20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਟਰੰਪ ਤੇ ਸ਼ੀ ਨੇ ਈਰਾਨ ਦੇ ਮਾਮਲੇ 'ਤੇ ਕੀਤੀ ਚਰਚਾ

Ad Position 21
No active advertisement
ਅਜੀਤ ਡੈਸਕ 05-02-2026
ਵਾਸ਼ਿੰਗਟਨ, 4 ਫਰਵਰੀ (ਏਜੰਸੀ)-ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਇਕ ਲੰਬੀ ਗੱਲਬਾਤ 'ਚ ਈਰਾਨ ਦੀ ਸਥਿਤੀ 'ਤੇ ਚਰਚਾ ਕੀਤੀ | ਇਹ ਗੱਲਬਾਤ ਅਜਿਹੇ ਸਮੇਂ ਹੋਈ ਹੈ ਜਦੋਂ ਅਮਰੀਕੀ ਪ੍ਰਸ਼ਾਸਨ ਬੀਜਿੰਗ ਤੇ ਹੋਰਾਂ 'ਤੇ ਤਹਿਰਾਨ ਨੂੰ ਅਲੱਗ-ਥਲੱਗ ਕਰਨ ਦਾ ਦਬਾਅ ਪਾ ਰਿਹਾ ਹੈ | ਟਰੰਪ ਨੇ ਕਿਹਾ ਕਿ ਦੋਵਾਂ ਆਗੂਆਂ ਨੇ ਅਮਰੀਕਾ-ਚੀਨ ਸੰਬੰਧਾਂ 'ਚ ਕਈ ਅਹਿਮ ਮੁੱਦਿਆਂ 'ਤੇ ਵੀ ਚਰਚਾ ਕੀਤੀ, ਜਿਨ੍ਹਾਂ 'ਚ ਵਪਾਰ ਤੇ ਤਾਈਵਾਨ ਅਤੇ ਅਪ੍ਰੈਲ 'ਚ ਬੀਜਿੰਗ ਦੀ ਉਨ੍ਹਾਂ ਦੇ ਦੌਰੇ ਦੀ ਯੋਜਨਾ ਸ਼ਾਮਿਲ ਹੈ | ਟਰੰਪ ਨੇ ਸੋਸ਼ਲ ਮੀਡੀਆ ਪੋਸਟ 'ਚ ਕਿਹਾ ਕਿ ਚੀਨ ਨਾਲ ਸੰਬੰਧ ਤੇ ਰਾਸ਼ਟਰਪਤੀ ਸ਼ੀ ਨਾਲ ਮੇਰੇ ਨਿੱਜੀ ਸੰਬੰਧ ਬਹੁਤ ਚੰਗੇ ਹਨ ਤੇ ਅਸੀਂ ਦੋਵੇਂ ਸਮਝਦੇ ਹਾਂ ਕਿ ਇਨ੍ਹਾਂ ਸੰਬੰਧਾਂ ਨੂੰ ਇਸੇ ਤਰ੍ਹਾਂ ਬਣਾਈ ਰੱਖਣਾ ਕਿੰਨਾ ਮਹੱਤਵਪੂਰਨ ਹੈ | ਚੀਨੀ ਸਰਕਾਰ ਨੇ ਇਕ ਬਿਆਨ 'ਚ ਕਿਹਾ ਕਿ ਦੋਵਾਂ ਆਗੂਆਂ ਨੇ ਉਨ੍ਹਾਂ ਪ੍ਰਮੁੱਖ ਸਿਖਰ ਸੰਮੇਲਨਾਂ ਬਾਰੇ ਚਰਚਾ ਕੀਤੀ, ਜਿਨ੍ਹਾਂ ਦੀ ਮੇਜਬਾਨੀ ਦੋਵੇਂ ਦੇਸ਼ ਆਉਣ ਵਾਲੇ ਸਾਲ 'ਚ ਕਰਨਗੇ ਤੇ ਦੋਵਾਂ ਆਗੂਆਂ ਦੇ ਮਿਲਣ ਦੇ ਮੌਕਿਆਂ 'ਤੇ ਵੀ ਗੱਲਬਾਤ ਕੀਤੀ | ਹਾਲਾਂਕਿ ਚੀਨੀ ਬਿਆਨ 'ਚ ਟਰੰਪ ਦੀ ਅਪ੍ਰੈਲ 'ਚ ਬੀਜਿੰਗ ਦੀ ਯਾਤਰਾ ਦਾ ਕੋਈ ਜ਼ਿਕਰ ਨਹੀਂ ਸੀ |

Ad Position 22
No active advertisement
ਪਿਛਲੀ ਖ਼ਬਰ ਅਨੰਦ ਮੈਰਿਜ ਐਕਟ ਸਿੱਕਮ 'ਚ ਵੀ ਲਾਗੂ ਅਗਲੀ ਖ਼ਬਰ ਰਾਹੁਲ ਗਾਂਧੀ ਤੇ ਕੇਂਦਰੀ ਮੰਤਰੀ ਬਿੱਟੂ ਵਿਚਕਾਰ ਹੋਈ ਤਿੱਖੀ ਬਹਿਸ
Ad Position 24