ਕਪੂਰਥਲਾ, 1 ਨਵੰਬਰ (ਵਿ.ਪ੍ਰ.)-ਸਥਾਨਕ ਮੁਹੱਲਾ ਮਹਿਤਾਬਗੜ੍ਹ ਦੀ ਵਾਸੀ ਸੁਨੀਤਾ ਦੇ ਪਰਿਵਾਰ ਦਾ ਘਰ ਨੁਕਸਾਨੇ ਜਾਣ ਦਾ ਮਾਮਲਾ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿਚ ਆਉਣ 'ਤੇ ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਕੁਮਾਰ ਪੰਚਾਲ ਵਲੋਂ ਤੁਰੰਤ ਪੀੜਤ ਪਰਿਵਾਰ ਦੀ ਮਦਦ ਕੀਤੇ ਜਾਣ ਸਬੰਧੀ ਜਾਰੀ ਹਦਾਇਤ ਤੋਂ ਬਾਅਦ ਰੈੱਡ ਕਰਾਸ ਦੇ ਸਕੱਤਰ ਆਰ.ਸੀ. ਬਿਰਹਾ ਦੀ ਅਗਵਾਈ ਵਿਚ ਟੀਮ ਦੇ ਮੈਂਬਰ ਪਟਵਾਰੀ ਜੋਗਿੰਦਰ ਸਿੰਘ ਤੇ ਹੋਰਾਂ ਨੇ ਲੋੜਵੰਦ ਪਰਿਵਾਰ ਦੇ ਘਰ ਜਾ ਕੇ ਉਨ੍ਹਾਂ ਨੂੰ ਰਾਸ਼ਨ ਕਿੱਟ, ਬਰਤਨ, ਕੰਬਲ, ਦਵਾਈਆਂ ਤੇ ਹੋਰ ਸਮਾਨ ਮੁਹੱਈਆ ਕਰਵਾਇਆ | ਇੱਥੇ ਵਰਨਣਯੋਗ ਹੈ ਕਿ ਪਰਿਵਾਰ ਨੇ ਸੋਸ਼ਲ ਮੀਡੀਆ ਰਾਹੀਂ ਪ੍ਰਸ਼ਾਸਨ ਨੂੰ ਸਹਾਇਤਾ ਦੇਣ ਦੀ ਅਪੀਲ ਕੀਤੀ ਸੀ |