11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਨਿਗਮ ਨੇ ਸਰਕਾਰ ਤੋਂ ਸੀਵਰੇਜ ਟਰੀਟਮੈਂਟਾਂ ਦੀ ਸਮਰੱਥਾ ਵਧਾਉਣ ਦੀ ਉਠਾਈ ਮੰਗ

Ad Position 21
No active advertisement
ਅਜੀਤ ਡੈਸਕ 08-12-2025
ਜਲੰਧਰ, 7 ਦਸੰਬਰ (ਸ਼ਿਵ)-ਸ਼ਹਿਰ 'ਚ ਕਈ ਸੀਵਰੇਜ ਟਰੀਟਮੈਂਟ ਪਲਾਂਟਾਂ ਵਿਚ ਜਾਂਦੇ ਸਾਰੇ ਪਾਣੀ ਦੇ ਸਾਫ਼ ਨਾ ਹੋਣ ਕਰਕੇ ਨਗਰ ਨਿਗਮ ਨੇ ਸਰਕਾਰ ਤੋਂ ਮੰਗ ਉਠਾਈ ਹੈ ਕਿ ਜੇਕਰ ਸ਼ਹਿਰ ਵਿਚ ਸੀਵਰਾਂ ਤੋਂ ਨਿਕਲਦੇ ਸਾਰੇ ਪਾਣੀ ਨੂੰ ਸਾਫ਼ ਕਰਨਾ ਹੈ ਤਾਂ ਇਸ ਲਈ ਸੀਵਰੇਜ ਟਰੀਟਮੈਂਟ ਪਲਾਂਟਾਂ ਦੀ ਸਮਰੱਥਾ ਵਿਚ ਵਾਧਾ ਕਰਨਾ ਚਾਹੀਦਾ ਹੈ | ਨਗਰ ਨਿਗਮ ਦੇ ਅਧਿਕਾਰੀਆਂ ਤੋਂ ਇਲਾਵਾ ਹੋਰ ਕਈ ਸਥਾਨਕ ਸਰਕਾਰਾਂ ਦੇ ਅਧਿਕਾਰੀਆਂ ਦੀ ਪੀ. ਐਮ. ਆਈ. ਡੀ. ਸੀ. ਦੀ ਸੀ. ਈ. ਓ. ਨਾਲ ਮੀਟਿੰਗ ਹੋਈ ਸੀ ਜਿਸ 'ਚ ਨਗਰ ਨਿਗਮ ਵਲੋਂ ਜਲੰਧਰ ਲਈ ਸੀਵਰੇਜ ਟਰੀਟਮੈਂਟ ਪਲਾਂਟਾਂ ਦੀ ਸਮਰੱਥਾ ਵਿਚ ਵਾਧਾ ਕਰਨ ਦੀ ਮੰਗ ਉਠਾਈ ਗਈ ਸੀ | ਸ਼ਹਿਰ 'ਚ ਨਿਕਲਦੇ ਸੀਵਰ ਦੇ ਪਾਣੀ ਨੂੰ ਸਾਫ਼ ਕਰਨ ਲਈ ਅਜੇ ਤੱਕ ਸ਼ਹਿਰ ਵਿਚ ਪ੍ਰਮੁੱਖ ਤੌਰ 'ਤੇ ਫੋਲੜੀਵਾਲ ਸੀਵਰੇਜ ਟਰੀਟਮੈਂਟ ਪਲਾਂਟ, ਜੈਤੇਵਾਲੀ ਸੀਵਰੇਜ ਟਰੀਟਮੈਂਟ ਪਲਾਂਟ, ਬਸਤੀ ਪੀਰ ਦਾਦ ਸੀਵਰੇਜ ਟਰੀਟਮੈਂਟ ਪਲਾਂਟ ਸ਼ਾਮਿਲ ਹੈ | ਫੋਲੜੀਵਾਲ ਸੀਵਰੇਜ ਟਰੀਟਮੈਂਟ ਪਲਾਂਟ ਦੀ ਸਮਰੱਥਾ ਇਸ ਵੇਲੇ ਰੋਜ਼ਾਨਾ 200 ਐਮ. ਐਲ. ਡੀ. ਪਾਣੀ ਸਾਫ਼ ਕਰਨ ਦੀ ਹੈ ਜਦਕਿ ਇਸ ਪਲਾਂ 'ਚ ਸਮਰੱਥਾ ਤੋਂ ਕਾਫੀ ਜ਼ਿਆਦਾ ਪਾਣੀ ਆ ਰਿਹਾ ਹੈ ਤੇ ਇਸ ਪਲਾਂਟ ਲਈ 65 ਐਮ. ਐਲ. ਡੀ. ਦਾ ਹੋਰ ਸੀਵਰੇਜ ਟਰੀਟਮੈਂਟ ਪਲਾਂਟ ਦਾ ਵਾਧਾ ਕਰਨ ਦੀ ਮੰਗ ਕੀਤੀ ਗਈ ਹੈ | ਇਸੇ ਤਰ੍ਹਾਂ ਨਾਲ ਬਸਤੀ ਪੀਰ ਦਾਦ 'ਚ 50 ਤੇ 15 ਐਮ. ਐਲ. ਡੀ. ਦੇ ਦੋ ਸੀਵਰੇਜ ਟਰੀਟਮੈਂਟ ਪਲਾਂਟ ਹਨ ਤੇ ਇਸ ਜਗਾ 'ਤੇ 20 ਐਮ. ਐਲ. ਡੀ. ਐਮ. ਐਲ. ਡੀ. ਪਾਣੀ ਸਾਫ਼ ਕਰਨ ਲਈ ਸਮਰੱਥਾ ਵਧਾਉਣ ਦੀ ਮੰਗ ਕੀਤੀ ਗਈ ਹੈ | ਇਸੇ ਪਲਾਂਟ ਤੋਂ ਕੁੱਝ ਦਿਨ ਪਹਿਲਾਂ ਬਿਨਾਂ ਸਾਫ਼ ਕੀਤੇ ਵਾਧੂ ਪਾਣੀ ਨੂੰ ਬਾਈਪਾਸ ਕਰਕੇ ਨਾਲੇ ਵਿਚ ਸੁੱਟਿਆ ਗਿਆ ਸੀ ਤਾਂ ਉਸ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਨਾਲੇ 'ਚ ਸੁੱਟੇ ਜਾਂਦੇ ਪਾਣੀ ਵਾਲੇ ਪੁਆਇੰਟ ਨੂੰ ਸੀਲ ਕਰ ਦਿੱਤਾ ਗਿਆ ਸੀ | ਨਿਗਮ ਨੇ ਪੀ. ਐਮ. ਆਈ. ਡੀ. ਸੀ. ਤੋਂ ਜੈਤੇਵਾਲੀ ਸੀਵਰੇਜ ਟਰੀਟਮੈਂਟ ਪਲਾਂਟ ਦੀ ਸਮਰੱਥਾ 12.5 ਐਮ. ਐਲ. ਡੀ. ਕਰਨ ਦੀ ਮੰਗ ਕੀਤੀ ਗਈ ਸੀ ਜਦਕਿ ਮੌਜੂਦਾ ਸਮੇਂ 'ਚ 25 ਐਮ. ਐਲ. ਡੀ. ਪਾਣੀ ਸਾਫ਼ ਕੀਤਾ ਜਾ ਰਿਹਾ ਹੈ | ਨਿਗਮ ਵਲੋਂ ਸੀਵਰੇਜ ਟਰੀਟਮੈਂਟ ਪਲਾਂਟਾਂ ਦੀ ਜਿੰਨੀ ਸਮਰੱਥਾ ਵਧਾਉਣ ਦੀ ਮੰਗ ਕੀਤੀ ਗਈ ਹੈ | ਉਸ ਲਈ 100 ਕਰੋੜ ਦੇ ਕਰੀਬ ਰਕਮ ਦੀ ਲੋੜ ਹੋਵੇਗੀ | ਸਰਕਾਰ ਨੇ ਨਿਗਮ ਦੇ ਇਸ ਮੰਗ 'ਤੇ ਵਿਚਾਰਾਂ ਕਰਨ ਦਾ ਭਰੋਸਾ ਦਿੱਤਾ ਹੈ |
Ad Position 22
No active advertisement
ਪਿਛਲੀ ਖ਼ਬਰ ਦਾਣਾ ਮੰਡੀ ਫਿਲੌਰ ਵਿਖੇ ਬਾਮਸੇਫ ਦਾ ਰਾਸ਼ਟਰੀ ਸੰਮੇਲਨ ਦਾ ਦੂਜਾ ਦਿਨ ਮਹੱਤਵਪੂਰਨ ਵਿਸ਼ਿਆਂ ਸਣੇ ਸੰਗਠਨ ਦੇ ਵਿਸਤਾਰ ਤੇ... ਅਗਲੀ ਖ਼ਬਰ ਸਥਾਨਕ ਸਰਕਾਰਾਂ ਨੇ ਚੁੱਪ-ਚੁਪੀਤੇ ਐਨ. ਓ. ਸੀ. ਤੇ ਸੀ. ਐਲ. ਯੂ. ਦੇ ਰੇਟ ਦੁੱਗਣੇ ਕੀਤੇ-ਇੰਜ. ਰਾਜਵਿੰਦਰ ਸਿੰਘ
Ad Position 24