03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਪੰਜਾਬ ਖੋ-ਖੋ ਟੀਮਾਂ ਦੇ ਚੋਣ ਟਰਾਇਲ 31 ਨੂੰ

Ad Position 21
repet_subhas-goyals [Copy P29]
ਅਜੀਤ ਡੈਸਕ 28-12-2025
ਜਲੰਧਰ, 27 ਦਸੰਬਰ (ਡਾ. ਜਤਿੰਦਰ ਸਾਬੀ)-ਸੀਨੀਅਰ ਨੈਸ਼ਨਲ ਖੋ-ਖੋ ਚੈਂਪੀਅਨਸ਼ਿਪ ਜੋ 31 ਜਨਵਰੀ ਤੋਂ 3 ਫਰਵਰੀ 2026 ਨੂੰ ਤੁਸ਼ਕਰ ਕਰਨਾਟਕਾ ਵਿਖੇ ਕਰਵਾਈ ਜਾ ਰਹੀ ਹੈ | ਇਸ ਚੈਂਪੀਅਨਸ਼ਿਪ 'ਚ ਹਿੱਸਾ ਲੈਣ ਵਾਲੀ ਪੰਜਾਬ ਦੀਆਂ ਸੀਨੀਅਰ ਖੋ-ਖੋ ਟੀਮਾਂ ਦੇ ਚੋਣ ਟਰਾਇਲ 31ਦਸੰਬਰ 2025 ਨੂੰ ਸਵੇਰੇ 11 ਵਜੇ ਪੀ.ਏ.ਪੀ ਜਲੰਧਰ ਦੇ ਖੇਡ ਮੈਦਾਨ 'ਚ ਕਰਵਾਏ ਜਾਣਗੇ | ਇਹ ਜਾਣਕਾਰੀ ਦਿੰਦੇ ਹੋਏ ਪੰਜਾਬ ਖੋ-ਖੋ ਐਸੋਸੀਏਸ਼ਨ ਦੇ ਜਨਰਲ ਸਕੱਤਰ ਰਵਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਚੋਣ ਟਰਾਇਲਾਂ 'ਚ ਹਿੱਸਾ ਲੈਣ ਵਾਲੇ ਖਿਡਾਰੀ ਸਮੇਂ ਸਿਰ ਚੋਣ ਕਮੇਟੀ ਕੋਲ ਰਿਪੋਰਟ ਕਰਨ | ਇਸ ਮੌਕੇ ਪੰਜਾਬ ਦੇ ਸਾਰੇ ਜ਼ਿਲਿ੍ਹਆਂ ਦੇ ਪ੍ਰਧਾਨ ਤੇ ਸਕੱਤਰਾਂ ਦੀ ਵਿਸ਼ੇਸ਼ ਮੀਟਿੰਗ ਵੀ ਕੀਤੀ ਜਾਵੇਗੀ ਤੇ ਇਸ ਵਿਚ ਪੰਜਾਬ ਖੋ.ਖੋ ਦੀ ਅਗਲੀ ਰਣਨੀਤੀ ਉਲੀਕੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਐੱਨ. ਐੱਚ. ਐੱਸ. ਹਸਪਤਾਲ 'ਚ ਬੱਚਿਆਂ ਦੇ ਹੱਡੀ ਰੋਗਾਂ ਦਾ ਮੁਫ਼ਤ ਕੈਂਪ 31 ਤੱਕ ਅਗਲੀ ਖ਼ਬਰ ਮੋਹਿੰਦਰ ਭਗਤ, ਮੇਅਰ ਵਲੋਂ 42 ਲੱਖ ਦੇ ਵਿਕਾਸ ਕਾਰਜ ਦਾ ਉਦਘਾਟਨ
Ad Position 24