ਇਕ ਔਰਤ ਨੇ ਪਾਣੀ ਭਰਨ ਲਈ ਟੂਟੀ ਹੇਠਾਂ ਡੋਲੂ ਰੱਖਿਆ ਤੇ ਫਿਰ ਗੱਲਾਂ ਕਰਨ 'ਚ ਉਲਝ ਗਈ।
'ਇਹ ਲੋਕ ਵੀ ਅੱਜਕਲ੍ਹ ਕਿਹੋ ਜਿਹੇ ਹਨ। ਪਾਣੀ ਦੀ ਉੱਕਾ ਕਦਰ ਨਹੀਂ ਜਾਣਦੇ, ਜਦੋਂ ਕਿ ਸੰਸਾਰ ਭਰ ਵਿਚ ਚਰਚਾ ਹੈ ਕਿ ਪਾਣੀ ਦੀ ਵਰਤੋਂ ਸੋਚ ਸਮਝ ਕੇ ਕਰੋ। ਸਾਡੇ ਦੇਸ਼ ਦਾ ਕੀ ਬਣੂੰ?
ਬੜੀ ਦੇਰ ਤੋਂ ਪਾਣੀ ਡੁੱਲ ਰਿਹਾ ਸੀ। ਔਰਤ ਆਈ ਤੇ ਡੋਲੂ ਨੂੰ ਉਠਾ ਕੇ ਚਲਦੀ ਬਣੀ।
-ਪਿੰਡ ਤੇ ਡਾਕ: ਬਰੀਵਾਲਾ-152025., ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।
ਮੋਬਾਈਲ : 94175-30266