ਗਾਜ਼ੀਆਬਾਦ (ਯੂ.ਪੀ.), 4 ਫਰਵਰੀ (ਪੀ.ਟੀ.ਆਈ.)-ਗਾਜ਼ੀਆਬਾਦ 'ਚ ਤਿੰਨ ਸਕੀਆਂ ਭੈਣਾਂ ਨੇ 9ਵੀਂ ਮੰਜ਼ਿਲ ਦੀ ਬਾਲਕੋਨੀ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ | ਪੁਲਿਸ ਅਨੁਸਾਰ ਅੱਜ ਤੜਕੇ 2 ਵਜੇ, ਤਿੰਨਾਂ ਨੇ ਆਪਣੇ ਕਮਰੇ ਨੂੰ ਅੰਦਰੋਂ ਬੰਦ ਕਰ ਲਿਆ ਅਤੇ ਫਿਰ ਇਕ ਸਟੂਲ ਰੱਖਿਆ ਅਤੇ ਇਕ-ਇਕ ਕਰਕੇ ਬਾਲਕੋਨੀ ਤੋਂ ਛਾਲ ਮਾਰ ਦਿੱਤੀ | ਇਨ੍ਹਾਂ ਬੱਚੀਆਂ ਦੀ ਉਮਰ ਲਗਪਗ 12, 14 ਅਤੇ 16 ਸਾਲ ਦੀ ਸੀ | ਬੱਚੀਆਂ ਦੇ ਪਿਤਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀਆਂ ਤਿੰਨੋਂ ਧੀਆਂ ਟਾਸਕ-ਅਧਾਰਤ 'ਕੋਰੀਅਨ ਲਵ' ਗੇਮ ਦੀਆਂ ਆਦੀ ਸਨ | ਉਹ ਹਮੇਸ਼ਾ ਇਕੱਠੀਆਂ ਰਹਿੰਦੀਆਂ ਸਨ ਅਤੇ ਇਸ ਗੇਮ ਦੀਆਂ ਇੰਨੀਆਂ ਆਦੀ ਸਨ ਕਿ ਉਨ੍ਹਾਂ ਨੇ ਸਕੂਲ ਵੀ ਛੱਡ ਦਿੱਤਾ ਸੀ | ਪੁਲਿਸ ਅਨੁਸਾਰ ਉਕਤ ਕਦਮ ਬੱਚੀਆਂ ਨੇ ਮਾਪਿਆਂ ਵਲੋਂ ਉਨ੍ਹਾਂ ਦੀਆਂ ਬਹੁਤ ਜ਼ਿਆਦਾ ਆਨਲਾਈਨ ਗੇਮਿੰਗ ਆਦਤਾਂ 'ਤੇ ਇਤਰਾਜ਼ ਪ੍ਰਗਟਾਉਣ ਤੋਂ ਬਾਅਦ ਚੁੱਕਿਆ | ਮਿ੍ਤਕਾਂ ਦੀ ਪਛਾਣ ਪਾਖੀ (12), ਪ੍ਰਾਚੀ (14) ਅਤੇ ਵਿਸ਼ਿਕਾ (16) ਵਜੋਂ ਹੋਈ ਹੈ | ਇਹ ਘਟਨਾ ਗਾਜ਼ੀਆਬਾਦ ਦੀ ਰਿਹਾਇਸ਼ੀ ਟਾਊਨਸ਼ਿਪ 'ਭਾਰਤ ਸਿਟੀ' ਵਿਚ ਵਾਪਰੀ | ਰਿਪੋਰਟਾਂ ਅਨੁਸਾਰ ਤਿੰਨੋਂ ਭੈਣਾਂ ਇਕ-ਦੂਜੇ ਦੇ ਬਹੁਤ ਕਰੀਬ ਸਨ ਅਤੇ ਜ਼ਿਆਦਾਤਰ ਇਕੱਠੀਆਂ ਰਹਿੰਦੀਆਂ ਸਨ | ਪੁਲਿਸ ਨੇ ਦੱਸਿਆ ਕਿ ਲੜਕੀਆਂ ਕੋਵਿਡ-19 ਮਹਾਂਮਾਰੀ ਦੌਰਾਨ ਆਨਲਾਈਨ ਗੇਮਿੰਗ ਦੀਆਂ ਆਦੀ ਹੋ ਗਈਆਂ ਸਨ | ਗਾਜ਼ੀਆਬਾਦ ਪੁਲਿਸ ਵਲੋਂ ਐਕਸ 'ਤੇ ਜਾਰੀ ਵੀਡੀਓ ਵਿਚ ਕਿਹਾ ਗਿਆ ਹੈ ਕਿ ਮਾਪਿਆਂ ਨੇ ਵਾਰ-ਵਾਰ ਆਪਣੀਆਂ ਧੀਆਂ ਦੀ ਗੇਮਿੰਗ ਦੀ ਆਦਤ 'ਤੇ ਇਤਰਾਜ਼ ਪ੍ਰਗਟਾਇਆ ਸੀ ਅਤੇ ਉਨ੍ਹਾਂ ਨੂੰ ਪੜ੍ਹਾਈ ਬਾਰੇ ਸਮਝਾਇਆ ਸੀ | ਇਸ ਮਾਮਲੇ ਨੂੰ ਲੈ ਕੇ ਘਰ ਵਿਚ ਹੋਈ ਬਹਿਸ ਤੋਂ ਬਾਅਦ ਭੈਣਾਂ ਨੇ ਕਥਿਤ ਤÏਰ 'ਤੇ ਇਹ ਖ਼ੌਫ਼ਨਾਕ ਕਦਮ ਚੁੱਕ ਲਿਆ | ਸੁਸਾਇਟੀ ਦੇ ਲੋਕਾਂ ਨੇ ਤੜਕਸਾਰ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ | ਅਧਿਕਾਰੀਆਂ ਨੇ ਮÏਕੇ 'ਤੇ ਪਹੁੰਚ ਕੇ ਅਪਾਰਟਮੈਂਟ ਕੰਪਲੈਕਸ ਦੇ ਅੰਦਰੋਂ ਲਾਸ਼ਾਂ ਬਰਾਮਦ ਕੀਤੀਆਂ | ਡੀ.ਸੀ.ਪੀ. ਪਾਟਿਲ ਨੇ ਕਿਹਾ ਕਿ ਕੁੜੀਆਂ ਦੀ ਪੜ੍ਹਾਈ ਅਨਿਯਮਿਤ ਸੀ ਅਤੇ ਉਹ ਪਿਛਲੇ ਦੋ ਸਾਲਾਂ ਤੋਂ ਸਕੂਲ ਨਹੀਂ ਗਈਆਂ ਸਨ¢