ਪੁਣੇ, 30 ਜਨਵਰੀ (ਪੀ.ਟੀ.ਆਈ.)-ਐੱਨ. ਸੀ. ਪੀ. ਸੂਤਰਾਂ ਨੇ ਦੱਸਿਆ ਕਿ ਰਾਜ ਸਭਾ ਮੈਂਬਰ ਅਤੇ ਮਰਹੂਮ ਉਪ ਮੁੱਖ ਮੰਤਰੀ ਅਜੀਤ ਪਵਾਰ ਦੀ ਪਤਨੀ ਸੁਨੇਤਰਾ ਪਵਾਰ ਸਨਿਚਰਵਾਰ ਨੂੰ ਮਹਾਰਾਸ਼ਟਰ ਦੇ ਉਪ-ਮੁੱਖ ਮੰਤਰੀ ਵਜੋਂ ਸਹੁੰ ਚੁੱਕ ਸਕਦੇ ਹਨ | ਉਹ ਰਾਜ 'ਚ ਇਹ ਅਹੁਦਾ ਸੰਭਾਲਣ ਵਾਲੀ ਪਹਿਲੀ ਅÏਰਤ ਹੋਵੇਗੀ | ਬੁੱਧਵਾਰ ਨੂੰ ਬਾਰਾਮਤੀ 'ਚ ਹਵਾਈ ਹਾਦਸੇ 'ਚ ਉਪ ਮੁੱਖ ਮੰਤਰੀ ਅਜੀਤ ਪਵਾਰ ਦੀ ਮÏਤ ਤੋਂ ਬਾਅਦ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਨੇਤਾਵਾਂ ਦੇ ਇਕ ਹਿੱਸੇ ਨੇ ਮੰਗ ਕੀਤੀ ਸੀ ਕਿ ਉਨ੍ਹਾਂ ਦੀ ਪਤਨੀ ਸੁਨੇਤਰਾ ਨੂੰ ਇਹ ਅਹੁਦਾ ਮਿਲਣਾ ਚਾਹੀਦਾ ਹੈ | ਇਕ ਸੂਤਰ ਨੇ ਕਿਹਾ ਕਿ ਕੱਲ੍ਹ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਸੰਸਦੀ ਬੋਰਡ ਦੀ ਮੀਟਿੰਗ ਹੋਵੇਗੀ, ਜਿੱਥੇ ਸੁਨੇਤਰਾ ਪਵਾਰ ਨੂੰ ਵਿਧਾਇਕ ਦਲ ਦੀ ਨੇਤਾ ਚੁਣਿਆ ਜਾਵੇਗਾ |' ਇਸ ਘਟਨਾਕ੍ਰਮ ਦੀ ਜਾਣਕਾਰੀ ਰੱਖਣ ਵਾਲੇ ਸੂਤਰ ਨੇ ਕਿਹਾ ਕਿ ਸੰਭਾਵਨਾ ਹੈ ਕਿ ਉਹ ਕੱਲ੍ਹ ਸ਼ਾਮ ਤੱਕ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲੈਣਗੇ | ਰਾਜ ਮੰਤਰੀ ਤੇ ਸੀਨੀਅਰ ਪਾਰਟੀ ਨੇਤਾ ਛਗਨ ਭੁਜਬਲ ਨੇ ਸ਼ੁੱਕਰਵਾਰ ਨੂੰ ਪਹਿਲਾਂ ਕਿਹਾ ਕਿ ਮਹਾਰਾਸ਼ਟਰ 'ਚ ਐਨ.ਸੀ.ਪੀ. ਦੀ ਵਿਧਾਨ ਸਭਾ ਵਿੰਗ 31 ਜਨਵਰੀ ਨੂੰ ਮੁੰਬਈ 'ਚ ਮੀਟਿੰਗ ਕਰੇਗੀ, ਜਿਥੇ ਉਸ ਨੂੰ ਆਪਣਾ ਨੇਤਾ ਨਾਮਜ਼ਦ ਕੀਤਾ ਜਾਵੇਗਾ | ਭੁਜਬਲ ਨੇ ਕਿਹਾ ਕਿ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਸੀ ਕਿ ਜੇਕਰ ਉਨ੍ਹਾਂ ਦਾ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਸਮਾਗਮ ਸਨਿਚਰਵਾਰ ਨੂੰ ਹੀ ਹੁੰਦਾ ਹੈ ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ, ਬਸ਼ਰਤੇ ਇਸ ਬਾਰੇ ਫ਼ੈਸਲਾ ਪਾਰਟੀ ਵਲੋਂ ਲਿਆ ਜਾਵੇ | ਭੁਜਬਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸੁਨੇਤਰਾ ਪਵਾਰ ਇਸ ਸਮੇਂ ਮਹਾਰਾਸ਼ਟਰ ਵਿਧਾਨ ਸਭਾ ਦੇ ਕਿਸੇ ਵੀ ਸਦਨ ਦੀ ਮੈਂਬਰ ਨਹੀਂ ਹੈ | ਹਾਲਾਂਕਿ, ਪੁਣੇ ਜ਼ਿਲ੍ਹੇ ਦੀ ਬਾਰਾਮਤੀ ਵਿਧਾਨ ਸਭਾ ਸੀਟ ਅਜੀਤ ਪਵਾਰ ਦੀ ਮÏਤ ਤੋਂ ਬਾਅਦ ਖ਼ਾਲੀ ਹੋ ਗਈ ਹੈ | ਬਹੁਤ ਸਾਰੇ ਨੇਤਾ ਚਾਹੁੰਦੇ ਹਨ ਕਿ ਉਹ ਉਪ ਮੁੱਖ ਮੰਤਰੀ ਬਣਨ |
ਸੁਨੇਤਰਾ ਪਵਾਰ ਦੇ ਅੱਜ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਦੀ ਸੰਭਾਵਨਾ
ਅਜੀਤ ਡੈਸਕ
31-01-2026