ਨਵੀਂ ਦਿੱਲੀ, 27 ਮਾਰਚ (ਪੀ. ਟੀ. ਆਈ.)-ਸੂਤਰਾਂ ਨੇ ਦੱਸਿਆ ਹੈ ਕਿ ਸਰਕਾਰ ਨੇ ਪੱਛਮੀ ਏਸ਼ੀਆ ਟਕਰਾਅ ਕਾਰਨ ਪੈਦਾ ਹੋਣ ਵਾਲੇ ਮੁੱਦਿਆਂ ਦੀ ਜਾਂਚ ਲਈ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ 'ਚ 'ਮੰਤਰੀਆਂ ਦਾ ਗੈਰ-ਰਸਮੀ ਸਮੂਹ' ਸਥਾਪਿਤ ਕੀਤਾ ਹੈ | ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਅਮਿਤ ਸ਼ਾਹ, ਨਿਰਮਲਾ ਸੀਤਾਰਮਨ ਤੇ ਹਰਦੀਪ ਸਿੰਘ ਪੁਰੀ ਗੈਰ-ਰਸਮੀ ਸਮੂਹ ਮੰਤਰੀਆਂ (ਆਈ.ਜੀ.ਓ.ਐਮ.) ਦੇ ਮੈਂਬਰਾਂ 'ਚੋਂ ਹਨ | ਸੂਤਰਾਂ ਨੇ ਕਿਹਾ ਕਿ ਇਹ ਸਮੂਹ ਪੱਛਮੀ ਏਸ਼ੀਆ ਟਕਰਾਅ ਦੇ ਪ੍ਰਭਾਵ ਕਾਰਨ ਪੈਦਾ ਹੋਣ ਵਾਲੇ ਮੁੱਦਿਆਂ ਲਈ ਬਣਾਇਆ ਗਿਆ ਹੈ |