ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਨਿੱਜੀ ਕੰਪਨੀਆਂ ਪਹਿਲਾਂ ਹੀ ਤੇਲ ਦੀਆਂ ਕੀਮਤਾਂ 'ਚ ਕਰ ਚੁੱਕੀਆਂ ਵਾਧਾ

Ad Position 21
No active advertisement
ਅਜੀਤ ਡੈਸਕ 04-04-2026

ਸ਼ਿਵ ਸ਼ਰਮਾ
ਜਲੰਧਰ, 3 ਅਪ੍ਰੈਲ-ਪੱਛਮੀ ਏਸ਼ੀਆ ਦੀ ਲੰਬੀ ਹੁੰਦੀ ਜੰਗ ਨਾਲ ਜਿੱਥੇ ਲੋਕਾਂ ਨੂੰ ਰਾਹਤ ਦੇਣ ਲਈ ਭਾਰਤ ਸਰਕਾਰ ਵਲੋਂ ਨਿਰਵਿਘਨ ਤੇਲ ਅਤੇ ਗੈਸ ਸਪਲਾਈ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਪਰ ਇਸ ਦੇ ਬਾਵਜੂਦ ਤੇਲ ਕੰਪਨੀਆਂ ਦੇ ਘਾਟੇ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਕਿਉਂਕਿ ਦੇਸ਼ ਵਿਚ ਆ ਰਹੇ ਕੱਚੇ ਤੇਲ ਦੀ ਸਪਲਾਈ ਉਪਰ ਖ਼ਰਚੇ ਵਿਚ ਕਾਫੀ ਵਾਧਾ ਹੋ ਗਿਆ ਹੈ | ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਵਧ ਰਹੀਆਂ ਰਿਕਾਰਡ ਤੋੜ ਕੀਮਤਾਂ ਕਰਕੇ ਤੇਲ ਕੰਪਨੀਆਂ ਨੂੰ ਰੋਜ਼ਾਨਾ 2300 ਕਰੋੜ ਤੋਂ ਜ਼ਿਆਦਾ ਦਾ ਘਾਟਾ ਸਹਿਣ ਕਰਨਾ ਪੈ ਰਿਹਾ ਹੈ | ਚਾਹੇ ਕਈ ਪੈਟਰੋਲ ਪੰਪ ਡੀਲਰਾਂ ਦਾ ਮੰਨਣਾ ਹੈ ਕਿ ਕੇਂਦਰ ਵਲੋਂ ਤੇਲ ਕੰਪਨੀਆਂ ਦੇ ਕੁਝ ਘਾਟੇ ਦੀ ਭਰਪਾਈ ਕਰਨ ਲਈ ਐਕਸਾਈਜ਼ ਡਿਊਟੀ ਵਿਚ ਕਮੀ ਕੀਤੀ ਗਈ ਹੈ ਪਰ ਇਸ ਦੇ ਬਾਵਜੂਦ ਤੇਲ ਕੰਪਨੀਆਂ ਦੇ ਘਾਟੇ ਨੂੰ ਲਗਾਤਾਰ ਕਿਉਂ ਵਧਿਆ ਦਿਖਾਇਆ ਜਾ ਰਿਹਾ ਹੈ | ਤੇਲ ਕੰਪਨੀਆਂ ਨੇ ਤਾਂ ਪੈ ਰਹੇ ਘਾਟੇ ਨੂੰ ਸਹਿਣ ਕਰਨ ਲਈ ਦੋ ਹਫ਼ਤੇ ਪਹਿਲਾਂ ਵੱਡੇ ਖਪਤਕਾਰਾਂ ਨੂੰ ਦਿੱਤੇ ਜਾਂਦੇ ਸਸਤੇ ਤੇਲ ਦੀ ਕੀਮਤ ਵਿਚ 22 ਰੁਪਏ ਪ੍ਰਤੀ ਲੀਟਰ ਦਾ ਵਾਧਾ ਕਰ ਦਿੱਤਾ ਸੀ ਤਾਂ ਵੀ ਤੇਲ ਕੰਪਨੀਆਂ ਲਗਾਤਾਰ ਵਧ ਰਹੇ ਘਾਟੇ ਕਰਕੇ ਕਈ ਲੋਕਾਂ ਨੂੰ ਇਹ ਵੀ ਸ਼ੰਕਾ ਹੈ ਕਿ ਆਉਣ ਵਾਲੇ ਸਮੇਂ ਵਿਚ ਆਮ ਲੋਕਾਂ ਲਈ ਤੇਲ ਦੀਆਂ ਕੀਮਤਾਂ ਨੂੰ ਕਿਸੇ ਵੀ ਹਾਲਤ ਵਿਚ ਵਧਣੋਂ ਨਹੀਂ ਰੋਕਿਆ ਜਾ ਸਕੇਗਾ | ਨਿੱਜੀ ਕੰਪਨੀਆਂ ਨੇ ਪਹਿਲਾਂ ਹੀ ਪੈਟਰੋਲ ਅਤੇ ਡੀਜ਼ਲ ਦੀ ਕੀਮਤਾਂ ਵਿਚ ਵਾਧਾ ਕਰ ਦਿੱਤਾ ਸੀ | ਇਕ ਨਿੱਜੀ ਕੰਪਨੀ ਨੇ ਪੈਟਰੋਲ 5 ਰੁਪਏ ਤੇ ਡੀਜ਼ਲ 3 ਰੁਪਏ ਪ੍ਰਤੀ ਲੀਟਰ ਮਹਿੰਗਾ ਕਰ ਦਿੱਤਾ ਸੀ ਜਦਕਿ ਤੇਲ ਕੰਪਨੀਆਂ ਵਲੋਂ ਆਮ ਲੋਕਾਂ ਲਈ ਅਜੇ ਤੇਲ ਕੀਮਤਾਂ ਵਿਚ ਕਿਸੇ ਤਰ੍ਹਾਂ ਦਾ ਕੋਈ ਵਾਧਾ ਨਹੀਂ ਕੀਤਾ ਗਿਆ | ਉਂਜ ਇਸ ਮਹੀਨੇ ਇਕ ਕੇਂਦਰੀ ਸ਼ਾਸਿਤ ਰਾਜ ਸਮੇਤ 5 ਰਾਜਾਂ ਵਿਚ ਵਿਧਾਨ ਸਭਾ ਚੋਣਾਂ ਆ ਰਹੀਆਂ ਹਨ ਤਾਂ ਚੋਣਾਂ ਕਰਕੇ ਤੇਲ ਵਾਧੇ ਦੀ ਕਿਸੇ ਤਰ੍ਹਾਂ ਦੀ ਕੋਈ ਸੰਭਾਵਨਾ ਨਹੀਂ ਹੈ ਪਰ ਉਂਜ ਤੇਲ ਕਾਰੋਬਾਰ ਖੇਤਰ ਦੇ ਮਾਹਿਰ ਇਹ ਮੰਨ ਕੇ ਚੱਲ ਰਹੇ ਹਨ ਕਿ ਅਪ੍ਰੈਲ ਦੇ ਆਖ਼ਰੀ ਦਿਨਾਂ ਵਿਚ ਆਮ ਲੋਕਾਂ ਲਈ ਤੇਲ ਕੀਮਤਾਂ ਜ਼ਰੂਰ ਝਟਕਾ ਦੇ ਸਕਦੀਆਂ ਹਨ | ਉਂਜ ਵੀ ਇਸ ਵੇਲੇ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਇਕ ਮਹੀਨੇ ਤੋਂ ਜ਼ਿਆਦਾ ਸਮੇਂ ਵਿਚ ਦੁੱਗਣੀਆਂ ਹੋ ਗਈਆਂ ਹਨ |

Ad Position 22
No active advertisement
ਪਿਛਲੀ ਖ਼ਬਰ ਦੇਸ਼ 'ਚ ਖਪਤ ਵਿਚ ਹੋਏ ਵਾਧੇ ਕਾਰਨ ਕੱਚੇ ਤੇਲ ਦੀ ਦਰਾਮਦ 88 ਫ਼ੀਸਦੀ ਤੱਕ ਪੁੱਜੀ ਅਗਲੀ ਖ਼ਬਰ ਬੰਗਾਲ 'ਚ ਸੀ.ਏ.ਪੀ.ਐਫ. ਦੀਆਂ 500 ਕੰਪਨੀਆਂ ਚੋਣਾਂ ਤੋਂ ਬਾਅਦ ਵੀ ਰੱਖਣ ਦਾ ਫ਼ੈਸਲਾ
Ad Position 24
No active advertisement