾਹਨਾ ਕੀਤੀ ਗਈ | ਮਾਸਟਰ ਜਸਪਾਲ ਸੰਧੂ ਵਲੋਂ ਹਾਜ਼ਰ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਮੁਖ ਮਹਿਮਾਨਾਂ ਤੋਂ ਇਲਾਵਾ ਰਾਕੇਸ਼ ਕੁਮਾਰ ਬੱਬੂ, ਰਣਜੀਤ ਕੌਰ ਸੰਧੂ, ਮੋਹਣ ਲਾਲ ਪੰਚ, ਕਮਲ ਕੁਮਾਰ, ਕਮਲ ਕੁਮਾਰ ਚੇਅਰਮੈਨ ਸਕੂਲ ਕਮੇਟੀ, ਸੋਮ ਨਾਥ ਸਾਬਕਾ ਪੰਚ, ਸੁਭਾਸ਼ ਕੁਮਾਰ, ਤਜਿੰਦਰ ਕੁਮਾਰ ਲਾਲੀ, ਮਨਦੀਪ ਸਿੰਘ, ਸ਼ਰਨਜੀਤ ਸਿੰਘ, ਅਰਵਿੰਦਰ ਸਿੰਘ, ਨੀਰੂ ਬਾਲਾ, ਨੈਨਸੀ ਰਾਣੀ, ਹਰਜੀਤ ਸਿੰਘ, ਪ੍ਰੋਮਿਲਾ ਦੇਵੀ, ਬਲਜੀਤ ਕੌਰ, ਗੁਰਨਾਮ ਸਿੰਘ ਆਦਿ ਹਾਜ਼ਰ ਸਨ |