ਹੁਸੈਨਪੁਰ, 3 ਜੂਨ (ਸੋਢੀ)-ਜੈ ਮਾਂ ਚਿੰਤਪੁਰਨੀ ਕਮੇਟੀ ਬਿਹਾਰੀਪੁਰ ਕਪੂਰਥਲਾ ਵਲੋਂ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਾਲਾਨਾ 10ਵਾਂ ਭਗਵਤੀ ਜਾਗਰਣ ਪਿੰਡ ਬਿਹਾਰੀਪੁਰ ਵਿਖੇ ਕਰਵਾਇਆ ਗਿਆ | ਜਿਸ ਦੀ ਸ਼ੁਰੂਆਤ ਜਾਗਰਣ ਪ੍ਰਬੰਧਕ ਕਮੇਟੀ ਤੇ ਸਮੂਹ ਸੰਗਤਾਂ ਵਲੋਂ ਸਾਂਝੇ ਤੌਰ 'ਤੇ ਮਾਂ ਦੀ ਜੋਤ ਪ੍ਰਚੰਡ ਕਰਕੇ ਕੀਤੀ ਗਈ | ਜਾਗਰਣ ਦੌਰਾਨ ਪ੍ਰਸਿੱਧ ਗਾਇਕ ਅਮਰਜੀਤ ਘਾਰੂ ਤੇ ਗਾਇਕਾ ਜਸਮੀਤ ਕੌਰ ਐਂਡ ਪਾਰਟੀ ਵਲੋਂ ਮਾਂ ਦੀਆਂ ਵੱਖ-ਵੱਖ ਭੇਟਾਂ ਗਾ ਕੇ ਸੰਗਤਾਂ ਨੂੰ ਮਾਂ ਚਰਨਾਂ ਨਾਲ ਜੋੜਿਆ ਗਿਆ | ਜੈ ਮਾਂ ਚਿੰਤਪੁਰਨੀ ਕਮੇਟੀ ਬਿਹਾਰੀਪੁਰ ਨੇ ਜਾਗਰਣ 'ਚ ਆਈਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਯਾਦਗਾਰੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕਰਦਿਆਂ ਕਿਹਾ ਕਿ ਸਰਬੱਤ ਦੇ ਭਲੇ ਲਈ ਸਾਲਾਨਾ ਜਾਗਰਣ ਕਰਵਾਇਆ ਜਾਂਦਾ ਹੈ, ਜਿਸ 'ਚ ਸਮੂਹ ਸੰਗਤਾਂ ਵਲੋਂ ਵੱਧ ਚੜ੍ਹਕੇ ਸਹਿਯੋਗ ਦਿੱਤਾ ਗਿਆ | ਇਸ ਜਾਗਰਣ ਨੂੰ ਸਫਲ ਬਣਾਉਣ 'ਚ ਸੰਤੋਖ ਸਿੰਘ ਮੱਟੂ ਪ੍ਰਧਾਨ, ਜਸਪਾਲ ਸਿੰਘ ਸਹੋਤਾ ਪ੍ਰਧਾਨ, ਯੁਵਰਾਜ ਸਹੋਤਾ ਮੈਂਬਰ, ਨਵਰਾਜ ਸਿੰਘ ਸਹੋਤਾ ਮੈਂਬਰ, ਹਰਪ੍ਰੀਤ ਸਿੰਘ ਸਹੋਤਾ ਮੈਂਬਰ, ਨਛੱਤਰ ਸਿੰਘ ਸਹੋਤਾ ਮੈਂਬਰ, ਮੇਜਰ ਸਿੰਘ ਸਹੋਤਾ ਮੈਂਬਰ, ਗੁਰਪ੍ਰੀਤ ਸਿੰਘ ਸਹੋਤਾ ਮੈਂਬਰ, ਕਮਲਜੀਤ ਸਿੰਘ ਸਹੋਤਾ ਯੂ. ਏ. ਈ., ਅਕਾਸ਼ਦੀਪ ਸਿੰਘ ਸਹੋਤਾ ਯੂ. ਏ. ਈ., ਲਵਪ੍ਰੀਤ ਸਿੰਘ ਸਹੋਤਾ ਯੂ. ਏ. ਈ., ਜਿੰਦਰ ਮੱਟੂ ਸਾਈਾ, ਮਣੀ ਮੋਮੀ, ਸ਼ਿੰਦਾ ਸਹੋਤਾ ਯੂ. ਏ. ਈ., ਮੰਗੀ ਸਹੋਤਾ ਯੂ. ਏ. ਈ., ਕੇਵਲ ਸਿੰਘ ਸਹੋਤਾ, ਕੁਲਦੀਪ ਸਹੋਤਾ, ਪ੍ਰੀਤਮ ਸਹੋਤਾ, ਲਹਿੰਬਰ ਸਹੋਤਾ, ਨਿਰਮਲ ਸਹੋਤਾ, ਜਸਪਾਲ ਹੰਸ, ਨਿਰਮਲ ਹੰਸ, ਸੋਢੀ ਠੇਕੇਦਾਰ, ਜਿੰਦਰ ਸਾਈਾ, ਡਾ.ਸੁਖਵਿੰਦਰ ਸਿੰਘ ਤੇ ਵੱਡੀ ਗਿਣਤੀ 'ਚ ਸੰਗਤਾਂ ਵਲੋਂ ਨਿਸ਼ਕਾਮ ਸੇਵਾ ਕੀਤੀ ਗਈ |