ਸ਼ਾਹਕੋਟ, 1 ਨਵੰਬਰ (ਬਾਂਸਲ)-ਦੋਆਬਾ ਹੈੱਡਲਾਈਨਜ਼ ਨਕੋਦਰ ਵੱਲੋਂ ਸ਼ਾਹਕੋਟ ਵਿਖੇ 7 ਨਵੰਬਰ ਨੂੰ ਮਿੰਨੀ ਮੈਰਾਥਨ ਦÏੜ ਦਾ ਆਯੋਜਨ ਕੀਤਾ ਜਾ ਰਿਹਾ ਹੈ¢ ਇਸ ਸਬੰਧੀ ਜਾਣਕਾਰੀ ਦਿੰਦਿਆਂ ਦÏੜ ਦੇ ਮੁੱਖ ਪ੍ਰਬੰਧਕ ਰਾਮ ਸਿੰਘ ਅÏਲਖ ਨੇ ਦੱਸਿਆ ਕਿ ਇਹ ਦÏੜ ਪਬਲਿਕ ਸਕੂਲ ਸ਼ਾਹਕੋਟ ਤੋਂ ਸ਼ੁਰੂ ਹੋ ਕੇ ਸ਼ਾਹਕੋਟ ਦੇ ਵੱਖ ਵੱਖ ਹਿੱਸਿਆਂ ਵਿਚ ਹੁੰਦੀ ਹੋਈ ਸਕੂਲ ਵਿਖੇ ਸੰਪੰਨ ਹੋਵੇਗੀ¢ ਉਨ੍ਹਾਂ ਕਿਹਾ ਕਿ ਦÏੜ ਵਿਚ ਭਾਗ ਲੈਣ ਵਾਲੇ ਦÏੜਾਕਾਂ ਨੂੰ ਸਵੇਰੇ 6 ਵਜੇ ਤੋਂ 7 ਵਜੇ ਤੱਕ ਟੋਕਨ ਦਿੱਤੇ ਜਾਣਗੇ¢ ਉਨ੍ਹਾਂ ਕਿਹਾ ਕਿ ਸੰਤ ਬਲਵੀਰ ਸਿੰਘ ਸੀਚੇਵਾਲ ਮੈਂਬਰ ਰਾਜ ਸਭਾ, ਐਸ.ਡੀ.ਐਮ. ਸ਼ਾਹਕੋਟ ਸ਼੍ਰੀਮਤੀ ਸ਼ੁਭੀ ਆਂਗਰਾ ਅਤੇ ਡੀ.ਐਸ.ਪੀ. ਸ਼ਾਹਕੋਟ ਓਾਕਾਰ ਸਿੰਘ ਬਰਾੜ ਦÏੜ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ¢ ਉਨ੍ਹਾਂ ਕਿਹਾ ਕਿ ਦÏੜ ਵਿਚ ਲੜਕੇ ਅਤੇ ਲੜਕੀਆਂ ਦੇ ਗਰੁੱਪਾਂ 'ਚੋਂ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੇ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ¢