ਨੌਵੀਂ ਲਈ ਗਣਿਤ ਤੇ ਵਿਗਿਆਨ ਦੀ ਦੋ ਪੱਧਰੀ ਪ੍ਰਣਾਲੀ
ਨਵੀਂ ਦਿੱਲੀ, 3 ਅਪ੍ਰੈਲ (ਪੀ. ਟੀ. ਆਈ.)-ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ. ਬੀ. ਐਸ. ਈ.) ਨੇ ਆਪਣਾ ਨਵਾਂ ਪਾਠਕ੍ਰਮ ਜਾਰੀ ਕਰ ਦਿੱਤਾ ਹੈ | ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ 2026-27 ਦੇ ਵਿਦਿਅਕ ਸੈਸ਼ਨ ਤੋਂ ਛੇਵੀਂ ਜਮਾਤ ਲਈ ਤਿੰਨ-ਭਾਸ਼ਾਈ ਫਾਰਮੂਲੇ ਨੂੰ ਪੜਾਅਵਾਰ ਤਰੀਕੇ ਨਾਲ ਲਾਗੂ ਕੀਤਾ ਜਾਵੇਗਾ ਅਤੇ ਨÏਵੀਂ ਜਮਾਤ ਲਈ ਗਣਿਤ ਤੇ ਵਿਗਿਆਨ ਦੀ ਦੋ-ਪੱਧਰੀ ਪ੍ਰਣਾਲੀ ਸ਼ੁਰੂ ਹੋਵੇਗੀ | ਜਦੋਂ ਕਿ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਤਹਿਤ ਲਾਜ਼ਮੀ ਤਿੰਨ-ਭਾਸ਼ਾਈ ਫਾਰਮੂਲਾ 2026 ਤੋਂ ਜਮਾਤ 6ਵੀਂ ਲਈ ਲਾਗੂ ਕੀਤਾ ਜਾਵੇਗਾ, ਜਦਕਿ 9ਵੀਂ ਜਮਾਤ ਲਈ ਗਣਿਤ ਤੇ ਵਿਗਿਆਨ 'ਚ ਲਾਜ਼ਮੀ ਮਿਆਰੀ ਅਤੇ ਵਿਕਲਪਿਕ ਉਨਤ ਕੋਰਸਾਂ ਦੀ ਦੋ-ਪੱਧਰੀ ਪ੍ਰਣਾਲੀ ਸ਼ੁਰੂ ਕੀਤੀ ਜਾਵੇਗੀ | ਇਕ ਸੀਨੀਅਰ ਬੋਰਡ ਅਧਿਕਾਰੀ ਨੇ ਕਿਹਾ ਕਿ ਭਾਸ਼ਾਵਾਂ ਨੂੰ ਵੱਖ-ਵੱਖ ਪੜਾਵਾਂ, ਆਰ1, ਆਰ2, ਆਰ3, 'ਚ ਇਕ ਸੰਰਚਿਤ ਤਿੰਨ-ਭਾਸ਼ਾਈ ਢਾਂਚੇ ਜ਼ਰੀਏ ਵਿਵਸਥਿਤ ਕੀਤਾ ਜਾਵੇਗਾ | ਨਵੇਂ ਰਾਸ਼ਟਰੀ ਪਾਠਕ੍ਰਮ ਢਾਂਚੇ ਦੀਆਂ ਸਿਫ਼ਾਰਸ਼ਾਂ ਅਨੁਸਾਰ ਇਨ੍ਹਾਂ ਤਿੰਨਾਂ 'ਚੋਂ ਦੋ ਭਾਸ਼ਾਵਾਂ ਭਾਰਤ ਦੀਆਂ ਮੂਲ ਭਾਸ਼ਾਵਾਂ ਹੋਣੀਆਂ ਚਾਹੀਦੀਆਂ ਹਨ | ਬਹੁ-ਭਾਸ਼ਾਈ ਸਿੱਖਿਆ ਨੂੰ ਪੜਾਅਵਾਰ ਤਰੀਕੇ ਨਾਲ ਲਾਗੂ ਕਰਨ ਦੀ ਬੋਰਡ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਂਦੇ ਹੋਏ 2026-27 ਦੇ ਵਿੱਦਿਅਕ ਸੈਸ਼ਨ ਤੋਂ ਕਲਾਸ 6 ਲਈ ਤੀਜੀ ਭਾਸ਼ਾ ਨੂੰ ਲਾਜ਼ਮੀ ਕਰ ਦਿੱਤਾ ਜਾਵੇਗਾ, ਤਾਂਕਿ ਇਹ ਯਕੀਨੀ ਹੋ ਸਕੇ ਕਿ ਹਰੇਕ ਸਿਖਿਆਰਥੀ ਘੱਟੋ-ਘੱਟ ਦੋ ਭਾਰਤੀ ਭਾਸ਼ਾਵਾਂ ਪੜ੍ਹ ਸਕੇ | ਅਧਿਕਾਰੀ ਨੇ ਅੱਗੇ ਕਿਹਾ ਕਿ ਹਾਲਾਂਕਿ ਇਹ ਫਾਇਦੇਮੰਦ ਹੈ ਕਿ ਭਾਸ਼ਾਵਾਂ ਦੀ ਇਸੇ ਯੋਜਨਾ ਨੂੰ ਅਪਣਾਇਆ ਜਾਵੇ, ਪਰ ਕੁਝ ਵਿਸ਼ੇਸ਼ ਹਾਲਾਤਾਂ 'ਚ-ਜਿਵੇਂ ਵਿਦੇਸ਼ੀ ਸਕੂਲਾਂ ਤੋਂ ਵਾਪਸ ਆਉਣ ਵਾਲੇ ਵਿਦਿਆਰਥੀਆਂ ਦੇ ਮਾਮਲੇ 'ਚ, ਜਿਥੇ ਉਨ੍ਹਾਂ ਨੇ 8ਵੀਂ ਜਾਂ 9ਵੀਂ ਤੱਕ ਜਿਸ ਤੀਜੀ ਭਾਸ਼ਾ ਦਾ ਅਧਿਐਨ ਕੀਤਾ ਹੈ, ਉਹ ਇਥੋਂ ਦੇ ਸਕੂਲਾਂ 'ਚ ਉਪਲਬਧ ਨਹੀਂ ਹੈ, ਅਜਿਹੇ ਵਿਦਿਆਰਥੀਆਂ ਨੂੰ ਵਿਦਿਆਰਥੀਆਂ ਨੂੰ ਪ੍ਰਵਾਨਿਤ ਨਿਯਮਾਂ ਅਨੁਸਾਰ ਛੋਟ ਦਿੱਤੀ ਜਾ ਸਕਦੀ ਹੈ | ਹਾਲਾਂਕਿ, ਅਜਿਹੇ ਵਿਦਿਆਰਥੀਆਂ ਨੂੰ ਪੜ੍ਹਾਈ ਦੀ ਯੋਜਨਾ 'ਚ ਨਿਰਧਾਰਤ ਵਿਸ਼ਿਆਂ ਦੀ ਕੁੱਲ ਗਿਣਤੀ ਦਾ ਅਧਿਐਨ ਕਰਨਾ ਜ਼ਰੂਰੀ ਹੋਵੇਗਾ | 2026-27 ਦੇ ਅਕਾਦਮਿਕ ਸੈਸ਼ਨ ਤੋਂ ਸ਼ੁਰੂ ਹੋਣ ਵਾਲੀ ਦੋ-ਪੱਧਰੀ ਪ੍ਰਣਾਲੀ ਦੀ ਸ਼ੁਰੂਆਤ ਨਾਲ ਗਣਿਤ ਅਤੇ ਵਿਗਿਆਨ 'ਚ ਵੱਡੀ ਢਾਂਚਾਗਤ ਤਬਦੀਲੀ ਆਵੇਗੀ |
ਸੀ.ਬੀ.ਐਸ.ਈ. ਵਲੋਂ 6ਵੀਂ ਜਮਾਤ ਤੋਂ ਤਿੰਨ-ਭਾਸ਼ਾਈ ਫਾਰਮੂਲਾ ਲਾਗੂ
ਅਜੀਤ ਡੈਸਕ
04-04-2026