ਭੁਲੱਥ, 24 ਸਤੰਬਰ (ਮਨਜੀਤ ਸਿੰਘ ਰਤਨ)-ਆਪਣਾ ਪੰਜਾਬ ਫਾਊਾਡੇਸ਼ਨ ਅਤੇ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਆਫ ਪੰਜਾਬ ਦੇ ਸੱਦੇ ਤੇ ਯੰਗ ਪੈਟਲਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਭੁਲੱਥ ਵੱਲੋਂ ਵਿਸ਼ਵ ਪੰਜਾਬ ਦਿਵਸ ਮਨਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਪਿ੍ੰਸੀਪਲ ਰਜਵਿੰਦਰ ਕੌਰ ਨੇ ਦੱਸਿਆ ਕਿ ਇਸ ਦਿਨ ਸਕੂਲ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਪੰਜਾਬੀ ਪਹਿਰਾਵੇ ਵਿਚ ਆਏ ਅਤੇ ਸਾਰਿਆਂ ਨੇ ਨਿਰੋਲ ਪੰਜਾਬੀ ਭਾਸ਼ਾ ਵਿਚ ਗੱਲਬਾਤ ਕੀਤੀ | ਇਸ ਦਿਵਸ ਤੇ ਸੰਸਥਾ ਨੇ ਵਿਦਿਆਰਥੀਆਂ ਦੀ ਕਵਿਤਾ ਉਚਾਰਨ, ਭਾਸ਼ਣ ਤੇ ਸੁੰਦਰ ਪੰਜਾਬੀ ਲਿਖਣ ਦੀ ਪ੍ਰਤਿਯੋਗਿਤਾ ਕਾਰਵਾਈ ਜਿਸ ਵਿਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਤੇ ਪ੍ਰਣ ਕੀਤਾ ਕਿ ਅਸੀਂ ਸਾਰੇ ਰਲ ਮਿਲ ਕੇ ਪੰਜਾਬੀ ਨੂੰ ਅਗਾਂਹ ਤੱਕ ਲੈ ਕੇ ਜਾਵਾਂਗੇ | ਉਨ੍ਹਾਂ ਦੱਸਿਆ ਕਿ ਡਾ. ਜਗਜੀਤ ਸਿੰਘ ਧੂਰੀ ਦੀ ਅਗਵਾਈ ਹੇਠ ਆਪਣਾ ਪੰਜਾਬ ਫਾਊਾਡੇਸ਼ਨ ਵੱਲੋਂ ਇਹ ਇੱਕ ਨਵਾਂ ਆਰੰਭ ਹੋ ਰਿਹਾ ਹੈ | ਡਾ. ਧੂਰੀ ਮੁਤਾਬਿਕ ਸਦੀਆਂ ਤੋਂ ਪੰਜਾਬੀਆਂ ਦੀ ਸਭਿਆਚਾਰਕ ਅਤੇ ਸਾਹਿਤਕ ਬੋਲੀ ਦਾ ਹੱਕ ਬਣਦਾ ਹੈ ਕਿ ਵਿਸ਼ਵ ਵਿਚ ਵੱਸਦੇ ਸਮੂਹ ਪੰਜਾਬੀ ਹਰ ਸਾਲ ਇੱਕ ਦਿਨ ਵਿਸ਼ਵ ਪੰਜਾਬੀ ਦਿਵਸ ਵਜੋਂ ਮਨਾਉਣ | ਪੰਜਾਬੀ ਬੋਲੀ ਨੂੰ ਇਹ ਹੱਕ ਦੇਣ ਲਈ ਆਪਣਾ ਪੰਜਾਬ ਫਾਊਾਡੇਸ਼ਨ ਵੱਲੋਂ ਬਾਬਾ ਫ਼ਰੀਦ ਜੀ ਦੇ ਆਗਮਨ ਦਿਵਸ ਨੂੰ ਸਮਰਪਿਤ ਹਰ ਸਾਲ 23 ਸਤੰਬਰ ਨੂੰ ਵਿਸ਼ਵ ਪੰਜਾਬੀ ਦਿਵਸ ਵਜੋਂ ਮਨਾਉਣ ਦਾ ਫ਼ੈਸਲਾ ਕੀਤਾ ਹੈ | ਇਸ ਮੌਕੇ ਤੇ ਮਨਬੀਰ ਕੌਰ, ਸੁਖਵਿੰਦਰ ਸਿੰਘ, ਬੌਬੀ ਸਿੰਘ, ਜਯੋਤੀ ਮੱਮਣ, ਨਰਿੰਦਰ ਕੌਰ, ਮਨਦੀਪ ਕੌਰ, ਕੰਚਨ ਬਾਲਾ,ਜਸਵੀਰ ਕੌਰ, ਰਿੰਪੀ, ਪੁਸ਼ਕਰ ਭਾਟੀਆ, ਸ਼ਿਵਾਨੀ, ਜਸਜੀਤ ਕੌਰ,ਕਰਮਜੀਤ ਕੌਰ, ਪ੍ਰੀਆਦੀਪ ਅਤੇ ਸਕੂਲ ਦੇ ਬੱਚੇ ਹਾਜ਼ਰ ਸਨ |