20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਅਨੰਦ ਮੈਰਿਜ ਐਕਟ ਸਿੱਕਮ 'ਚ ਵੀ ਲਾਗੂ

Ad Position 21
No active advertisement
ਅਜੀਤ ਡੈਸਕ 05-02-2026
ਨਵੀਂ ਦਿੱਲੀ, 4 ਫਰਵਰੀ (ਪੀ.ਟੀ.ਆਈ.)-ਰਾਸ਼ਟਰਪਤੀ ਨੇ ਬੁੱਧਵਾਰ ਨੂੰ ਜਾਰੀ ਕੀਤੇ ਗਏ ਇਕ ਸਰਕਾਰੀ ਨੋਟੀਫਿਕੇਸ਼ਨ ਅਨੁਸਾਰ ਸਿੱਖ ਵਿਆਹ ਸਮਾਰੋਹ ਆਨੰਦ ਕਾਰਜ ਦੀ ਰਜਿਸਟ੍ਰੇਸ਼ਨ ਲਈ ਆਨੰਦ ਮੈਰਿਜ ਐਕਟ, 1909 ਨੂੰ ਕੁਝ ਸੋਧਾਂ ਨਾਲ ਸਿੱਕਮ 'ਚ ਵੀ ਲਾਗੂ ਕਰ ਦਿੱਤਾ ਹੈ | ਬੁੱਧਵਾਰ ਨੂੰ ਨੋਟੀਫਾਈ ਕੀਤੇ ਗਏ ਰਾਸ਼ਟਰਪਤੀ ਦੇ ਆਦੇਸ਼, 'ਚ ਕਿਹਾ ਗਿਆ ਹੈ ਕਿ ਸੰਵਿਧਾਨ ਦੇ ਅਨੁਛੇਦ 371ਐਫ ਦੇ ਉਪਬੰਧ (ਐਨ) ਦੁਆਰਾ ਪ੍ਰਦਾਨ ਕੀਤੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਰਾਸ਼ਟਰਪਤੀ ਨੇ ਆਨੰਦ ਮੈਰਿਜ ਐਕਟ, 1909 (1909 ਦਾ 7) ਸਿੱਕਮ ਤੱਕ ਵਧਾ ਦਿੱਤਾ ਹੈ | ਇਸ 'ਚ ਕਿਹਾ ਗਿਆ ਹੈ ਕਿ ਐਕਟ ਦੇ ਉਪਬੰਧ ਕੇਂਦਰ ਸਰਕਾਰ ਦੁਆਰਾ ਸਰਕਾਰੀ ਗਜ਼ਟ 'ਚ ਸੂਚਿਤ ਕੀਤੀਆਂ ਗਈਆਂ ਤਰੀਕਾਂ 'ਤੇ ਰਾਜ 'ਚ ਲਾਗੂ ਹੋਣਗੇ |

Ad Position 22
No active advertisement
ਪਿਛਲੀ ਖ਼ਬਰ ਸਿੱਖ ਬੈਂਕਰਾਂ ਦੇ ਯੋਗਦਾਨ ਬਾਰੇ ਪਹਿਲੀ ਦਸਤਾਵੇਜ਼ੀ ਕਿਤਾਬ ਜਾਰੀ ਅਗਲੀ ਖ਼ਬਰ ਟਰੰਪ ਤੇ ਸ਼ੀ ਨੇ ਈਰਾਨ ਦੇ ਮਾਮਲੇ 'ਤੇ ਕੀਤੀ ਚਰਚਾ
Ad Position 24