09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਭਾਖੜੀਆਣਾ ਦਾ 76ਵਾਂ ਛਿੰਝ ਮੇਲਾ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ <br/>

Ad Position 21
No active advertisement
ਅਜੀਤ ਡੈਸਕ 25-09-2025
ਫਗਵਾੜਾ, 24 ਸਤੰਬਰ (ਅਸ਼ੋਕ ਕੁਮਾਰ ਵਾਲੀਆ)-ਪੁਰਾਤਨ ਵਿਰਸੇ ਨੂੰ ਦਰਸਾਉਣ ਵਾਲਾ ਭਾਖੜੀਆਣਾ ਦਾ 76 ਵਾਂ ਛਿੰਝ ਮੇਲਾ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਸੰਪੰਨ ਹੋਇਆ | ਇਸ ਛਿੰਝ ਮੇਲੇ ਵਿਚ ਪੰਜਾਬ ਦੇ ਨਾਂਮਵਰ ਪਹਿਲਵਾਨਾਂ ਨੇ ਆਪਣੇ ਕੁਸ਼ਤੀ ਦੇ ਜੌਹਰ ਦਿਖਾਏ | ਪਟਕੇ ਦੀ ਕੁਸ਼ਤੀ ਸੂਰਜ ਫਗਵਾੜਾ ਤੇ ਜਗਰੂਪ ਸ਼ੰਕਰ ਵਿਚਕਾਰ ਹੋਈ ਜਿਸ ਵਿਚ ਸੂਰਜ ਫਗਵਾੜਾ ਜੇਤੂ ਰਿਹਾ | ਪ੍ਰਬੰਧਕਾਂ ਵੱਲੋਂ ਜੇਤੂ ਪਹਿਲਵਾਨਾਂ ਨੂੰ ਨਗਦ ਰਾਸ਼ੀ ਸਮੇਤ ਟਰਾਫ਼ੀਆਂ ਨਾਲ ਨਿਵਾਜਿਆ ਗਿਆ | ਦੂਜੇ ਨੰਬਰ ਦੀ ਕੁਸ਼ਤੀ ਵਿਚ ਕਮਲ ਰੇਰੂ ਨੇ ਅਮਰੀਕ ਸ਼ਾਹਕੋਟ ਨੂੰ ਹਰਾਇਆ | ਇਸ ਮੌਕੇ ਤੇ ਸ਼ੋ੍ਰਮਣੀ ਅਕਾਲੀ ਦਲ ਦਿਹਾਤੀ ਦੇ ਹਲਕਾ ਇੰਚਾਰਜ ਰਜਿੰਦਰ ਸਿੰਘ ਚੰਦੀ ਨੇ ਇਨਾਮਾਂ ਦੀ ਵੰਡ ਕੀਤੀ ਅਤੇ ਆਖਿਆ ਪ੍ਰਬੰਧਕਾਂ ਦਾ ਇਹ ਵਧੀਆਂ ਉਪਰਾਲਾ ਹੈ ਜੋ ਨੌਜਵਾਨਾਂ ਨੂੰ ਵਧੀਆਂ ਸੇਧ ਦੇਣ ਲਈ ਇਸ ਤਰ੍ਹਾਂ ਦੇ ਖੇਡ ਮੇਲੇ ਕਰਵਾ ਰਹੀ ਹੈ | ਅੰਤ ਵਿਚ ਪ੍ਰਬੰਧਕਾਂ ਵਲੋਂ ਪੁੱਜੇ ਹੋਏ ਸਭਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਸਹਿਯੋਗੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਤੇ ਗੁਰਦਾਵਰ ਸਿੰਘ ਭਾਖੜੀਆਣਾ, ਮਲਕੀਤ ਸਿੰਘ ਪ੍ਰਧਾਨ, ਬਹਾਦਰ ਸਿੰਘ ਖ਼ਜ਼ਾਨਚੀ, ਪਰਵਿੰਦਰ ਸਿੰਘ ਸੈਕਟਰੀ, ਸਮੀਤਰ ਰਾਮ ਮੀਤ ਪ੍ਰਧਾਨ, ਜੰਗ ਬਹਾਦਰ ਪੰਚ, ਗੁਰਮੀਤ ਸਿੰਘ ਮਾਧੋਪੁਰ, ਅਵਤਾਰ ਸਿੰਘ ਤਾਰੀ, ਬਲਵੰਤ ਸਿੰਘ, ਪਰਗਨ ਸਿੰਘ, ਗੁਰਮੀਤ ਸਿੰਘ, ਪਲਵਿੰਦਰ ਸਿੰਘ, ਹਰਨੇਕ ਸਿੰਘ, ਸੰਦੀਪ ਸਿੰਘ ਪੰਮਾ, ਦਲਜਿੰਦਰ ਸਿੰਘ, ਗੁਰਜਿੰਦਰ ਸਿੰਘ, ਪਲਵਿੰਦਰ ਸਿੰਘ, ਪਰਗਟ ਸਿੰਘ, ਕਰਨ, ਸੇਵਾ ਸਿੰਘ ਕੰਗ, ਗੁਰਦੀਪ ਸਿੰਘ, ਰਵਿੰਦਰ ਸਿੰਘ, ਬਲਵੰਤ ਸਿੰਘ, ਮੁਕੰਦ ਲਾਲ, ਮੱਖਣ ਲਾਲ, ਹਰਮੇਸ਼ ਲਾਲ, ਸੁਖਵਿੰਦਰ ਲਾਲ, ਨਛੱਤਰ ਰਾਮ, ਬਲਵੀਰ ਸਿੰਘ, ਬਾਬਾ ਬੂਟਾ, ਨਰਿੰਦਰ ਸਿੰਘ, ਜ਼ੋਰਾਵਰ ਸਿੰਘ, ਹਰਦੀਪ ਸਿੰਘ, ਜੋਤਾ, ਗੁਰਪਿੰਦਰ ਸਿੰਘ, ਕੁਲਵੰਤ ਸਿੰਘ, ਜਗਜੀਤ ਸਿੰਘ, ਸੇਠ ਸਿੰਘ, ਵਿੱਕੀ ਭਾਖੜੀਆਣਾ, ਤੋ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕਾਲਾ ਸੰਘਿਆਂ ਦਾ ਦੁਸਹਿਰਾ ਆਰੰਭ, ਦਹਿਣ 2 ਨੂੰ <br/> ਅਗਲੀ ਖ਼ਬਰ ਗੋਪਾਲ ਗੋਧਾਮ ਗਊਸ਼ਾਲਾ ਪ੍ਰਬੰਧਕ ਕਮੇਟੀ ਨੇ ਸ਼ਹਿਰ ਵਿਚ ਲੱਗੇ ਵੱਖ-ਵੱਖ ਥਾਵਾਂ 'ਤੇ ਕੂੜੇ ਦੇ ਢੇਰ ਇਕੱਠੇ ਕਰਕੇ ਸਫ਼ਾਈ...
Ad Position 24