ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਹਵਾਈ ਰੱਖਿਆ ਮਿਜ਼ਾਈਲ ਪ੍ਰਣਾਲੀ ਤੇ ਸਮੁੰਦਰੀ ਟੋਹੀ ਜਹਾਜ਼ ਦੇ ਰੱਖ-ਰਖਾਅ ਲਈ 858 ਕਰੋੜ ਦੇ ਸਮਝੌਤੇ 'ਤੇ ਦਸਤਖ਼ਤ

Ad Position 21
No active advertisement
ਅਜੀਤ ਡੈਸਕ 28-03-2026
ਰੱਖਿਆ ਮੰਤਰਾਲੇ ਨੇ ਭਾਰਤੀ ਫ਼ੌਜ ਲਈ ਇਕ ਹਵਾਈ ਰੱਖਿਆ ਮਿਜ਼ਾਈਲ ਪ੍ਰਣਾਲੀ ਦੀ ਖਰੀਦ ਲਈ ਰੂਸ ਦੀ ਰੋਸੋਬੋਰੋਨੈਕਸਪੋਰਟ ਨਾਲ 445 ਕਰੋੜ ਰੁਪਏ ਦੇ ਇਕਰਾਰਨਾਮੇ 'ਤੇ ਹਸਤਾਖ਼ਰ ਕੀਤੇ ਹਨ | ਰੱਖਿਆ ਮੰਤਰਾਲੇ ਅਨੁਸਾਰ ਭਾਰਤੀ ਜਲ ਸੈਨਾ ਦੇ ਪੀ8ਆਈ ਲੰਬੀ ਦੂਰੀ ਦੇ ਸਮੁੰਦਰੀ ਟੋਹੀ ਜਹਾਜ਼ ਦੇ ਰੱਖ-ਰਖਾਅ ਲਈ ਬੋਇੰਗ ਇੰਡੀਆ ਡਿਫੈਂਸ ਪ੍ਰਾਈਵੇਟ ਲਿਮਟਿਡ ਨਾਲ 413 ਰੁਪਏ ਦਾ ਇਕ ਵੱਖਰਾ ਇਕਰਾਰਨਾਮਾ ਕੀਤਾ ਗਿਆ ਗਿਆ | ਮੰਤਰਾਲੇ ਨੇ ਕਿਹਾ ਕਿ ਭਾਰਤੀ ਫ਼ੌਜ ਲਈ 445 ਕਰੋੜ ਰੁਪਏ ਦੇ ਤੁੰਗੁਸਕਾ ਹਵਾਈ ਰੱਖਿਆ ਮਿਜ਼ਾਈਲ ਪ੍ਰਣਾਲੀਆਂ ਦੀ ਖਰੀਦ ਲਈ ਇਕਰਾਰਨਾਮਾ ਰੂਸ ਦੇ ਜੇ.ਐਸ.ਸੀ. ਰੋਸੋਬੋਰੋਨੈਕਸਪੋਰਟ ਨਾਲ ਕੀਤਾ ਗਿਆ ਹੈ | ਇਹ ਅਤਿ-ਆਧੁਨਿਕ ਮਿਜ਼ਾਈਲਾਂ ਜਹਾਜ਼, ਡਰੋਨ ਅਤੇ ਕਰੂਜ਼ ਮਿਜ਼ਾਈਲਾਂ ਸਮੇਤ ਹਵਾਈ ਖਤਰਿਆਂ ਦੇ ਵਿਰੁੱਧ ਭਾਰਤ ਦੀ ਬਹੁ-ਪੱਧਰੀ ਹਵਾਈ ਰੱਖਿਆ ਸਮਰੱਥਾਵਾਂ ਨੂੰ ਵਧਾਉਣਗੀਆਂ |

Ad Position 22
No active advertisement
ਪਿਛਲੀ ਖ਼ਬਰ ਕੰਗ ਨੇ ਵਿਆਹ ਤੋਂ ਬਾਅਦ ਵਧਦੇ ਧੋਖੇ ਤੇ ਘਰੇਲੂ ਹਿੰਸਾ ਦਾ ਮੁੱਦਾ ਉਠਾਇਆ ਅਗਲੀ ਖ਼ਬਰ ਰਾਜਨਾਥ ਦੀ ਅਗਵਾਈ 'ਚ ਮੰਤਰੀਆਂ ਦਾ ਗੈਰ-ਰਸਮੀ ਸਮੂਹ ਸਥਾਪਤ-ਅਮਿਤ ਸ਼ਾਹ ਮੈਂਬਰ ਹੋਣਗੇ
Ad Position 24
No active advertisement