ਜਲੰਧਰ, 29 ਦਸੰਬਰ (ਹਰਵਿੰਦਰ ਸਿੰਘ ਫੁੱਲ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਜ਼-1 ਵਿਖੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ, ਮਾਤਾ ਗੁਜਰੀ ਅਤੇ ਚਮਕੌਰ ਦੀ ਗੜ੍ਹੀ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ 'ਸਫ਼ਰ-ਏ-ਸ਼ਹਾਦਤ' ਤਹਿਤ 20 ਤੋਂ 27 ਦਸੰਬਰ ਤੱਕ ਸ਼ਾਮ 3.30 ਤੋਂ 5.00 ਵਜੇ ਤੱਕ ਵਿਸ਼ੇਸ਼ ਸਮਾਗਮ ਕਰਵਾਏ ਗਏ | ਇਨ੍ਹਾਂ ਸਮਾਗਮਾਂ ਵਿਚ ਭਾਈ ਹਰਪ੍ਰੀਤ ਸਿੰਘ ਜੰਡਿਆਲਾ ਗੁਰੂ, ਰਵਿੰਦਰ ਸਿੰਘ ਵਾਂ ਤੇ ਅਵਤਾਰ ਸਿੰਘ ਖੋਜੀ ਨੇ ਸੰਗਤਾਂ ਨੂੰ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਚਾਨਣਾ ਪਾਇਆ | ਇਸ ਮੌਕੇ ਅਵਤਾਰ ਸਿੰਘ ਖੋਜੀ ਨੇ ਸਾਹਿਬਜ਼ਦਿਆਂ ਦੀ ਸ਼ਹੀਦੀ ਬਾਰੇ ਕਵਿਤਾਵਾਂ ਸੰਗਤਾਂ ਨੂੰ ਸੁਣਾਈਆਂ | ਇਸ ਮੌਕੇ ਅਕਾਲ ਅਕੈਡਮੀ ਦੇ ਬੱਚਿਆਂ ਨੇ ਸ਼ਬਦ ਕੀਰਤਨ ਅਤੇ ਕਵਿਤਾਵਾਂ ਸੁਣਾਈਆਂ | 28 ਦਸੰਬਰ ਐਤਵਾਰ ਨੂੰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਹਿਯੋਗ ਨਾਲ ਸਲਾਈਡ ਸ਼ੋਅ 'ਨਿੱਕੀਆਂ ਜਿੰਦਾਂ ਵੱਡੇ ਸਾਕੇ' ਕਰਵਾਇਆ ਗਿਆ ਜਿਸ ਵਿਚ ਸੰਗਤਾਂ ਨੇ ਵਧ ਚੜ੍ਹ ਕੇ ਸ਼ਮੂਲੀਅਤ ਕੀਤੀ | ਸਮਾਪਤੀ 'ਤੇ ਪ੍ਰਧਾਨ ਹਰਮਿੰਦਰ ਸਿੰਘ ਨੇ ਸੰਗਤਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ | ਇਸ ਮੌਕੇ ਹਰਪ੍ਰੀਤ ਸਿੰਘ ਸਚਦੇਵਾ, ਪੀ. ਐਸ. ਭੱਲਾ, ਜੇ.ਐਸ. ਵਾਲੀਆ, ਪਰਮਿੰਦਰ ਸਿੰਘ ਖਰਬੰਦਾ, ਸਿਮਰਪ੍ਰੀਤ ਸਿੰਘ ਢੀਂਗਰਾ, ਹਰਦੀਪ ਸਿੰਘ, ਗੁਰਮੇਲ ਸਿੰਘ, ਦਰਸ਼ਨ ਸਿੰਘ, ਕੁਲਵੰਤ ਸਿੰੰਘ ਪਨੂੰ, ਨਰਿੰਦਰਪਾਲ ਸਿੰਘ ਮੈਨੇਜਰ, ਰਤਨ ਸਿੰਘ ਤੇ ਹਰਨੂਰ ਸਿੰਘ ਆਦਿ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ |