ਆਈ.ਐਨ.ਐਸ. ਤਾਰਾਗਿਰੀ ਅਤੇ ਪ੍ਰਮਾਣੂ ਪਣਡੁੱਬੀ ਆਈ.ਐਨ.ਐਸ. ਅਰਿਦਮਨ ਜਲ ਸੈਨਾ 'ਚ ਸ਼ਾਮਿਲ
ਵਿਸ਼ਾਖਾਪਟਨਮ, 3 ਅਪ੍ਰੈਲ (ਪੀ. ਟੀ. ਆਈ.)-ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਦੇਸ਼ ਦਾ 95 ਪ੍ਰਤੀਸ਼ਤ ਵਪਾਰ, ਜਿਸ 'ਚ ਊਰਜਾ ਸਪਲਾਈ ਵੀ ਸ਼ਾਮਿਲ ਹੈ, ਸਮੁੰਦਰ ਰਾਹੀਂ ਹੁੰਦਾ ਹੈ | ਉਨ੍ਹਾਂ ਨੇ ਉੱਭਰ ਰਹੇ ਸਮੁੰਦਰੀ ਖ਼ਤਰਿਆਂ ਤੋਂ ਵਪਾਰਕ ਸ਼ਿਪਿੰਗ ਲੇਨਾਂ ਅਤੇ ਤੇਲ ਟੈਂਕਰਾਂ ਨੂੰ ਸੁਰੱਖਿਅਤ ਕਰਨ 'ਚ ਭਾਰਤੀ ਜਲ ਸੈਨਾ ਦੀ ਲਾਜ਼ਮੀ ਭੂਮਿਕਾ ਦਾ ਜ਼ਿਕਰ ਕੀਤਾ | ਇਥੇ ਆਈ. ਐਨ. ਐਸ. ਤਾਰਾਗਿਰੀ ਦੇ ਕਮਿਸ਼ਨਿੰਗ ਸਮਾਰੋਹ 'ਚ ਬੋਲਦਿਆਂ ਰੱਖਿਆ ਮੰਤਰੀ ਨੇ ਕਿਹਾ ਕਿ ਭਾਰਤੀ ਜਲ ਸੈਨਾ ਹਿੰਦ ਮਹਾਸਾਗਰ 'ਚ ਲਗਾਤਾਰ ਆਪਣੀ ਮÏਜੂਦਗੀ ਬਣਾਈ ਰੱਖਦੀ ਹੈ-ਭਾਵੇਂ ਇਹ ਫਾਰਸ ਦੀ ਖਾੜੀ ਹੋਵੇ ਜਾਂ ਮਲੱਕਾ ਜਲਡਮਰੂ | ਪੱਛਮੀ ਏਸ਼ੀਆ 'ਚ ਮÏਜੂਦਾ ਸਥਿਤੀ ਦੇ ਮੱਦੇਨਜ਼ਰ ਤੇਲ ਸਪਲਾਈ 'ਚ ਵਿਘਨ ਤੇ ਤੇਲ ਟੈਂਕਰਾਂ ਦੀ ਰੁਕਾਵਟ ਤੋਂ ਬਾਅਦ ਰਾਜਨਾਥ ਸਿੰਘ ਦੀਆਂ ਟਿੱਪਣੀਆਂ ਮਹੱਤਵਪੂਰਨ ਮੰਨੀਆਂ ਜਾਂਦੀਆਂ ਹਨ | ਰੱਖਿਆ ਮੰਤਰੀ ਨੇ ਵਿਸ਼ਾਖਾਪਟਨਮ 'ਚ ਪ੍ਰਮਾਣੂ ਪਣਬੁੱਬੀ ਆਈ. ਐਨ. ਐਸ. ਅਰਿਦਮਨ ਅਤੇ ਸਟੀਲਥ ਫਿ੍ਗੇਟ ਆਈ. ਐਨ. ਐਸ. ਤਾਰਾਗਿਰੀ ਨੂੰ ਰਾਸ਼ਟਰ ਨੂੰ
ਸਮਰਪਿਤ ਕੀਤਾ | ਉਨ੍ਹਾਂ ਅਨੁਸਾਰ ਇਕ ਮਜ਼ਬੂਤ ਤੇ ਸਮਰੱਥ ਜਲ ਸੈਨਾ ਦੇਸ਼ ਲਈ ਇਕ ਬਦਲ ਨਹੀਂ, ਸਗੋਂ ਇਕ ਜ਼ਰੂਰਤ ਹੈ | ਸਮੁੰਦਰ 'ਚ ਬਹੁਤ ਸਾਰੇ ਸੰਵੇਦਨਸ਼ੀਲ ਬਿੰਦੂ ਹਨ, ਜਿਥੇ ਸਾਡੀ ਜਲ ਸੈਨਾ ਨੇ ਸਾਮਾਨ ਦੀ ਸੁਚਾਰੂ ਸਪਲਾਈ ਨੂੰ ਯਕੀਨੀ ਬਣਾਉਣ ਲਈ ਲਗਾਤਾਰ ਆਪਣੀ ਸਰਗਰਮ ਮÏਜੂਦਗੀ ਬਣਾਈ ਹੈ | ਜਦੋਂ ਵੀ ਉਥੇ ਤਣਾਅ ਦੀ ਸਥਿਤੀ ਹੁੰਦੀ ਹੈ ਤਾਂ ਭਾਰਤੀ ਜਲ ਸੈਨਾ ਨੇ ਸਾਡੇ ਵਪਾਰਕ ਜਹਾਜ਼ਾਂ ਅਤੇ ਤੇਲ ਟੈਂਕਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਹੈ | ਉਨ੍ਹਾਂ ਕਿਹਾ ਕਿ ਭਾਰਤੀ ਜਲ ਸੈਨਾ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਨਾ ਸਿਰਫ਼ ਦੇਸ਼ ਦੇ ਹਿੱਤਾਂ ਦੀ ਰੱਖਿਆ ਕਰਨ ਦੇ ਸਮਰੱਥ ਹੈ, ਸਗੋਂ ਜੇਕਰ ਲੋੜ ਪਵੇ ਤਾਂ ਦੁਨੀਆ ਭਰ 'ਚ ਆਪਣੇ ਨਾਗਰਿਕਾਂ ਅਤੇ ਵਪਾਰਕ ਮਾਰਗਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹਰ ਜ਼ਰੂਰੀ ਕਦਮ ਵੀ ਚੁੱਕ ਸਕਦੀ ਹੈ |
ਆਈ. ਐਨ. ਐਸ. ਤਾਰਾਗਿਰੀ ਦੀਆਂ ਵਿਸ਼ੇਸ਼ਤਾਵਾਂ
ਇਹ ਪ੍ਰਾਜੈਕਟ 17ਏ ਅਧੀਨ ਬਣਾਇਆ ਗਿਆ ਚÏਥਾ ਸ਼ਕਤੀਸ਼ਾਲੀ ਜੰਗੀ ਜਹਾਜ਼ ਹੈ | ਇਹ ਪੂਰੀ ਤਰ੍ਹਾਂ ਭਾਰਤ 'ਚ ਬਣਾਇਆ ਗਿਆ ਹੈ | 6,670 ਟਨ ਵਜ਼ਨ ਵਾਲਾ, ਇਹ ਜੰਗੀ ਜਹਾਜ਼ ਨਾ ਸਿਰਫ਼ 'ਮੇਕ ਇਨ ਇੰਡੀਆ' ਦੀ ਸਫਲਤਾ ਦੀ ਉਦਾਹਰਣ ਦਿੰਦਾ ਹੈ ਬਲਕਿ ਸਾਡੇ ਸਵਦੇਸ਼ੀ ਸ਼ਿਪਯਾਰਡਾਂ ਦੀਆਂ ਅਤਿ-ਆਧੁਨਿਕ ਇੰਜੀਨੀਅਰਿੰਗ ਸਮਰੱਥਾਵਾਂ ਨੂੰ ਵੀ ਦਰਸਾਉਂਦਾ ਹੈ | ਰਾਡਾਰ ਤੋਂ ਬਚਣ ਲਈ ਆਪਣੇ ਉੱਨਤ ਹਥਿਆਰਾਂ ਅਤੇ ਸਟੀਲਥ ਸਮਰੱਥਾਵਾਂ ਦੇ ਨਾਲ, ਆਈ. ਐਨ. ਐਸ. ਤਾਰਾਗਿਰੀ ਹਿੰਦ-ਪ੍ਰਸ਼ਾਂਤ ਖੇਤਰ 'ਚ ਭਾਰਤ ਦੀ ਅਭੇਦ ਢਾਲ ਸਾਬਤ ਹੋਵੇਗਾ | ਤਾਰਾਗਿਰੀ ਬਹੁਤ ਸ਼ਕਤੀਸ਼ਾਲੀ ਤੇ ਘਾਤਕ ਹੈ, ਸ਼ਕਤੀਸ਼ਾਲੀ ਹਥਿਆਰਾਂ ਅਤੇ ਸੈਂਸਰਾਂ ਨਾਲ ਲੈਸ ਹੈ | ਆਈ. ਐਨ. ਐਸ. ਤਾਰਾਗਿਰੀ ਬ੍ਰਹਮੋਸ ਸੁਪਰਸੋਨਿਕ ਮਿਜ਼ਾਈਲ, ਐਮ. ਐਫ.