ਫਗਵਾੜਾ, 1 ਨਵੰਬਰ (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਯੂਥ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਗੁਰਸਿਮਰ ਸਿੰਘ ਤਰਨ ਤਾਰਨ ਜ਼ਿਮਨੀ ਚੋਣ ਸੰਬੰਧੀ ਜਾਣਕਾਰੀ ਦੇਣ ਲਈ ਸ਼ੋ੍ਰਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮਿਲੇ | ਇਸ ਮੌਕੇ ਗੁਰਸਿਮਰ ਸਿੰਘ ਨੇ ਆਖਿਆ ਕਿ ਤਰਨ ਤਾਰਨ ਹਲਕੇ ਦੇ ਲੋਕ ਹੁਣ ਇਹ ਕਹਿ ਰਹੇ ਹਨ ਕਿ ਪੰਜਾਬ ਦਾ ਭਲਾ ਖੇਤਰੀ ਪਾਰਟੀ ਸ਼ੋ੍ਰਮਣੀ ਅਕਾਲੀ ਦਲ ਹੀ ਕਰ ਸਕਦੀ ਹੈ ਅਤੇ ਬਾਕੀ ਪਾਰਟੀਆਂ ਤਾਂ ਪੰਜਾਬ ਨੂੰ ਲੱੁਟਣ 'ਤੇ ਲੱਗੀਆਂ ਹੋਈਆਂ ਹਨ | ਗੁਰਸਿਮਰ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਮੁਲਾਜ਼ਮ ਵੀ ਇਹ ਆਖ ਰਹੇ ਹਨ ਕਿ ਸ਼ੋ੍ਰਮਣੀ ਅਕਾਲੀ ਦਲ ਦੇ ਰਾਜ ਭਾਗ ਦੌਰਾਨ ਮੁਲਾਜ਼ਮ ਵਰਗ ਖ਼ੁਸ਼ ਸੀ ਅਤੇ ਹੁਣ ਤਾਂ ਨਾ ਕੋਈ ਮਹਿੰਗਾਈ ਭੱਤੇ ਵਿਚ ਵਾਧਾ ਅਤੇ ਤਨਖ਼ਾਹਾਂ ਵੀ ਸਮੇਂ ਸਿਰ ਨਹੀਂ ਮਿਲ ਰਹੀਆਂ | ਗੁਰਸਿਮਰ ਸਿੰਘ ਨੇ ਕਿਹਾ ਜੇਕਰ ਪੰਜਾਬ ਦੇ ਪੈਸਾ ਪੰਜਾਬ ਵਿਚ ਹੀ ਰਹੇਗਾ ਤਾਂ ਹੀ