ਨਵੀਂ ਦਿੱਲੀ, 27 ਮਾਰਚ (ਜਗਤਾਰ ਸਿੰਘ)-ਮੱਧ ਪੂਰਬ ਦੇ ਸੰਕਟ ਕਾਰਨ ਬਾਲਣ ਸਪਲਾਈ 'ਤੇ ਦਬਾਅ ਦੇ ਵਿਚਕਾਰ ਕੇਂਦਰ ਸਰਕਾਰ ਨੇ ਉਦਯੋਗਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਵਪਾਰਕ ਐਲ.ਪੀ.ਜੀ. ਦੀ ਸਪਲਾਈ ਵਧਾ ਦਿੱਤੀ ਹੈ ¢ ਰਾਜਾਂ ਨੂੰ ਹੁਣ ਸੰਕਟ ਤੋਂ ਪਹਿਲਾਂ ਦੇ ਪੱਧਰ ਦੇ 70 ਫ਼ੀਸਦੀ ਤੱਕ ਐਲ.ਪੀ.ਜੀ. ਪ੍ਰਾਪਤ ਹੋ ਸਕੇਗੀ, ਜਿਸ ਨਾਲ ਕਈ ਕਿਰਤ ਸੰਬੰਧੀ ਖੇਤਰਾਂ ਨੂੰ ਸਿੱਧਾ ਸਮਰਥਨ ਮਿਲੇਗਾ¢ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਗੈਰ-ਘਰੇਲੂ ਐਲ.ਪੀ.ਜੀ. ਦੀ ਸਪਲਾਈ ਵਿਚ ਵੱਡਾ ਵਾਧਾ ਕਰਦੇ ਹੋਏ ਇਸ ਨੂੰ 70 ਫ਼ੀਸਦੀ ਤੱਕ ਬਹਾਲ ਕਰਨ ਦਾ ਫ਼ੈਸਲਾ ਕੀਤਾ ਹੈ¢ ਇਹ ਜਾਣਕਾਰੀ ਪੈਟਰੋਲੀਅਮ ਸਕੱਤਰ ਡਾ. ਨੀਰਜ ਮਿੱਤਲ ਵਲੋਂ 27 ਮਾਰਚ, 2026 ਨੂੰ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਭੇਜੇ ਗਏ ਇਕ ਪੱਤਰ ਰਾਹੀਂ ਦਿੱਤੀ ਗਈ | ਪਹਿਲਾਂ, ਉਦਯੋਗਾਂ ਨੂੰ ਸਿਰਫ਼ 50 ਫ਼ੀਸਦੀ ਸਪਲਾਈ ਹੋ ਰਹੀ ਸੀ, ਜਿਸ ਵਿਚ ਹੁਣ 20 ਫ਼ੀਸਦੀ ਵਾਧਾ ਕੀਤਾ ਗਿਆ ਹੈ | ਇਹ ਫ਼ੈਸਲਾ 16, 18 ਅਤੇ 21 ਮਾਰਚ ਨੂੰ ਜਾਰੀ ਨਿਰਦੇਸ਼ਾਂ ਤੋਂ ਬਾਅਦ ਲਿਆ ਗਿਆ ¢