-ਸਟਾਰ ਰਾਡਾਰ, ਐਮ. ਆਰ. ਐਸ. ਏ. ਐਮ. ਹਵਾਈ-ਰੱਖਿਆ ਪ੍ਰਣਾਲੀ, 30 ਐਮ. ਐਮ. ਅਤੇ 12.7 ਐਮ. ਐਮ. ਨਜ਼ਦੀਕੀ ਹਥਿਆਰ ਪ੍ਰਣਾਲੀਆਂ ਨਾਲ ਲੈਸ ਹੈ | ਇਸ ਤੋਂ ਇਲਾਵਾ, ਇਹ ਐਂਟੀ-ਪਣਡੁੱਬੀ ਯੁੱਧ ਕਾਰਜਾਂ ਲਈ ਰਾਕੇਟ ਅਤੇ ਟਾਰਪੀਡੋ ਨਾਲ ਲੈਸ ਹੈ, ਜੋ ਇਸਨੂੰ ਹੋਰ ਵੀ ਸ਼ਕਤੀਸ਼ਾਲੀ ਬਣਾਉਂਦਾ ਹੈ |
ਆਈ. ਐਨ. ਐਸ. ਅਰਿਦਮਨ ਦੀਆਂ ਵਿਸ਼ੇਸ਼ਤਾਵਾਂ
ਆਈ. ਐਨ. ਐਸ. ਅਰਿਦਮਨ ਭਾਰਤ ਦੀ ਉੱਨਤ ਪ੍ਰਮਾਣੂ-ਸੰਚਾਲਿਤ ਬੈਲਿਸਟਿਕ ਮਿਜ਼ਾਈਲ ਪਣਡੁੱਬੀ ਹੈ | ਅਰਿਦਮਨ ਦੀ ਸਭ ਤੋਂ ਵਿਲੱਖਣ ਵਿਸ਼ੇਸ਼ਤਾ ਇਸ ਦੀਆਂ ਅੱਠ ਲੰਬਕਾਰੀ ਲਾਂਚ ਟਿਊਬਾਂ ਹਨ, ਜੋ ਲੰਬੀ ਦੂਰੀ ਦੀਆਂ ਕੇ-4 ਮਿਜ਼ਾਈਲਾਂ ਜਾਂ ਵੱਡੀ ਗਿਣਤੀ 'ਚ ਕੇ-15 ਮਿਜ਼ਾਈਲਾਂ ਨੂੰ ਲਿਜਾਣ ਦੇ ਸਮਰੱਥ ਹਨ | ਇਹ ਪਣਡੁੱਬੀ ਸਮੁੰਦਰ 'ਚ ਡੂੰਘਾਈ 'ਚ ਲੁਕ ਕੇ ਕਿਸੇ ਵੀ ਸਮੇਂ ਦੁਸ਼ਮਣ ਵਿਰੁੱਧ ਜਵਾਬੀ ਪ੍ਰਮਾਣੂ ਹਮਲਾ ਕਰਨ ਦੇ ਸਮਰੱਥ ਹੈ | ਆਈ.ਐਨ.ਐਸ. ਅਰਿਦਮਨ ਲਗਭਗ 125 ਮੀਟਰ ਲੰਬਾ ਹੈ ਅਤੇ ਇਸਦਾ ਭਾਰ 7,000 ਟਨ ਹੈ | ਇਸਨੂੰ ਵਿਸ਼ਾਖਾਪਟਨਮ 'ਚ ਭਾਰਤੀ ਜਲ ਸੈਨਾ ਦੇ ਐਡਵਾਂਸਡ ਟੈਕਨਾਲੋਜੀ ਵਹੀਕਲ (ਏ.ਟੀ.ਵੀ.) ਪ੍ਰਾਜੈਕਟ ਤਹਿਤ ਬਣਾਇਆ ਗਿਆ ਹੈ |
ਜਲ ਸੈਨਾ ਭਾਰਤੀ ਵਪਾਰਕ ਜਹਾਜ਼ਾਂ, ਤੇਲ ਟੈਂਕਰਾਂ ਦੀ ਸੁਰੱਖਿਆ ਯਕੀਨੀ ਬਣਾਉਂਦੀ ਹੈ-ਰੱਖਿਆ ਮੰਤਰੀ
ਅਜੀਤ ਡੈਸਕ
04-04-2026