10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਕਾਂਗਰਸ ਤੇ ਅਕਾਲੀ ਦਲ ਨੂੰ ਵੱਡਾ ਝਟਕਾ, ਕਈ ਪਰਿਵਾਰ 'ਆਪ' 'ਚ ਸ਼ਾਮਿਲ

Ad Position 21
No active advertisement
ਅਜੀਤ ਡੈਸਕ 08-12-2025
ਆਦਮਪੁਰ, 7 ਦਸਬੰਰ (ਹਰਪ੍ਰੀਤ ਸਿੰਘ)-ਹਲਕੇ ਅਧੀਨ ਆਉਂਦਾ ਪਿੰਡ ਸਫ਼ੀਪੁਰ ਵਿਖੇ ਕਾਂਗਰਸ ਤੇ ਅਕਾਲੀ ਦਲ ਨੂੰ ਉਸ ਵੇਲੇ ਜਦੋਂ ਪਿੰਡ ਸਫ਼ੀਪੁਰ ਦੇ ਸਰਪੰਚ ਰਾਮ ਆਸਰਾ ਸਮੇਤ ਮੈਂਬਰਾਂ ਦੇ ਕਾਂਗਰਸ ਪਾਰਟੀ ਛੱਡ ਕੇ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਦੀ ਅਗਵਾਈ ਹੇਠ 'ਆਪ' 'ਚ ਸ਼ਾਮਿਲ ਹੋ ਗਏ | ਜਾਣਕਾਰੀ ਦਿੰਦੇ ਪਵਨ ਟੀਨੂੰ ਨੇ ਦੱਸਿਆ ਕਿ 'ਆਪ' ਸਰਕਾਰ ਦੀਆਂ ਵਿਕਾਸ ਪ੍ਰਤੀ ਨੀਤੀਆਂ ਨੂੰ ਦੇਖਦਿਆ ਪ੍ਰਭਾਵਿਤ ਹੋ ਕੇ ਪਿੰਡ ਦੇ ਲੋਕਾਂ ਵਲੋਂ ਕਾਂਗਰਸੀ ਤੇ ਅਕਾਲੀ ਪਾਰਟੀ ਅਲਵਿਦਾ ਕਹਿੰਦੇ ਆਪ ਪਾਰਟੀ ਵਿਚ ਪਰਿਵਾਰਾਂ ਸਮੇਤ ਸ਼ਾਮਿਲ ਹੋ ਗਏ | ਉਨ੍ਹਾਂ ਕਿਹਾ ਕਿ ਪਿੰਡਾਂ ਦੀ ਪੰਚਾਇਤ ਨੂੰ ਗ੍ਰਾਟਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ | ਇਸ ਮੌਕੇ ਸੀਨੀਅਰ ਡਿਪਟੀ ਮੇਹਰ ਬਲਵੀਰ ਸਿੰਘ ਬਿੱਟੂ ਜਲੰਧਰ, ਹਰਕੀਤ ਸਿੰਘ ਕੋਆਰਡੀਨੇਟਰ ਕਿਸਾਨ ਵਿੰਗ, ਜਸਪ੍ਰੀਤ ਜੱਸਾ ਸੰਘਵਾਲ, ਲਖਵੀਰ ਸਿੰਘ ਸਾਰੋਵਾਦ, ਸੁਖਜੀਤ ਸਿੰਘ ਉਮੀਦਵਾਰ ਸਾਰੋਵਾਦ ਜ਼ੋਨ, ਜੋਤੀ ਬਾਲਾ ਉਮੀਦਵਾਰ ਜ਼ੋਨ ਪੰਡੋਰੀ ਨਿੱਝਰਾ, ਮਨਜਿੰਦਰ ਸਿੰਘ ਸਰਪੰਚ ਪੰਡੋਰੀ ਨਿੱਝਰਾ, ਗੁਰਪਾਲ ਦਾਸ ਸਾਬਕਾ ਸਰਪੰਚ, ਰਾਮ ਆਸਰਾ, ਜੈ ਰਾਮ, ਪਰਮਜੀਤ ਸਿੰਘ ਸਮੇਤ ਪਿੰਡ ਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੈਣੀ ਦੇ ਹੱਕ 'ਚ ਭਰਵੇਂ ਚੋਣ ਇਕੱਠ ਅਗਲੀ ਖ਼ਬਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਨੇ ਬੈਡਮਿੰਟਨ ਟੂਰਨਾਮੈਂਟ ਕਰਵਾਇਆ
Ad Position 24