ਫੱਤੂਢੀਂਗਾ, 31 ਅਕਤੂਬਰ (ਬਲਜੀਤ ਸਿੰਘ)-ਗੁਰੂ ਹਰਿਗੋਬਿੰਦ ਸਾਹਿਬ ਸਟੇਡੀਅਮ ਸੈਫਲਾਬਾਦ ਵਿਖੇ 46ਵੀਆਂ ਮਿੰਨੀ ਪ੍ਰਾਇਮਰੀ ਜ਼ਿਲ੍ਹਾ ਪੱਧਰੀ ਤਿੰਨ ਰੋਜ਼ਾ ਸਕੂਲ ਖੇਡ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਿਆ | ਸੰਤ ਬਾਬਾ ਲੀਡਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਗੁਰਸਰ ਸਾਹਿਬ ਪਾਤਸ਼ਾਹੀ ਛੇਵੀਂ ਸੈਫਲਾਬਾਦ ਦੇ ਅਸ਼ੀਰਵਾਦ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਅ) ਕਪੂਰਥਲਾ ਮਮਤਾ ਬਜਾਜ, ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਕਪੂਰਥਲਾ ਡਾ. ਬਲਵਿੰਦਰ ਸਿੰਘ ਬੱਟੂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਤੇ ਜ਼ਿਲ੍ਹਾ ਖੇਡ ਕੋਆਰਡੀਨੇਟਰ ਲਕਸ਼ਦੀਪ ਸ਼ਰਮਾ ਦੀ ਦੇਖ ਰੇਖ ਹੇਠ ਕਰਵਾਏ ਗਏ ਇਸ ਟੂਰਨਾਮੈਂਟ ਦੌਰਾਨ ਅੰਤਿਮ ਦਿਨ ਦਾ ਰਸਮੀ ਉਦਘਾਟਨ ਸੰਤ ਬਾਬਾ ਲੀਡਰ ਸਿੰਘ ਨੇ ਰਿਬਨ ਕੱਟ ਕੇ ਕੀਤਾ ਤੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ | ਟੂਰਨਾਮੈਂਟ ਦੇ ਅੰਤਿਮ ਦਿਨ ਦੇ ਹੋਏ ਮੁਕਾਬਲਿਆਂ ਵਿਚ ਕਬੱਡੀ ਨੈਸ਼ਨਲ ਸਟਾਈਲ (ਲੜਕੇ) ਫਾਈਨਲ ਮੁਕਾਬਲੇ ਵਿਚ ਫਗਵਾੜਾ-2 ਨੇ ਕਪੂਰਥਲਾ-2 ਨੂੰ ਹਰਾਇਆ | ਕਬੱਡੀ ਸਰਕਲ ਸਟਾਈਲ ਫਾਈਨਲ (ਲੜਕੇ) 'ਚ ਨਡਾਲਾ ਨੇ ਕਪੂਰਥਲਾ-1 ਨੂੰ , ਖੋ ਖੋ ਫਾਈਨਲ (ਲੜਕੇ) ਕਪੂਰਥਲਾ-2 ਨੇ ਮਸੀਤਾਂ ਨੂੰ ਹਰਾਇਆ | ਜਦਕਿ ਰੱਸਾਕਸ਼ੀ ਦੇ ਮੁਕਾਬਲਿਆਂ ਵਿਚ ਨਡਾਲਾ ਦੀ ਟੀਮ ਜੇਤੂ ਰਹੀ | ਇਸ ਤੋਂ ਪਹਿਲਾਂ ਟੂਰਨਾਮੈਂਟ ਦੌਰਾਨ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਬਾਬਾ ਜੈ ਸਿੰਘ ਮੁੱਖ ਸੇਵਾਦਾਰ ਡੇਰਾ ਬਾਬਾ ਸ੍ਰੀ ਚੰਦ ਮਹਿਮਦਵਾਲ ਵਾਲਿਆਂ ਨੇ ਸ਼ਿਰਕਤ ਕੀਤੀ ਤੇ ਵੱਖ-ਵੱਖ ਖੇਡਾਂ ਦੀਆਂ ਟੀਮਾਂ ਦੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ | ਇਸ ਦੌਰਾਨ ਉਨ੍ਹਾਂ ਨੇ ਫਾਈਨਲ ਦੀਆਂ ਜੇਤੂ ਟੀਮਾਂ ਤੇ ਖਿਡਾਰੀਆਂ ਨੂੰ ਇਨਾਮ ਵੀ ਤਕਸੀਮ ਕੀਤੇ | ਟੂਰਨਾਮੈਂਟ ਦੌਰਾਨ ਸਰਪੰਚ ਬਿਕਰਮ ਸਿੰਘ ਉੱਚਾ ਸੀਨੀਅਰ ਆਗੂ ਆਮ ਆਦਮੀ ਪਾਰਟੀ, ਸਾਬਕਾ ਸਰਪੰਚ ਜਸਵਿੰਦਰ ਸਿੰਘ ਸੈਫਲਾਬਾਦ, ਪ੍ਰਦੀਪ ਕੌਰ ਏ.ਐਸ.ਆਈ. ਥਾਣਾ ਫੱਤੂਢੀਂਗਾ ਨੇ ਵੀ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਗੁਰਮੇਜ ਸਿੰਘ ਤਲਵੰਡੀ ਚੌਧਰੀਆਂ ਤੇ ਸਰਬਜੀਤ ਸਿੰਘ ਭਗਤਪੁਰ ਨੇ ਸਾਂਝੇ ਤੌਰ 'ਤੇ ਨਿਭਾਈ | ਟੂਰਨਾਮੈਂਟ ਦੇ ਅੰਤਿਮ ਦਿਨ ਫਾਈਨਲ ਦੇ ਮੁਕਾਬਲਿਆਂ ਦੇ ਜੇਤੂ ਖਿਡਾਰੀਆਂ ਤੇ ਟੀਮਾਂ ਨੂੰ ਸੰਤ ਬਾਬਾ ਲੀਡਰ ਸਿੰਘ, ਬਾਬਾ ਜੈ ਸਿੰਘ ਮਹਿਮਦਵਾਲ ਵਾਲਿਆਂ ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਮਮਤਾ ਬਜਾਜ, ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਡਾ. ਬਲਵਿੰਦਰ ਸਿੰਘ ਬੱਟੂ, ਸਰਪੰਚ ਭਜਨ ਸਿੰਘ, ਮਨਜੀਤ ਸਿੰਘ ਫੰਝਰ ਦੁਆਰਾ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਕਪੂਰਥਲਾ-1 ਰਜੇਸ਼ ਕੁਮਾਰ, ਬੀ.ਪੀ.ਈ.