ਜਲੰਧਰ, 7 ਦਸੰਬਰ (ਡਾ. ਜਤਿੰਦਰ ਸਾਬੀ)-ਜ਼ਿਲ੍ਹਾ ਜਲੰਧਰ ਬਾਰ ਐਸੋਸੀਏਸ਼ਨ ਵਲੋਂ ਹੰਸ ਰਾਜ ਸਟੇਡੀਅਮ ਵਿਖੇ ਬੈਡਮਿੰਟਨ ਟੂਰਨਾਮੈਂਟ ਕਰਵਾਇਆ | ਇਸ 'ਚ ਅੰਡਰ 21 ਸਾਲ ਵਰਗ ਤੋਂ ਲੈ ਕੇ +60 ਸਾਲ ਉਮਰ ਵਰਗ ਦੇ ਵੱਖ ਵੱਖ ਵਰਗਾਂ ਦੇ ਖਿਡਾਰੀਆਂ ਦੇ ਮੁਕਾਬਲੇ ਕਰਵਾਏ ਗਏ | ਟੂਰਨਾਮੈਂਟ ਦਾ ਉਦਘਾਟਨ ਰਾਮ ਛਾਬੜਾ ਸੀਨੀਅਰ ਉਪ ਪ੍ਰਧਾਨ (ਕਾਰਜਕਾਰੀ ਪ੍ਰਧਾਨ) ਵਲੋਂ ਕੀਤਾ ਗਿਆ | ਇਸ ਮੌਕੇ ਸੂਰਜ ਪ੍ਰਤਾਪ ਸਿੰਘ, ਸਾਹਿਲ ਮਲਹੋਤਰਾ, ਸੋਨਾਲੀਕਾ, ਨੇਹਾ ਅਤਰੀ, ਅਮਨਤ ਭਗਤ, ਵਿਜੇ ਮਿਸ਼ਰਾ, ਪਰਾਸ ਚੌਧਰੀ, ਮੇਹੂਲਖੰਨਾ, ਪ੍ਰਭੂ ਧੀਰ, ਮਹਿੰਦਰ ਸੱਚਦੇਵਾ, ਜੀ. ਐਸ. ਸੋਢੀ ਵਿਸ਼ੇਸ਼ ਤੌਰ 'ਤੇ ਹਾਜਰ ਸਨ ਤੇ ਇਨ੍ਹਾਂ ਨੇ ਇਸ ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਅਹਿਮ ਭੂਮਿਕਾ ਨਿਭਾਈ | ਇਸ ਮੌਕੇ ਰਾਹੂਲ ਕੁਮਾਰ ਅਜਾਦ ਸੀ. ਜੇ. ਐਮ. ਕਮ ਸਕੱਤਰ ਡੀ. ਐਲ. ਸੀ. ਏ. ਬਤੌਰ ਗੈਸਟ ਆਫ ਆਨਰ ਵਜੋਂ ਸ਼ਾਮਿਲ ਹੋਏ ਤੇ ਉਨ੍ਹਾਂ ਨੇ ਸਾਰੇ ਜੇਤੂ ਵਰਗਾਂ ਦੇ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕੀਤੀ | ਇਸ ਮੌਕੇ ਗੁਰਮੇਲ ਸਿੰਘ ਲਿੱਧੜ, ਨਰਿੰਦਰ ਸਿੰਘ, ਓਮ ਪ੍ਰਕਾਸ਼, ਆਰ. ਕੇ. ਭੱਲਾ, ਬਲਜਿੰਦਰਜੀਤ ਲੱਕੀ, ਅਦਿਤਿਆ ਜੈਨ, ਦਵਿੰਦਰ, ਡੀ. ਐਸ. ਰੰਧਾਵਾ, ਸਤਨਾਮ ਸਿੰਘ, ਯਸ਼ੋਵਰ ਸ਼ੇਨਮਾਰ, ਸੰਜੀਵ ਬਾਂਸਲ, ਕੁਲਜੇਸ਼ ਮਿੱਤਲ, ਰਾਕੇਸ਼ ਧੀਰ, ਰਤਨ ਦੁਆ, ਅਮਰਿੰਦਰ ਥਿੰਦ, ਕੁਨਾਲ, ਸੰਨੀ ਕੁਮਾਰ, ਆਬਿਦ ਅਹਿਮਦ, ਰਾਹੂਲ, ਰੁਪਿੰਦਰ ਮੁਲਤਾਨੀ, ਨਵਨੀਤ, ਸਾਖਸ਼ੀ ਕਲੇਰ, ਹਿਤੇਨ, ਧੀਰਜ, ਮੋਹਿਤ, ਅੰਸ਼ਿਕਾ ਜੈਨ, ਸਿਮਰਦੀਪ ਕੌਰ, ਨਿਖਿਲ ਸ਼ਰਮਾਂ, ਵਿਵੇਕ ਕੁਮਾਰ, ਜਸਕਰਣ, ਅਤੁਲ ਕੁਮਾਰ, ਤਰਸੇਮ ਟਾਕ, ਜਗਤ ਸੈਣੀ, ਸਿਮਰਨ ਚੱਢਾ, ਨੇਹਾ ਚੀਮਾ, ਅੰਜਲੀ ਵਿਰਦੀ, ਕਰਣ ਖੁੱਲਰ ਤੇ ਕਰਨਜੀਤ ਬੱਤਰਾ ਤੇ ਹੋਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |