ਨਵੀਂ ਦਿੱਲੀ, 4 ਫਰਵਰੀ (ਮਿਸਰਦੀਪ ਭਾਟੀਆ)-ਬੈਂਕਿੰਗ ਖੇਤਰ ਵਿਚ ਭਾਰਤ ਅਤੇ ਵਿਦੇਸ਼ਾਂ ਵਿਚ ਸਿੱਖਾਂ ਵਲੋਂ ਦਿੱਤੇ ਗਏ ਯੋਗਦਾਨ ਨੂੰ ਦਰਸਾਉਂਦੀ ਕਿਤਾਬ 'ਸਿੱਖ ਇੰਨ-ਬੈਂਕਿੰਗ-ਦਾ ਲੀਗੇਸੀ ਆਫ਼ ਟਰੱਸਟ ਐਕਸੀਲੈਂਸ, ਇਕਨਾਮਿਕ ਇੰਮਪੈਕਟ ਇਨ ਇੰਡੀਆ ਐਂਡ ਬੀਓਾਡ' ਅੱਜ ਕਾਂਸਟੀਟਿਊਸ਼ਨ ਕਲੱਬ ਆਫ਼ ਇੰਡੀਆ, ਨਵੀਂ ਦਿੱਲੀ ਵਿਖੇ ਰਿਲੀਜ਼ ਕੀਤੀ ਗਈ | ਇਸ ਕਿਤਾਬ ਦੇ ਲੇਖਕ ਗੁਰਮੀਤ ਸਿੰਘ (ਐਮ. ਏ. ਐਲ. ਐਲ. ਬੀ., ਸੀ. ਏ. ਆਈ. ਆਈ.ਬੀ), ਰਿਟਾਇਰਡ ਚੀਫ਼ ਮੈਨੇਜਰ ਪੰਜਾਬ ਐਂਡ ਸਿੰਧ ਬੈਂਕ ਹਨ | ਇਹ ਦਸਤਾਵੇਜ਼ੀ ਕਿਤਾਬ ਸਿੱਖ ਵਿਦਵਾਨ ਤਰਲੋਚਨ ਸਿੰਘ, ਸੰਸਦ ਮੈਂਬਰ (ਰਾਜ ਸਭਾ), ਡਾ. ਵਿਕਰਮਜੀਤ ਸਿੰਘ ਸਾਹਨੀ, ਅਲਾਹਾਬਾਦ ਬੈਂਕ ਦੇ ਸਾਬਕਾ ਸੀ.ਐਮ.ਡੀ. ਹਰਭਜਨ ਸਿੰਘ, ਸੀਨੀਅਰ ਡਿਪਲੋਮੈਟ ਮਨਜੀਵ ਸਿੰਘ ਪੁਰੀ ਤੇ ਹੋਰ ਵਿਦਵਾਨਾਂ ਵਲੋਂ ਸਾਂਝੇ ਤੌਰ 'ਤੇ ਰਿਲੀਜ਼ ਕੀਤੀ ਗਈ | ਇਸ ਮੌਕੇ ਬੋਲਦਿਆਂ ਤਰਲੋਚਨ ਸਿੰਘ ਨੇ ਇਹ ਕਿਤਾਬ ਲਿਖਣ ਲਈ ਕਿਤਾਬ ਦੇ ਲੇਖਕ ਗੁਰਮੀਤ ਸਿੰਘ ਦੀ ਪ੍ਰਸੰਸਾ ਕੀਤੀ | ਸ. ਪੁਰੀ ਨੇ ਵੀ ਸਿੱਖਾਂ ਦੇ ਯੋਗਦਾਨ ਬਾਰੇ ਚਰਚਾ ਕਰਦਿਆਂ ਕਿਹਾ ਕਿ ਅੱਜ ਸਿੱਖਾਂ ਦੀ ਪਛਾਣ ਦੁਨੀਆ ਵਿਚ ਬਣੀ ਹੈ | ਪੋ੍ਰਗਰਾਮ ਦੌਰਾਨ ਪ੍ਰਸਿੱਧ ਕਵੀ ਡਾ. ਹਰੀ ਸਿੰਘ ਜਾਚਕ ਵਲੋਂ ਕਵਿਤਾ ਵੀ ਪੇਸ਼ ਕੀਤੀ ਗਈ | ਇਸ ਮੌਕੇ ਬੀਬੀ ਰਣਜੀਤ ਕੌਰ, ਡਾ. ਐਸ.ਐਸ. ਕੋਹਲੀ ਤੇ ਡਾ. ਦਲਬੀਰ ਸਿੰਘ ਨੇ ਵੀ ਵਿਚਾਰ ਪੇਸ਼ ਕੀਤੇ |