23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਪ੍ਰਕਾਸ਼ ਪੁਰਬ ਨੂੰ ਸਮਰਪਿਤ ਗਿੱਲ ਆਟੋਮੋਬਾਈਲਜ਼ ਵਲੋਂ ਸੁਲਤਾਨਪੁਰ ਲੋਧੀ ਵਿਖੇ ਮਹਿੰਦਰਾ ਟਰੈਕਟਰਾਂ ਦੀ ਪ੍ਰਦਰਸ਼ਨੀ ਸ਼ੁਰੂ

Ad Position 21
No active advertisement
ਅਜੀਤ ਡੈਸਕ 02-11-2025
ਸੁਲਤਾਨਪੁਰ ਲੋਧੀ, 1 ਨਵੰਬਰ (ਥਿੰਦ)-ਪੰਜਾਬ ਵਿਚ ਮਹਿੰਦਰਾ ਐਂਡ ਮਹਿੰਦਰਾ ਟਰੈਕਟਰ ਕੰਪਨੀ ਦੇ ਸਭ ਤੋਂ ਵੱਡੇ ਡੀਲਰ ਗਿੱਲ ਆਟੋਮੋਬਾਈਲਜ਼ ਸੁਲਤਾਨਪੁਰ ਲੋਧੀ ਵੱਲੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੁਲਤਾਨਪੁਰ ਲੋਧੀ ਸਥਿਤ ਸ਼ੋਅਰੂਮ ਵਿਖੇ ਮਹਿੰਦਰਾ ਐਂਡ ਮਹਿੰਦਰਾ ਟਰੈਕਟਰ ਕੰਪਨੀ ਦੇ ਸਾਰੇ ਮਾਡਲਾਂ ਦੀ ਪ੍ਰਦਰਸ਼ਨੀ ਸ਼ੁਰੂ ਕਰ ਦਿੱਤੀ ਹੈ |ਇਸ ਸਬੰਧੀ ਜਾਣਕਾਰੀ ਦਿੰਦਿਆਂ ਐਮ.ਡੀ ਸਤਨਾਮ ਸਿੰਘ ਗਿੱਲ ਨੇ ਦੱਸਿਆ ਕਿ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ਤੇ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਨਤਮਸਤਕ ਹੋਣ ਲਈ ਆ ਰਹੀਆਂ ਹਨ | ਇਸ ਮੌਕੇ ਗਿੱਲ ਆਟੋਮੋਬਾਈਲਜ਼ ਨੇ ਫ਼ੈਸਲਾ ਕੀਤਾ ਕਿ ਸੰਗਤਾਂ ਨੂੰ ਮਹਿੰਦਰਾ ਐਂਡ ਮਹਿੰਦਰਾ ਕੰਪਨੀ ਦੇ ਸਾਰੇ ਮਾਡਲਾਂ ਦੀ ਪ੍ਰਦਰਸ਼ਨੀ ਲਗਾਈ ਜਾਵੇ | ਉਨ੍ਹਾਂ ਦੱਸਿਆ ਕਿ ਮਹਿੰਦਰਾ ਦਾ ਯੂਵੋਟੇਕ 585 ਮਾਡਲ ਕਿਸਾਨਾਂ ਦੀ ਪਹਿਲੀ ਪਸੰਦ ਬਣ ਚੁਕਾ ਹੈ ਅਤੇ ਇਸ ਸ਼ਰੇਣੀ ਦੇ ਸਾਰੇ ਟਰੈਕਟਰਾਂ ਤੋਂ ਉੱਤਮ ਹੈ |ਇਸ ਦੀ ਡੀਜ਼ਲ ਖਪਤ ਬਹੁਤ ਘੱਟ ਹੈ | ਇਹ ਛੋਟ ਇਸੇ ਮਾਡਲਾਂ ਦੇ ਫੋਰ ਬਾਈ ਫ਼ੋਰ ਮਾਡਲਾਂ ਤੇ ਵੀ ਲਾਗੂ ਰਹੇਗੀ | ਇਨ੍ਹਾਂ ਮਾਡਲਾਂ ਉੱਪਰ ਕੰਪਨੀ ਵੱਲੋਂ 6 ਸਾਲ ਦੀ ਗਰੰਟੀ ਦਿੱਤੀ ਜਾ ਰਹੀ ਹੈ |ਉਨ੍ਹਾਂ ਨੇ ਕਿਹਾ ਮਹਿੰਦਰਾ ਟਰੈਕਟਰ ਕਿਸਾਨਾਂ ਦੀ ਪਹਿਲੀ ਪਸੰਦ ਬਣ ਚੁੱਕੇ ਹਨ | ਮਹਿੰਦਰਾ ਕੰਪਨੀ ਦੇ ਸਾਰੇ ਮਾਡਲ ਕਿਸਾਨਾਂ ਦੀਆਂ ਆਸਾਂ ਅਤੇ ਉਮੀਦਾਂ ਤੇ ਖਰੇ ਉਤਰ ਰਹੇ ਹਨ | ਉਨ੍ਹਾਂ ਨੇ ਕਿਹਾ ਕਿ ਦੁਨੀਆ ਭਰ ਵਿਚ ਅੱਜ ਸਭ ਤੋਂ ਵੱਧ ਵਿੱਕਰੀ ਮਹਿੰਦਰਾ ਟਰੈਕਟਰ ਦੀ ਹੋ ਰਹੀ ਹੈ | ਉਨ੍ਹਾਂ ਨੇ ਦੱਸਿਆ ਕਿ ਕੰਪਨੀ ਵੱਲੋਂ ਆਧੁਨਿਕ ਤਕਨੀਕ ਨਾਲ ਤਿਆਰ ਕੀਤਾ ਪੀ.ਐਸ ਨੋਵੋ ਮਾਡਲ ਵੀ ਲਾਂਚ ਕੀਤਾ ਜਾ ਰਿਹਾ ਹੈ,ਜਿਸ ਦਾ3531 ਸੀ.ਸੀ ਦਾ ਹੈਵੀ ਡਿਊਟੀ ਦਮਦਾਰ ਇੰਜਣ ਹੈ | ਇਸ ਦੀ ਲਿਫ਼ਟ ਕਪੈਸਟੀ 27 ਕੁਵਿੰਟਲ ਹੈ ਅਤੇ 18 ਗੇਅਰ ਹਨ | ਉਨ੍ਹਾਂ ਨੇ ਦੱਸਿਆ ਕਿ ਟਰੈਕਟਰ ਇੰਡਸਟਰੀਜ਼ ਚ ਮਹਿੰਦਰਾ ਯੁਵੋ ਟੈਕ ਟਰੈਕਟਰ ਤੇ ਪਹਿਲੀ ਵਾਰ ਕੰਪਨੀ ਵੱਲੋਂ 6 ਸਾਲ ਦੀ ਗਾਰੰਟੀ ਦਿੱਤੀ ਗਈ ਹੈ ਤੇ ਇਹ ਡਬਲ ਕਲੱਚ , ਰਿਵਰਸ ਪੀ.ਟੀ.ਓ., ਥਰੀ ਸਪੀਡ , ਆਲੂ ਵਾਸਤੇ ਸਪੈਸ਼ਲ ਟਰੈਕਟਰ ਹੈ | ਇਸ ਮੌਕੇ ਗਿੱਲ ਆਟੋਮੋਬਾਈਲ ਦੇ ਐਮ ਡੀ ਦਿਲਬਾਗ ਸਿੰਘ ਗਿੱਲ ਅਤੇ ਸਤਨਾਮ ਸਿੰਘ ਗਿੱਲ ਵੱਲੋਂ ਪਿੰਡ ਕੜਾਲ ਨੌਂ ਆਬਾਦ ਦੇ ਕਿਸਾਨ ਰਣਜੀਤ ਸਿੰਘ ਨੂੰ ਮਹਿੰਦਰਾ 655 ਫੋਰ ਬਾਈ ਫੋਰ ਦੀਆਂ ਚਾਬੀਆਂ ਦਿੱਤੀਆਂ ਗਈਆਂ | ਇਸ ਸਮੇਂ ਏਰੀਆ ਮੈਨੇਜਰ ਸੰਜੇ ਦੱਤ, ਆਪ ਆਗੂ ਰੋਬਿਨ ਪ੍ਰੀਤ ਸਿੰਘ, ਦਲਜੀਤ ਸਿੰਘ ਜੈਨਪੁਰ, ਪਰਮਜੀਤ ਸਿੰਘ ਦਰੀਏਵਾਲ, ਬਾਵਾ ਭਗਤਪੁਰ, ਸਰਵਨ ਸਿੰਘ ਚੱਕਾਂ, ਰਣਯੋਧ ਸਿੰਘ, ਭੋਲਾ ਸਿੰਘ ਚੱਕ, ਬਾਬਾ ਸ਼ਮਸ਼ੇਰ ਸਿੰਘ, ਜੁਗਿੰਦਰ ਸਿੰਘ ਸਰਪੰਚ ਰਣਧੀਰ ਪੁਰ, ਗੁਰਦਾਸ ਸਿੰਘ ਸੇਲਜ ਮੈਨ, ਦੀਪਕ ਜੋਸ਼ੀ, ਯੋਗਿਤਾ, ਸੁਖਮਨਪ੍ਰੀਤ ਕੌਰ, ਮਨਦੀਪ ਸਿੰਘ, ਰਘਬੀਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹਿੰਦੂ ਸ਼ਿਵ ਸੈਨਾ ਦੇ ਆਗੂ ਭਾਰਦਵਾਜ ਦਾ ਦਿਹਾਂਤ ਅਗਲੀ ਖ਼ਬਰ ਤਰਨ ਤਾਰਨ ਦੀ ਜ਼ਿਮਨੀ ਚੋਣ 'ਚ ਸਰਕਾਰ ਵਲੋਂ ਕੀਤੇ ਹੋਏ ਕੰਮਾਂ ਨੂੰ ਲੋਕਾਂ ਤੱਕ ਪਹੁੰਚਾਇਆ ਜਾਵੇਗਾ-ਹਰਸਿਮਰਨ ਘੁੰਮਣ
Ad Position 24