18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਤਿੰਨ ਗ਼ਜ਼ਲਾਂ

Ad Position 21
No active advertisement
ਅਜੀਤ ਡੈਸਕ 28-09-2025

ਰਿਜ਼ਕ ਮਿਲੇ ਤਾਂ ਰੋਣਾ ਕਾਹਦਾ?
ਅੱਖੋਂ ਅੱਥਰੂ ਚੋਣਾ ਕਾਹਦਾ?

ਚੌਵੀ ਘੰਟੇ ਭੁੱਖ ਘਰ ਨੱਚਦੀ,
ਰੋਟੀ ਹੈ ਨਈਂ, ਪੋਣਾ ਕਾਹਦਾ?

ਰਾਤ ਪਏ ਤਾਂ ਦਿਲ ਕੰਬਦਾ ਹੈ,
ਅੱਖ ਨਈ ਲੱਗਦੀ, ਸੌਣਾ ਕਾਹਦਾ?

ਜੇ ਦਿਲ ਗ਼ਲਤੀ ਕਰ ਹੀ ਬੈਠਾ,
ਦਸ ਫਿਰ, ਹੁਣ ਪਛਤੌਣਾ ਕਾਹਦਾ?

ਮਾਪੇ ਪਾਣੀ ਨੂੰ ਵੀ ਤਰਸਣ,
ਪੁੱਤ ਦੇ ਠਾਠ ਵਿਖੌਣਾ ਕਾਹਦਾ?
ਜਿੰਦ ਗ਼ਮਾਂ ਨੇ ਤੁੰਬ ਤੁੰਬ ਖਾਧੀ,
ਸੁੱਖ ਦਾ ਸਾਹ ਵੀ ਔਣਾ ਕਾਹਦਾ?
ਕੰਨੀਂ ਮੁੰਦਰਾਂ, ਪੈਰੀਂ ਘੁੰਗਰੂ,
ਫੱਕਰਾ ਨੱਚ, ਸ਼ਰਮੌਣਾ ਕਾਹਦਾ?
ਮਿੱਤਵਾ ਸਾਰੇ ਮਿੱਤਰ ਹੀ ਤਾਂ,
ਮਿੱਤਰਾਂ ਸੰਗ ਟਕਰੌਣਾ ਕਾਹਦਾ?

-ਮੋਬਾਈਲ : 98764-98603

Ad Position 22
No active advertisement
ਪਿਛਲੀ ਖ਼ਬਰ ਰਿਸ਼ਤਿਆਂ ਦੀ ਪੌਲੀਟਿਕਸ ਅਗਲੀ ਖ਼ਬਰ ਤਿੰਨ ਗ਼ਜ਼ਲਾਂ
Ad Position 24