10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਸੈਣੀ ਦੇ ਹੱਕ 'ਚ ਭਰਵੇਂ ਚੋਣ ਇਕੱਠ

Ad Position 21
No active advertisement
ਅਜੀਤ ਡੈਸਕ 08-12-2025
ਭੋਗਪੁਰ, 7 ਦਸੰਬਰ (ਡੱਲੀ)-ਜ਼ਿਲ੍ਹਾ ਪ੍ਰੀਸ਼ਦ ਦੇ ਜ਼ੋਨ ਚੌਲਾਂਗ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਐਡਵੋਕੇਟ ਅਮਰੀਕ ਸਿੰਘ ਸੈਣੀ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੇ ਉਹ ਵੱਡੇ ਅੰਤਰ ਨਾਲ ਜਿੱਤ ਪ੍ਰਾਪਤ ਕਰਨਗੇ | ਇਹ ਪ੍ਰਗਟਾਵਾ ਉਨ੍ਹਾਂ ਦੇ ਹੱਕ 'ਚ ਚੋਣ ਪ੍ਰਚਾਰ ਕਰਦਿਆਂ ਪਲਵਿੰਦਰ ਸਿੰਘ ਸਰਪੰਚ ਗੀਗਨਵਾਲ, ਅਵਤਾਰ ਸਿੰਘ ਸਰਪੰਚ ਜੰਡੀਰ, ਬਲਵੀਰ ਸਿੰਘ ਸਰਪੰਚ ਟਾਂਡੀ, ਅਮਰਜੀਤ ਸਿੰਘ ਸੈਣੀ ਸਰਪੰਚ ਲੜੋਆ, ਬਲਕਾਰ ਸਿੰਘ ਪ੍ਰਧਾਨ ਸੁਸਾਇਟੀ ਭਟਨੂਰਾ ਲੁਬਾਣਾ, ਹਰੀ ਪ੍ਰਤਾਪ ਸਿੰਘ ਸਾਬਕਾ ਸਰਪੰਚ ਤੇ ਬਲਾਕ ਸੰਮਤੀ ਮੈਂਬਰ ਭਟਨੂਰਾ ਲੁਬਾਣਾ ਨੇ ਕਿਹਾ ਕਿ ਪੜ੍ਹੇ ਲਿਖੇ, ਸੂਝਵਾਨ ਤੇ ਲੋਕਪੱਖੀ ਸੋਚ ਦੇ ਧਾਰਨੀ ਐਡਵੋਕੇਟ ਅਮਰੀਕ ਸਿੰਘ ਸੈਣੀ ਹਮੇਸ਼ਾ ਸਮਾਜ ਸੇਵੀ, ਧਾਰਮਿਕ ਤੇ ਸਮਾਜਿਕ ਕਾਰਜਾਂ 'ਚ ਮੋਹਰੀ ਭੂਮਿਕਾ ਨਿਭਾਉਦੇ ਹਨ | ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ, ਬਲਕਾਰ ਸਿੰਘ ਵਿਧਾਇਕ ਕਰਤਾਰਪੁਰ, ਪਵਨ ਟੀਨੂੰ ਆਦਮਪੁਰ ਦੀ ਰਹਿਨੁਮਾਈ ਹੇਠ ਐਡਵੋਕੇਟ ਸੈਣੀ ਇਲਾਕੇ ਲਈ ਵਿਕਾਸ ਯੋਜਨਾਵਾਂ ਨੂੰ ਲਾਗੂ ਕਰਵਾਉਣਗੇ | ਇਸ ਮੌਕੇ ਦੀਦਾਰ ਸਿੰਘ ਬਡਵਾਲ, ਹਰਮਿੰਦਰ ਸਿੰਘ ਭੇਲਾ, ਸਤਨਾਮ ਸਿੰਘ ਟਾਂਡੀ, ਜਸਵੀਰ ਸਿੰਘ ਟਾਂਡੀ, ਮਨਜੀਤ ਸਿੰਘ ਪਾਬਲਾ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹਰਦੋ ਸ਼ੇਖਾਂ 'ਚ ਕਈ ਵਰਕਰ ਆਮ ਆਦਮੀ ਪਾਰਟੀ 'ਚ ਸ਼ਾਮਿਲ <br/> ਅਗਲੀ ਖ਼ਬਰ ਕਾਂਗਰਸ ਤੇ ਅਕਾਲੀ ਦਲ ਨੂੰ ਵੱਡਾ ਝਟਕਾ, ਕਈ ਪਰਿਵਾਰ 'ਆਪ' 'ਚ ਸ਼ਾਮਿਲ
Ad Position 24