ਓ. ਕਪੂਰਥਲਾ-2 ਸੰਜੀਵ ਕੁਮਾਰ ਹਾਂਡਾ ਸਰਪੰਚ ਭਜਨ ਸਿੰਘ ,ਚਰਨ ਸਿੰਘ ਕਲੱਬ ਪ੍ਰਧਾਨ, ਨੰਬਰਦਾਰ ਸਤਨਾਮ ਸਿੰਘ, ਮੌਲਵੀ ਅਹਿਮਦ, ਮਨਜੀਤ ਸਿੰਘ ਫੰਝਰ, ਹਰਮੇਸ਼ ਸਿੰਘ, ਸ਼ਰਨਜੀਤ ਕੌਰ, ਸ਼ਿੰਗਾਰਾ ਸਿੰਘ, ਭਜਨ ਸਿੰਘ, ਬੀਬੀ ਸੁਖਵੰਤ ਕੌਰ, ਜੋਗਿੰਦਰ ਸਿੰਘ, ਜੈਮਲ ਸਿੰਘ, ਬਿਕਰਮਜੀਤ ਸਿੰਘ, ਦਵਿੰਦਰ ਸਿੰਘ, ਮੇਜਰ ਸਿੰਘ ਬੀ.ਐਸ.ਓ., ਲਕਸ਼ਦੀਪ ਸ਼ਰਮਾ ਜ਼ਿਲ੍ਹਾ ਖੇਡ ਕੋਆਰਡੀਨੇਟਰ, ਰਛਪਾਲ ਸਿੰਘ ਵੜੈਚ, ਰੌਸ਼ਨ ਲਾਲ, ਗੁਰਮੁਖ ਸਿੰਘ ਬਾਬਾ ਸਟੇਟ ਐਵਾਰਡੀ, ਮੁਨੱਜਾ ਇਰਸ਼ਾਦ, ਮਨਦੀਪ ਕੌਰ, ਕੁਲਦੀਪ ਕੌਰ, ਸੁਖਪਾਲ ਸਿੰਘ, ਹਰਜਿੰਦਰ ਸਿੰਘ, ਸਰਬਜੀਤ ਕੌਰ, ਕੋਮਲਪ੍ਰੀਤ ਕੌਰ, ਬਲਜੀਤ ਸਿੰਘ, ਕੁਲਬੀਰ ਸਿੰਘ, ਹਰਵਿੰਦਰਜੀਤ ਕੌਰ, ਬਲਜੀਤ ਕੌਰ ਬਿਧੀਪੁਰ, ਨਿੰਮੀ ਰਾਣੀ, ਬਖ਼ਸ਼ੀਸ਼ ਸਿੰਘ, ਜਸਵਿੰਦਰ ਸਿੰਘ ਸ਼ਿਕਾਰਪੁਰ, ਸੁਖਨਿੰਦਰ ਸਿੰਘ, ਰਜਿੰਦਰ ਸਿੰਘ, ਹਰਵਿੰਦਰ ਸਿੰਘ ਵਿਰਦੀ, ਮਨਜਿੰਦਰ ਸਿੰਘ ਠੱਟਾ, ਸਤਵਿੰਦਰ ਕੌਰ, ਪੰਕਜ ਮਰਵਾਹਾ, ਮੇਜਰ ਸਿੰਘ ਖੱਸਣ, ਭਗਤ ਫਗਵਾੜਾ, ਰਵੀ ਵਾਹੀ, ਅਮਨਦੀਪ ਸਿੰਘ ਖਿੰਡਾ, ਹਰਮਿੰਦਰ ਸਿੰਘ ਜੋਸਨ ਜ਼ਿਲ੍ਹਾ ਕੋਆਰਡੀਨੇਟਰ ਸਮਰੱਥ, ਪਵਨ ਕੁਮਾਰ ਜੋਸ਼ੀ ਬੀ.ਆਰ.ਸੀ., ਰਾਮ ਸਿੰਘ ਸੀ.ਐਚ.ਟੀ., ਬਰਿੰਦਰ ਮਾਨ ਮੁਹੱਬਲੀਪੁਰ, ਗੁਰਪ੍ਰੀਤ ਸਿੰਘ ਬੀ.ਆਰ.ਸੀ., ਤਜਿੰਦਰ ਸਿੰਘ ਅਲੌਦੀਪੁਰ, ਅੰਮਿ੍ਤਪਾਲ ਸਿੰਘ, ਜਸਪਾਲ ਸਿੰਘ ਜੱਸਾ ਆਦਿ ਤੋਂ ਇਲਾਵਾ ਟੂਰਨਾਮੈਂਟ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ, ਮੈਂਬਰ, ਟੀਮ ਕਨਵੀਨਰ ਟੀਮਾਂ ਦੇ ਕੋਚ ਤੇ ਸੈਂਟਰ ਹੈੱਡ ਟੀਚਰ ਹਾਜ਼ਰ ਸਨ |