09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਕਾਲਾ ਸੰਘਿਆਂ ਦਾ ਦੁਸਹਿਰਾ ਆਰੰਭ, ਦਹਿਣ 2 ਨੂੰ <br/>

Ad Position 21
No active advertisement
ਅਜੀਤ ਡੈਸਕ 25-09-2025
ਕਾਲਾ ਸੰਘਿਆਂ, 24 ਸਤੰਬਰ (ਸੰਘਾ)-ਪਿੰਡ ਕਸਬੇ 'ਚ ਲੱਗਦਾ ਸਾਲਾਨਾ ਦੁਸਹਿਰਾ ਪਹਿਲੇ ਨਰਾਤੇ ਮੱਸਿਆ ਵਾਲੇ ਦਿਨ ਆਰੰਭ ਕਰ ਦਿੱਤਾ ਗਿਆ ਜਿਸ ਦੌਰਾਨ ਪਿੰਡ ਦੇ ਮੰਦਿਰ ਠਾਕੁਰ ਦੁਆਰਾ ਤੋਂ ਪਹਿਲੇ ਦਿਨ ਮਹਾਂਕਾਲ ਦੀ ਝਾਕੀ ਆਰੰਭ ਕਰਕੇ ਪਿੰਡ ਦੁਆਲੇ ਪਰਿਕਰਮਾ ਕੀਤੀ ਗਈ | ਦੂਸਰੇ ਦਿਨ ਦੰਤ ਅਤੇ ਰਾਮ ਜਨਮ ਨਾਲ ਸਬੰਧਿਤ ਝਾਕੀ ਕੱਢੀ ਗਈ ਜਦਕਿ 25 ਤਾੜਕਾ ਵੱਧ, 26 ਨੂੰ ਰਾਮ ਵਿਆਹ, 27 ਨੂੰ ਸੀਤਾ ਬਨਵਾਸ, 28 ਨੂੰ ਸਰੂਪਨਕਾ, 29 ਨੂੰ ਖਰ ਦਸ਼ਣ ਰਾਵਣ, 30 ਹਰਨ, 1 ਅਕਤੂਬਰ ਨੂੰ ਲਛਮਣ ਮੂਰਛਾ ਅਤੇ 2 ਅਕਤੂਬਰ ਨੂੰ ਦੁਸਹਿਰਾ ਹੋਵੇਗਾ ਜਿਸ ਦੌਰਾਨ ਰਾਵਣ, ਕੁੰਭਕਰਨ, ਮੇਘਨਾਥ ਦੇ ਪੁਤਲੇ ਸਾੜੇ ਜਾਣਗੇ | ਇਸ ਮੌਕੇ ਤੇ ਦੁਸਹਿਰਾ ਕਮੇਟੀ ਦੇ ਪ੍ਰਧਾਨ ਵੇਦ ਪ੍ਰਕਾਸ਼ ਵਾਸੂਦੇਵ, ਖ਼ਜ਼ਾਨਚੀ ਡਾ. ਬਲਰਾਮ ਸ਼ਰਮਾ, ਮੀਤ ਪ੍ਰਧਾਨ ਵਿਜੈ ਅਰੋੜਾ, ਰਿਕੀ ਸਰਨਾ, ਗੁਰਪ੍ਰੀਤ ਫੁੱਲ, ਸਰਬਣ ਸਿੰਘ ਸੰਘਾ, ਕੁਲਦੀਪ ਲੂੰਬਾ, ਮਨਿੰਦਰ ਲਾਲ, ਸੋਹਣ ਸਿੰਘ, ਬੰਟੀ, ਪਵਿੱਤਰ ਸਿੰਘ, ਦੀਪਾ ਭੰਵਰਾ, ਸੁਰਿੰਦਰ ਸਿੰਘ ਬਿੱਲਾ, ਹਰਜਿੰਦਰ ਸਿੰਘ ਪੰਚ, ਹਰਦੇਵ ਸਿੰਘ ਜੋਗਾ, ਡਾ. ਪਰਮਜੀਤ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਯੰਗ ਪੈਟਲਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਭੁਲੱਥ ਨੇ ਮਨਾਇਆ ਵਿਸ਼ਵ ਪੰਜਾਬੀ ਦਿਵਸ <br/> ਅਗਲੀ ਖ਼ਬਰ ਭਾਖੜੀਆਣਾ ਦਾ 76ਵਾਂ ਛਿੰਝ ਮੇਲਾ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ <br/>
Ad Position 24