23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਪਵਿੱਤਰ ਵੇਈਾ 'ਤੇ 2 ਕਰੋੜ ਦੀ ਲਾਗਤ ਨਾਲ ਪੱਕਾ ਕੀਤਾ ਜਾਵੇਗਾ ਰਸਤਾ ਅਤੇ ਲੱਗੇਗੀ ਗਰਿੱਲ

Ad Position 21
No active advertisement
ਅਜੀਤ ਡੈਸਕ 02-11-2025
ਸੁਲਤਾਨਪੁਰ ਲੋਧੀ, 1 ਨਵੰਬਰ (ਥਿੰਦ, ਨਰੇਸ਼ ਹੈਪੀ)-ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪਵਿੱਤਰ ਵੇਈਾ ਦੇ ਕਿਨਾਰੇ ਨੂੰ ਪੱਕਾ ਕਰਨ ਦੇ ਕੰਮ ਦੀ ਰਸਮੀ ਸ਼ੁਰੂਆਤ ਕੀਤੀ | ਤਲਵੰਡੀ ਚੌਧਰੀਆਂ ਪੁਲ ਤੋਂ ਲੈ ਕੇ ਗੁਰਦੁਆਰਾ ਬੇਰ ਸਾਹਿਬ ਤੱਕ ਵੇਈਾ ਦਾ ਇੱਕ ਪਾਸਾ ਪੱਕਾ ਕਰਨ ਤੋਂ ਰਹਿੰਦਾ ਸੀ | ਇਸ ਪਾਸੇ ਕਈ ਲੋਕਾਂ ਵਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਜਾਇਜ਼ ਠਹਿਰਾਉਣ ਲਈ ਅਦਾਲਤਾਂ ਦਾ ਵੀ ਓਟ ਆਸਰਾ ਲਿਆ ਹੋਇਆ ਸੀ | ਗੁਰਦੁਆਰਾ ਬੇਰ ਸਾਹਿਬ ਤੋਂ ਲੈ ਕੇ ਗੁਰਦੁਆਰਾ ਸੰਤ ਘਾਟ ਤੱਕ ਦੋਵੇਂ ਪਾਸੇ ਪੱਥਰ ਲੱਗੇ ਹੋਏ ਹਨ ਪਰ ਇਸ ਥੋੜ੍ਹੇ ਜਿਹੇ ਟੋਟੇ 'ਚ ਪੱਥਰ ਨਹੀਂ ਸੀ ਲੱਗਾ ਹੋਇਆ | ਸੰਤ ਸੀਚੇਵਾਲ ਨੇ ਬੋਲੇ ਸੋ ਨਿਹਾਲ ਦੇ ਜੈਕਾਰਿਆਂ 'ਚ ਵੇਈਾ ਦੇ ਇਸ ਪਾਸੇ ਨੂੰ ਪੱਕਾ ਕਰਕੇ ਗਿੱ੍ਰਲ ਲਗਾਉਣ ਦਾ ਕੰਮ ਸ਼ੁਰੂ ਕਰਵਾਇਆ | ਡਰੇਨ ਵਿਭਾਗ ਦੇ ਅਧਿਕਾਰੀਆਂ ਨੇ ਜੇਸੀਬੀ ਮਸ਼ੀਨ ਨਾਲ ਟਾਈਲਾਂ ਲਗਾਉਣ ਤੋਂ ਪਹਿਲਾਂ ਕਿਨਾਰੇ ਦੀ ਸਫ਼ਾਈ ਕਰਵਾਈ | ਡਰੇਨੇਜ਼ ਵਿਭਾਗ ਦੇ ਐਕਸੀਅਨ ਸਰਤਾਜ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਇਸ ਪ੍ਰਾਜੈਕਟ 'ਤੇ ਦੋ ਕਰੋੜ ਦੀ ਲਾਗਤ ਆਵੇਗੀ | ਉਨ੍ਹਾਂ ਦੱਸਿਆ ਕਿ ਸੰਤ ਸੀਚੇਵਾਲ ਵੱਲੋਂ ਸਾਲ 2003 ਦੌਰਾਨ ਵੇਈਾ ਦੇ ਕਿਨਾਰੇ ਪੱਥਰ ਲਾਇਆ ਗਿਆ ਸੀ | ਵੇਈਾ ਦੇ ਇੱਕ ਪਾਸੇ ਦਾ ਵੱਡਾ ਹਿੱਸਾ ਪੱਕਾ ਕਰਨ ਤੋਂ ਕਈ ਕਾਰਨਾਂ ਕਰਕੇ ਰਹਿ ਗਿਆ ਸੀ | ਹੁਣ ਇਸ ਨੂੰ ਦੋ ਹਿੱਸਿਆ ਵਿਚ ਵੰਡ ਕੇ ਟਾਈਲਾਂ ਲਾਈਆਂ ਜਾਣਗੀਆਂ ਅਤੇ ਨਾਲ ਹੀ ਲੋਹੇ ਦੀ ਰੇਲਿੰਗ ਲਾਈ ਜਾਵੇਗੀ | ਉਨ੍ਹਾਂ ਦੱਸਿਆ ਕਿ ਪਹਿਲਾਂ 1500 ਫੁੱਟ 'ਤੇ ਇਹ ਫਰਸ਼ੀ ਟਾਈਲਾਂ ਲਾਈਆਂ ਜਾਣਗੀਆਂ ਤੇ ਉਸ ਤੋਂ ਬਾਅਦ 900 ਫੁੱਟ ਟਾਈਲਾਂ ਲਾਈਆਂ ਜਾਣਗੀਆਂ | ਉਦਘਾਟਨ ਤੋਂ ਪਹਿਲਾਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵਲੋਂ ਏ.ਡੀ.ਸੀ ਨਵਨੀਤ ਕੌਰ ਬੱਲ, ਐਸ.ਡੀ.ਐਮ ਅਲਕਾ ਕਾਲੀਆ ਸਮੇਤ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕੀਤੀ | ਸੰਤ ਸੀਚੇਵਾਲ ਵਲੋਂ ਇਸ ਮੀਟਿੰਗ ਦੌਰਾਨ ਕਿਹਾ ਗਿਆ ਕਿ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਜਦੋਂ ਹੁਣ ਗੁਰਪੁਰਬ ਨੂੰ ਸਿਰਫ਼ 3 ਦਿਨ ਰਹਿ ਗਏ ਹਨ ਤਾਂ ਸੁਲਤਾਨਪੁਰ ਲੋਧੀ ਵਿਚ ਗੁਰਪੁਰਬ ਦੀਆਂ ਤਿਆਰੀਆਂ ਨੂੰ ਲੈ ਕੇ ਮੀਟਿੰਗ ਕੀਤੀ ਜਾ ਰਹੀ ਹੈ | ਉਨ੍ਹਾਂ ਇਸ ਮੀਟਿੰਗ ਦੌਰਾਨ ਪ੍ਰਕਾਸ਼ ਪੁਰਬ ਦੇ ਸਮਾਗਮਾਂ ਸੰਬੰਧੀ ਤਿਆਰੀਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਲਈ ਤੇ ਸ਼ਹਿਰ ਵਿਚਲੀਆਂ ਸੜਕਾਂ ਨੂੰ ਬਣਾਉਣ ਨੂੰ ਮੁੱਖ ਤਰਜ਼ੀਹ ਦੇਣ ਦਾ ਜ਼ੋਰ ਦਿੱਤਾ |
Ad Position 22
No active advertisement
ਪਿਛਲੀ ਖ਼ਬਰ ਲੋਕ ਪੱਖੀ ਸੱਭਿਆਚਾਰ ਦੀ ਅਮਿਟ ਛਾਪ ਛੱਡ ਗਿਆ ਮੇਲਾ ਗ਼ਦਰੀ ਬਾਬਿਆਂ ਦਾ ਅਗਲੀ ਖ਼ਬਰ ਡੀ.ਸੀ. ਦੀ ਹਦਾਇਤ 'ਤੇ ਪ੍ਰਭਾਵਿਤ ਪਰਿਵਾਰ ਨੂੰ ਰਾਹਤ ਸਮੱਗਰੀ ਮੁਹੱਈਆ ਕਰਵਾਈ
Ad Position 24