ਸਰ ਸਈਯਦ ਅਹਿਮਦ ਖ਼ਾਨ ਸਿੱਖਿਆ ਅਤੇ ਨਵੀਨ ਕਰਮ ਦਾ ਅੰਦੋਲਨ ਸ਼ੁਰੂ ਕੀਤਾ ਅਤੇ ਨਵੀਂਕਰਨ ਲੋੜਾਂ ਅਨੁਸਾਰ ਕੁਰਆਨ ਕਰੀਮੀ ਦਾ ਸੌਖੀ ਭਾਸ਼ਾ ਵਿਚ ਖ਼ੁਲਾਸਾ ਕੀਤਾ ਤਾਂ ਉਨ੍ਹਾਂ ਦੇ ਖ਼ਿਲਾਫ਼ ਤੂਫਾਨ ਖੜ੍ਹਾ ਕਰ ਦਿੱਤਾ ਗਿਆ। ਉਨ੍ਹਾਂ ਨੂੰ ਕਾਫ਼ਰ, ਬੇਦੀਨ ਅਤੇ ਨੇਚਰੀ ਭੰਡ ਦੇ ਨਾਵਾਂ ਨਾਲ ਭੰਡਿਆ ਗਿਆ। ਮੱਕਾ ਅਤੇ ਮਦੀਨਾ ਤੋਂ ਸਰ ਸਈਯਦ ਲਈ ਕੁਫਰ ਤੇ ਫਤਵੇ ਬੜੀ ਕੋਸ਼ਿਸ਼ਾਂ ਨਾਲ ਮੰਗਵਾਏ ਗਏ। ਉਨ੍ਹਾਂ ਦੇ ਖ਼ਿਲਾਫ਼ ਕੁਫਰ ਦਾ ਫਤਵਾ ਲਿਆਉਣ ਵਾਲਿਆਂ ਵਿਚ ਇਕ ਮੌਲਵੀ ਅਲੀ ਬਖ਼ਸ਼ ਵੀ ਸਨ। ਜਿਨ੍ਹਾਂ ਨੇ ਸਿਰਫ਼ ਸਰ ਸਈਯਦ ਜੀ ਦੇ ਖਿਲਾਫ਼ ਫਤਵਾ ਲਿਆਉਣ ਲਈ ਹੀ ਹੱਜ ਦਾ ਸਫਰ ਕੀਤਾ। ਜਦੋਂ ਉਹ ਫਤਵਾ ਲੈ ਕੇ ਭਾਰਤ ਵਾਪਸ ਆਏ ਅਤੇ ਸਰ ਸਈਯਦ ਸਾਹਿਬ ਨੂੰ ਪਤਾ ਲੱਗਿਆਂ ਤਾਂ ਉਨ੍ਹਾਂ ਨੇ ਮੌਲਵੀ ਅਲੀ ਬਖ਼ਸ਼ ਬਾਰੇ ਲਿਖਿਆ, 'ਮੌਲਵੀ ਸਾਹਿਬ, ਮੇਰੇ ਖ਼ਿਲਾਫ਼ ਕੁਫਰ ਦਾ ਫਤਵਾ ਲੈਣ ਮੱਕਾ ਗਏ ਅਤੇ ਵਾਪਸ ਆਏ। ਮੇਰੇ ਕੁਫਰ ਦੀ ਕਿਰਪਾ ਕਰਕੇ ਹੀ ਉਨ੍ਹਾਂ ਨੂੰ ਹੱਜ ਕਰਨਾ ਨਸੀਬ ਹੋਇਆ। ਸੁਬਹਾਨ ਅੱਲ੍ਹਾ, ਮੇਰਾ ਕੁਫਰ ਵੀ ਕੈਸਾ ਕੁਫਰ ਹੈ ਜੋ ਕਿਸੇ ਨੂੰ ਹਾਜੀ, ਕਿਸੇ ਨੂੰ ਕਾਫਿਰ ਕਿਸੇ ਨੂੰ ਮੁਸਲਮਾਨ ਬਣਾ ਦਿੰਦਾ ਹੈ।'
-ਜੇਠੀ ਨਗਰ, ਮਲੇਰਕੋਟਲਾ ਰੋਡ,
ਖੰਨਾ-141401 (ਪੰਜਾਬ)।
ਮੋਬਾਈਲ : 94170-91668