ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਈਰਾਨ ਨੇ ਐਫ-15 ਲੜਾਕੂ ਜਹਾਜ਼ ਸੁੱਟਿਆ ਅਮਰੀਕਾ ਨੇ ਇਕ ਪਾਇਲਟ ਨੂੰ ਸੁਰੱਖਿਅਤ ਕੱਢਿਆ <br/>

Ad Position 21
No active advertisement
ਅਜੀਤ ਡੈਸਕ 04-04-2026

ਟਰੰਪ ਪ੍ਰਸ਼ਾਸਨ ਨੇ ਅਮਰੀਕੀ ਫ਼ੌਜ ਮੁਖੀ ਰੈਂਡੀ ਜਾਰਜ ਸਮੇਤ ਤਿੰਨ ਜਨਰਲ ਜਬਰੀ ਹਟਾਏ
ਤਹਿਰਾਨ/ਦੁਬਈ/ਵਾਸ਼ਿੰਗਟਨ, 3 ਅਪ੍ਰੈਲ (ਏਜੰਸੀ)-ਈਰਾਨੀ ਫ਼ੌਜ ਨੇ ਸ਼ੁੱਕਰਵਾਰ ਨੂੰ ਅਮਰੀਕਾ ਦੇ ਇਕ ਐਫ-15 ਲੜਾਕੂ ਜਹਾਜ਼ ਨੂੰ ਸੁੱਟਣ ਦਾ ਦਾਅਵਾ ਕੀਤਾ ਹੈ | ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (ਆਈ. ਆਰ. ਜੀ. ਸੀ.) ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਇਸ ਦੀ ਨਵੀਂ ਵਿਕਸਤ ਹਵਾਈ ਰੱਖਿਆ ਪ੍ਰਣਾਲੀ ਨੇ ਮੱਧ ਈਰਾਨ 'ਚ ਇਕ ਸਟੀਲਥ ਐਫ-15 ਲੜਾਕੂ ਜਹਾਜ਼ ਨੂੰ ਸਫ਼ਲਤਾਪੂਰਵਕ ਨਿਸ਼ਾਨਾ ਬਣਾਇਆ | ਆਈ.ਆਰ.ਜੀ.ਸੀ. ਨੇ ਕਿਹਾ ਕਿ ਜਹਾਜ਼, ਜੋ ਕਿ ਅਮਰੀਕੀ ਹਵਾਈ ਸੈਨਾ ਦੇ ਲੈਕੇਨਹੀਥ ਸਕੁਐਡਰਨ ਦਾ ਹਿੱਸਾ ਸੀ, ਪੂਰੀ ਤਰ੍ਹਾਂ ਤਬਾਹ ਹੋ ਗਿਆ | ਈਰਾਨ ਦੇ ਸਰਕਾਰੀ ਟੈਲੀਵਿਜ਼ਨ ਨੇ ਦਾਅਵਾ ਕੀਤਾ ਕਿ ਜਹਾਜ਼ 'ਚੋਂ ਪਾਇਲਟ ਛਾਲ ਮਾਰਨ 'ਚ ਕਾਮਯਾਬ ਰਹੇ, ਜਿਨ੍ਹਾਂ ਨੂੰ ਜ਼ਿੰਦਾ ਗਿ੍ਫ਼ਤਾਰ ਜਾਂ ਗੋਲੀ ਮਾਰਨ ਵਾਲੇ ਨੂੰ ਇਨਾਮ ਦਿੱਤਾ ਜਾਵੇਗਾ | ਦੂਜੇ ਪਾਸੇ, ਅਮਰੀਕੀ ਫ਼ੌਜ ਵਲੋਂ ਦੋ ਸੀਟਾਂ ਵਾਲੇ ਇਸ ਜਹਾਜ਼ ਦੇ ਇਕ ਪਾਇਲਟ ਨੂੰ ਸੁਰੱਖਿਅਤ ਕੱਢ ਲੈਣ ਦੀ ਖ਼ਬਰ ਹੈ, ਜਦੋਂਕਿ ਦੂਜੇ ਦੀ ਭਾਲ ਜਾਰੀ ਹੈ | ਵਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੋਲੀਨ ਲੀਵਿਟ ਨੇ ਦੱਸਿਆ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮਾਮਲੇ ਤੋਂ ਜਾਣੂੰ ਕਰਵਾ ਦਿੱਤਾ ਗਿਆ ਹੈ | ਇਹ ਸਪੱਸ਼ਟ ਨਹੀਂ ਸੀ ਕਿ ਜੈੱਟ ਨੂੰ ਈਰਾਨੀ ਫ਼ੌਜ ਵਲੋਂ ਸੁੱਟਿਆ ਗਿਆ ਹੈ ਜਾਂ ਜਹਾਜ਼ ਹਾਦਸਾਗ੍ਰਸਤ ਹੋਇਆ ਹੈ | ਹਾਲਾਂਕਿ, ਕੁਝ ਰਿਪੋਰਟਾਂ 'ਚ ਇਕ ਪਾਇਲਟ ਨੂੰ ਗਿ੍ਫ਼ਤਾਰ ਕਰ ਲੈਣ ਦੀਆਂ ਵੀ ਖ਼ਬਰਾਂ ਹਨ | ਦੂਜੇ ਪਾਸੇ, ਟਰੰਪ ਪ੍ਰਸ਼ਾਸਨ 'ਚ ਜੰਗ ਨੂੰ ਲੈ ਕੇ ਖਿੱਚੋਤਾਣ ਦੇਖਣ ਨੂੰ ਮਿਲ ਰਹੀ ਹੈ, ਜਿਸ ਦੇ ਚਲਦਿਆਂ ਬੀਤੇ 24 ਘੰਟਿਆਂ 'ਚ ਅਮਰੀਕਾ ਦੀ ਅਟਾਰਨੀ ਜਨਰਲ ਪੈਮ ਬਾਂਡੀ ਨੂੰ ਹਟਾਏ ਜਾਣ ਤੋਂ ਬਾਅਦ ਰੱਖਿਆ ਮੰਤਰੀ ਪੀਟ ਹੇਗਸੇਥ ਨੇ ਫ਼ੌਜ ਮੁਖੀ ਜਨਰਲ ਰੈਂਡੀ ਜਾਰਜ ਨੂੰ ਜਬਰੀ ਸੇਵਾ ਮੁਕਤ ਕਰ ਦਿੱਤਾ ਹੈ | ਪੈਂਟਾਗਨ ਨੇ ਪੁਸ਼ਟੀ ਕੀਤੀ ਕਿ ਉਹ ਫ਼ੌਜ ਦੇ 41ਵੇਂ ਚੀਫ਼ ਆਫ਼ ਸਟਾਫ਼ ਦੇ ਅਹੁਦੇ ਤੋਂ ਤੁਰੰਤ ਸੇਵਾਮੁਕਤ ਹੋ ਜਾਣਗੇ | ਫ਼ੌਜ ਮੁਖੀ ਦਾ ਕਾਰਜਕਾਲ ਆਮਤੌਰ 'ਤੇ 4 ਸਾਲ ਦਾ ਹੁੰਦਾ ਹੈ | ਰੈਂਡੀ ਜਾਰਜ ਨੂੰ 2023 'ਚ ਸਾਬਕਾ ਰਾਸ਼ਟਰਪਤੀ ਜੋ ਬਾਈਡਨ ਨੇ ਅਹੁਦੇ ਲਈ ਚੁਣਿਆ ਸੀ | ਇਹ ਪੈਂਟਾਗਨ ਦੇ ਸਿਖਰਲੇ ਅਧਿਕਾਰੀਆਂ ਦੇ ਵਿਚਕਾਰ ਹੋਇਆ ਇਕ ਹੋਰ ਫੇਰਬਦਲ ਹੈ | ਜਨਰਲ ਜਾਰਜ ਨੂੰ ਹਟਾਉਣ ਤੋਂ ਇਲਾਵਾ ਦੋ ਹੋਰ ਉੱਚ ਦਰਜੇ ਦੇ ਫ਼ੌਜੀ ਅਧਿਕਾਰੀਆਂ ਨੂੰ ਵੀ ਬਰਖ਼ਾਸਤ ਕਰ ਦਿੱਤਾ ਗਿਆ | ਇਨ੍ਹਾਂ 