ਨਵੀਂ ਦਿੱਲੀ, 3 ਅਪ੍ਰੈਲ (ਏਜੰਸੀ)-ਸੀ. ਬੀ. ਐਸ. ਈ. ਨੇ ਇਕ ਸਲਾਹ ਜਾਰੀ ਕਰ ਕੇ ਪ੍ਰਸ਼ਨ ਪੱਤਰਾਂ 'ਤੇ ਛਪੇ ਕਿਊ ਆਰ ਕੋਡ ਦੇ ਮਕਸਦ ਨੂੰ ਸਾਫ ਕੀਤਾ ਹੈ | ਬੋਰਡ ਨੇ ਕਿਹਾ ਕਿ ਇਹ ਕਿਊ ਆਰ ਕੋਡ ਵੈਬ ਲਿੰਕ ਨਹੀਂ ਹੈ | ਇਹ ਸਲਾਹ ਹਾਲ ਹੀ ਦੀਆਂ ਉਨ੍ਹਾਂ ਘਟਨਾਵਾਂ ਦੇ ਬਾਅਦ ਆਈ ਹੈ, ਜਿਨ੍ਹਾਂ 'ਚ ਸੀ. ਬੀ. ਐਸ. ਈ. ਪ੍ਰੀਖਿਆਵਾਂ ਦੌਰਾਨ ਪ੍ਰਸ਼ਨ ਪੱਤਰਾਂ 'ਤੇ ਮੌਜੂਦ ਕਿਊ ਆਰ ਕੋਡ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਏ ਸਨ ਪਰ ਇਨ੍ਹਾਂ ਦੇ ਵਾਇਰਲ ਹੋਣ ਦਾ ਕਾਰਨ ਪ੍ਰੀਖਿਆ ਨਾਲ ਜੁੜਿਆ ਹੋਇਆ ਨਹੀਂ ਸੀ | ਸੀ. ਬੀ. ਐਸ. ਈ. ਦੇ ਪ੍ਰੀਖਿਆ ਕੰਟਰੋਲਰ ਸੰਯਮ ਭਾਰਦਵਾਜ ਨੇ ਕਿਹਾ ਕਿ ਸੀ. ਬੀ. ਐਸ. ਈ. ਦੇ ਪ੍ਰਸ਼ਨ ਪੱਤਰਾਂ 'ਤੇ ਛਪੇ ਕਿਊ ਆਰ ਕੋਡ ਦਾ ਮਕਸਦ ਸਿੱਧੇ ਇੰਟਰਨੈਟ ਹਾਈਪਰਲਿੰਕ ਦੇ ਤੌਰ 'ਤੇ ਕੰਮ ਕਰਨਾ ਨਹੀਂ ਹੈ | ਇਹ ਕੋਡ ਪ੍ਰਮਾਣੀਕਰਨ, ਟ੍ਰੈਕਿੰਗ ਅਤੇ ਪ੍ਰੀਖਿਆ ਦੀ ਇਕਸਾਰਤਾ ਬਣਾਈ ਰੱਖਣ ਲਈ ਬਣਾਈ ਗਈ ਅੰਦਰੂਨੀ ਪ੍ਰਣਾਲੀ ਦਾ ਹਿੱਸਾ ਹਨ | ਇਨ੍ਹਾਂ ਨੂੰ ਸਕੈਨ ਕਰਨ 'ਤੇ ਇਹ ਵੈਬ ਲਿੰਕ ਦੀ ਤਰਾਂ ਨਹੀਂ ਖੁੱਲ੍ਹਦੇ ਸਗੋਂ ਇਹ ਕੋਡ ਸਿਰਫ ਪਹਿਲਾਂ ਤੋਂ ਤੈਅ ਟੈਕਸਟ (ਲਿਖਾਵਟ) ਦਿਖਾਉਂਦੇ ਹਨ |