ਅਹਿਮਦਾਬਾਦ ਵਿਖੇ ਹੰਗਾਮੀ ਹਾਲਤ 'ਚ ਉਤਾਰਿਆ ਜਹਾਜ਼
ਅਹਿਮਦਾਬਾਦ, 30 ਜਨਵਰੀ (ਪੀ.ਟੀ.ਆਈ.)-ਕੁਵੈਤ ਤੋਂ ਦਿੱਲੀ ਜਾ ਰਹੀ ਇੰਡੀਗੋ ਦੀ ਇਕ ਫਲਾਈਟ ਵਿਚ ਬੰਬ ਹੋਣ ਦੀ ਖ਼ਬਰ ਤੋਂ ਬਾਅਦ ਅੱਜ ਸਵੇਰੇ ਅਹਿਮਦਾਬਾਦ ਦੇ ਸਰਦਾਰ ਵੱਲਭਭਾਈ ਪਟੇਲ ਕÏਮਾਂਤਰੀ ਹਵਾਈ ਅੱਡੇ 'ਤੇ ਹਫ਼ੜਾ-ਦਫ਼ੜੀ ਮਚ ਗਈ | ਜਹਾਜ਼ ਵਿਚ ਸਵਾਰ ਇਕ ਯਾਤਰੀ ਨੂੰ ਕਾਗਜ਼ ਦਾ ਇਕ ਟੁਕੜਾ ਮਿਲਿਆ, ਜਿਸ 'ਤੇ ਹੱਥ ਨਾਲ ਲਿਖਿਆ ਸੀ ਕਿ ਜਹਾਜ਼ ਵਿਚ ਬੰਬ ਹੈ | ਸੂਚਨਾ ਮਿਲਦਿਆਂ ਹੀ ਪਾਇਲਟ ਨੇ ਤੁਰੰਤ ਏਅਰ ਟ੍ਰੈਫਿਕ ਕੰਟਰੋਲ (ਏ.ਟੀ.ਐਸ.) ਨਾਲ ਸੰਪਰਕ ਕੀਤਾ ਅਤੇ ਸਵੇਰੇ ਕਰੀਬ 6:40 ਵਜੇ ਜਹਾਜ਼ ਨੂੰ ਸੁਰੱਖਿਅਤ ਰੂਪ 'ਚ ਅਹਿਮਦਾਬਾਦ ਵੱਲ ਮੋੜ ਕੇ ਹੰਗਾਮੀ ਹਾਲਤ ਵਿਚ ਉਥੇ ਉਤਾਰ ਲਿਆ ਗਿਆ | ਜਹਾਜ਼ ਦੇ ਉਤਰਦੇ ਹੀ ਸਾਰੇ 180 ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਅਤੇ ਸੁਰੱਖਿਆ ਕਰਮੀਆਂ ਵਲੋਂ ਪੂਰੇ ਜਹਾਜ਼ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ | ਹਵਾਈ ਅੱਡੇ ਦੇ ਅਧਿਕਾਰੀਆਂ ਅਨੁਸਾਰ ਹੁਣ ਤੱਕ ਦੀ ਜਾਂਚ ਵਿਚ ਕੋਈ ਵੀ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ ਹੈ | ਸੁਰੱਖਿਆ ਏਜੰਸੀਆਂ ਵਲੋਂ ਹਰੀ ਝੰਡੀ ਮਿਲਣ ਤੋਂ ਬਾਅਦ ਹੀ ਜਹਾਜ਼ ਨੂੰ ਦਿੱਲੀ ਲਈ ਰਵਾਨਾ ਕੀਤਾ ਜਾਵੇਗਾ |
ਕੁਵੈਤ ਤੋਂ ਦਿੱਲੀ ਆ ਰਹੀ ਉਡਾਣ 'ਚ ਬੰਬ ਦੀ ਅਫ਼ਵਾਹ
ਅਜੀਤ ਡੈਸਕ
31-01-2026