'ਚ ਚੀਫ ਆਫ਼ ਚੈਪਲੇਨ ਮੇਜਰ ਜਨਰਲ ਵਿਲੀਅਮ ਗ੍ਰੀਨ ਜੂਨੀਅਰ, ਚੈਪਲੇਨ ਦੇ ਮੁਖੀ ਅਤੇ ਆਰਮੀ ਟ੍ਰਾਂਸਫਾਰਮੇਸ਼ਨ ਐਂਡ ਟ੍ਰੇਨਿੰਗ ਕਮਾਂਡ ਦੇ ਕਮਾਂਡਰ ਜਨਰਲ ਡੇਵਿਡ ਹੋਡਨੇ ਸ਼ਾਮਿਲ ਹਨ | ਉਧਰ, ਆਈ.ਆਰ.ਜੀ.ਸੀ. ਨੇ ਈਰਾਨ ਦੀ ਹਵਾਈ ਰੱਖਿਆ ਪ੍ਰਣਾਲੀ ਦੇ ਪੂਰੀ ਤਰ੍ਹਾਂ ਨਸ਼ਟ ਹੋਣ ਬਾਰੇ ਟਰੰਪ ਦੇ ਦਾਅਵੇ 'ਤੇ ਤਨਜ਼ ਕਸਦਿਆਂ ਝੂਠੇ ਅਮਰੀਕੀ ਰਾਸ਼ਟਰਪਤੀ ਦੇ ਝੂਠੇ ਦਾਅਵੇ ਤੋਂ ਕੁਝ ਸਮਾਂ ਪਹਿਲਾਂ ਆਈ.ਆਰ.ਜੀ.ਸੀ. ਨੇਵੀ ਦੀ ਆਧੁਨਿਕ ਉੱਨਤ ਹਵਾਈ ਰੱਖਿਆ ਪ੍ਰਣਾਲੀ ਵਲੋਂ ਕੇਸ਼ਮ ਟਾਪੂ ਦੇ ਦੱਖਣ 'ਚ ਇੱਕ ਉੱਨਤ ਦੁਸ਼ਮਣ ਲੜਾਕੂ ਜਹਾਜ਼ ਨੂੰ ਨਿਸ਼ਾਨਾ ਬਣਾਇਆ ਗਿਆ ਸੀ | ਈਰਾਨ ਮੀਡੀਆ ਨੇ ਰਿਪੋਰਟ ਦਿੱਤੀ ਕਿ ਇਹ ਕਾਰਵਾਈ ਅਮਰੀਕੀ ਫ਼ੌਜ ਨੂੰ ਦਿੱਤੇ ਜਾ ਰਹੇ ਝਟਕਿਆਂ ਦੀ ਲੜੀ 'ਚ ਨਵੀਨਤਮ ਹੈ, ਜਿਸ ਨੂੰ ਟਕਰਾਅ ਸ਼ੁਰੂ ਹੋਣ ਤੋਂ ਬਾਅਦ ਵੱਡਾ ਹਵਾਬਾਜ਼ੀ ਨੁਕਸਾਨ ਝੱਲਣਾ ਪਿਆ ਹੈ | ਈਰਾਨੀ ਮੀਡੀਆ ਨੇ ਰਿਪੋਰਟ ਦਿੱਤੀ ਕਿ ਈਰਾਨ ਨੇ ਕਈ ਉੱਨਤ ਅਮਰੀਕੀ ਜਹਾਜ਼ਾਂ ਨੂੰ ਡੇਗ ਦਿੱਤਾ ਹੈ, ਜਿਨ੍ਹਾਂ 'ਚ ਦੋ ਐਫ-35, ਇਕ ਐਫ-18, ਦੋ ਐਫ-16 ਅਤੇ ਚਾਰ ਐਫ-15 ਸ਼ਾਮਿਲ ਹਨ |

Ad Position 22
No active advertisement
ਪਿਛਲੀ ਖ਼ਬਰ ਪ੍ਰਸ਼ਨ ਪੱਤਰਾਂ 'ਤੇ ਕਿਊ ਆਰ ਕੋਡ ਵੈੱਬ ਲਿੰਕ ਨਹੀਂ ਹਨ ਅਗਲੀ ਖ਼ਬਰ ਜਲ ਸੈਨਾ ਭਾਰਤੀ ਵਪਾਰਕ ਜਹਾਜ਼ਾਂ, ਤੇਲ ਟੈਂਕਰਾਂ ਦੀ ਸੁਰੱਖਿਆ ਯਕੀਨੀ ਬਣਾਉਂਦੀ ਹੈ-ਰੱਖਿਆ ਮੰਤਰੀ
Ad Position 24
No active advertisement