ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਦੇਸ਼ ਦੀਆਂ ਧੀਆਂ-ਭੈਣਾਂ ਦੀ ਸੁਰੱਖਿਆ ਨੂੰ ਲੈ ਕੇ ਇਕ ਬਹੁਤ ਹੀ ਗੰਭੀਰ ਤੇ ਸੰਵੇਦਨਸ਼ੀਲ ਮੁੱਦਾ ਉਠਾਇਆ | ਉਨ੍ਹਾਂ ਸਮਾਜ 'ਚ ਵਧ ਰਹੇ ਤਲਾਕ ਦੇ ਮਾਮਲਿਆਂ ਤੇ ਘਰੇਲੂ ਹਿੰਸਾ 'ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕੇਂਦਰ ਸਰਕਾਰ ਤੋਂ ਵਿਆਹ ਸਬੰਧੀ ਕਾਨੂੰਨਾਂ 'ਚ ਸਖ਼ਤ ਸੁਧਾਰ ਕਰਨ ਦੀ ਮੰਗ ਕੀਤੀ | ਕੰਗ ਨੇ ਕਿਹਾ ਕਿ ਇਹ ਇਕ ਛੋਟਾ ਜਿਹਾ ਸੁਧਾਰ ਸਾਡੇ ਦੇਸ਼ ਦੀਆਂ ਔਰਤਾਂ ਲਈ ਇਕ ਵੱਡਾ ਸੁਰੱਖਿਆ ਕਵਚ ਸਾਬਤ ਹੋਵੇਗਾ |